Ludhiana News: ਲਗਾਤਾਰ ਮੀਂਹ ਕਾਰਨ ਬੁੱਢਾ ਨਾਲਾ ਹੋਇਆ ਓਵਰਫਲੋ, ਖਤਰੇ ਦੇ ਨਿਸ਼ਾਨ 'ਤੇ ਸਤਲੁਜ
Advertisement
Article Detail0/zeephh/zeephh1773452

Ludhiana News: ਲਗਾਤਾਰ ਮੀਂਹ ਕਾਰਨ ਬੁੱਢਾ ਨਾਲਾ ਹੋਇਆ ਓਵਰਫਲੋ, ਖਤਰੇ ਦੇ ਨਿਸ਼ਾਨ 'ਤੇ ਸਤਲੁਜ

Ludhiana's Buddha Nullah News: ਲੁਧਿਆਣਾ ਦਾ ਬੁੱਢਾ ਨਾਲਾ ਓਵਰਫਲੋ ਹੋ ਗਿਆ ਹੈ ਅਤੇ ਜਿਸ ਨਾਲ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਿਲ ਹੋ ਗਿਆ ਹੈ।

 

Ludhiana News: ਲਗਾਤਾਰ ਮੀਂਹ ਕਾਰਨ ਬੁੱਢਾ ਨਾਲਾ ਹੋਇਆ ਓਵਰਫਲੋ, ਖਤਰੇ ਦੇ ਨਿਸ਼ਾਨ 'ਤੇ ਸਤਲੁਜ

Ludhiana's Buddha Nullah News: ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦਾ ਬੁੱਢਾ ਨਾਲਾ ਵੀ ਓਵਰ (Ludhiana's Buddha Nullah News) ਫਲੋ ਹੋ ਗਿਆ ਹੈ ਜਿਸ ਕਰਕੇ ਲੁਧਿਆਣਾ ਦੇ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ। ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਜਿਸ ਕਰਕੇ ਪ੍ਰਸ਼ਾਸ਼ਨ ਅਤੇ ਸਥਾਨਕ ਐਮ ਐਲ ਏ ਵੱਲੋਂ ਲਗਾਤਾਰ ਜ਼ਮੀਨੀ ਪੱਧਰ ਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ।

ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਯਤਨ ਜਾਰੀ ਹਨ। ਹਲਕੇ ਦੇ ਵਿਧਾਇਕ ਖੁਦ ਆਪਣੇ ਨੰਬਰ ਜਾਰੀ ਕਰਕੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਦੀ ਵਚਨਬੱਧਤਾ ਕਰ ਰਹੇ ਹਨ। ਪਹਾੜਾਂ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਸਤਲੁਜ ਵਿਚ ਵੀ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦੇ ਕੰਢੇ ਕਈ ਪਿੰਡਾਂ ਦੇ ਲੋਕ ਅਲਰਟ ਤੇ ਹਨ ਅਤੇ ਇਲਾਕਿਆਂ ਨੂੰ ਖਾਲੀ ਵੀ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Panchkula Weather Today: ਪੰਚਕੂਲਾ 'ਚ ਇਨਸਾਨੀਅਤ ਦੀ ਮਿਸਾਲ, ਡੁੱਬ ਰਹੇ ਬੇਜ਼ੁਬਾਨ ਨੂੰ ਦਿੱਤੀ ਨਵੀਂ ਜ਼ਿੰਦਗੀ

ਗੌਰਤਲਬ ਹੈ ਕਿ ਚੰਡੀਗੜ੍ਹ ਰੋਡ, ਸਮਰਾਲਾ ਚੌਕ, ਚੀਮਾ ਚੌਕ, ਟਰਾਂਸਪੋਰਟ ਨਗਰ ਸਮੇਤ ਹੋਰ ਥਾਵਾਂ ’ਤੇ ਸੜਕਾਂ ’ਤੇ ਦੋ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਘਰਾਂ ਦੇ ਅੰਦਰ ਜਾ ਕੇ ਲੋਕਾਂ ਨੂੰ ਖਾਣ-ਪੀਣ ਦਾ ਪਾਣੀ ਲੈਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਾਲੇ ਦੇ ਗੰਦੇ ਪਾਣੀ (Ludhiana's Buddha Nullah News) ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਗੁੱਸਾ ਨਗਰ ਨਿਗਮ ਤੇ ਪ੍ਰਸ਼ਾਸਨ 'ਤੇ ਵੀ ਨਿਕਲ ਰਿਹਾ ਹੈ। ਸਰਕਾਰ 'ਤੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਤਿੰਨ ਦਿਨਾਂ ਤੋਂ ਹਜ਼ਾਰਾਂ ਲੋਕ ਗੰਦੇ ਪਾਣੀ 'ਚੋਂ ਬਾਹਰ ਨਿਕਲਣ ਲਈ ਮਜਬੂਰ ਹਨ।

 

Trending news