Panchkula Weather Today: ਪੰਚਕੂਲਾ 'ਚ ਇਨਸਾਨੀਅਤ ਦੀ ਮਿਸਾਲ, ਡੁੱਬ ਰਹੇ ਬੇਜ਼ੁਬਾਨ ਨੂੰ ਦਿੱਤੀ ਨਵੀਂ ਜ਼ਿੰਦਗੀ
Advertisement
Article Detail0/zeephh/zeephh1773404

Panchkula Weather Today: ਪੰਚਕੂਲਾ 'ਚ ਇਨਸਾਨੀਅਤ ਦੀ ਮਿਸਾਲ, ਡੁੱਬ ਰਹੇ ਬੇਜ਼ੁਬਾਨ ਨੂੰ ਦਿੱਤੀ ਨਵੀਂ ਜ਼ਿੰਦਗੀ

Panchkula latest Weather Today News: ਇਸ ਦੌਰਾਨ ਘੱਗਰ ਦਰਿਆ ਵਿੱਚ 25 ਤੋਂ ਵੱਧ ਗਊਆਂ ਫਸ ਗਈਆਂ, ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਹਨਾਂ ਨੂੰ ਕੱਢਣਾ ਕਾਫ਼ੀ ਮੁਸ਼ਕਲ ਹੋ ਗਿਆ ਹੈ। 

 

Panchkula Weather Today: ਪੰਚਕੂਲਾ 'ਚ ਇਨਸਾਨੀਅਤ ਦੀ ਮਿਸਾਲ, ਡੁੱਬ ਰਹੇ ਬੇਜ਼ੁਬਾਨ ਨੂੰ ਦਿੱਤੀ ਨਵੀਂ ਜ਼ਿੰਦਗੀ

Panchkula latest Weather Today News: ਪੰਚਕੂਲਾ 'ਚ ਐਤਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਘੱਗਰ ਨਦੀ ਦਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਅਤੇ ਤੇਜ਼ ਪਾਣੀ ਕਰਕੇ ਦਰਿਆ ਵਹਿਣ ਲੱਗ ਪਿਆ ਹੈ । ਇਸ ਦੌਰਾਨ ਘੱਗਰ ਦਰਿਆ ਵਿੱਚ 25 ਤੋਂ ਵੱਧ ਗਊਆਂ ਫਸ ਗਈਆਂ, ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਹਨਾਂ ਨੂੰ ਕੱਢਣਾ ਕਾਫ਼ੀ ਮੁਸ਼ਕਲ ਹੋ ਗਿਆ ਹੈ। 

ਕਾਫੀ ਮੁਸ਼ੱਕਤ ਤੋਂ ਬਾਅਦ ਗੋਵਨ ਸੇਵਾ ਧਾਮ ਸੈਕਟਰ 23 ਦੀ ਟੀਮ ਨੇ ਘੱਗਰ ਨਦੀ ਦੇ ਪੁਲ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਸਾਰੀਆਂ ਗਊਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੂਰੇ ਬਚਾਅ ਕਾਰਜ ਦੌਰਾਨ ਸੈਂਕੜੇ ਲੋਕ ਇਸ ਨੂੰ ਦੇਖਦੇ ਰਹੇ ਅਤੇ ਕੁਝ ਲੋਕ ਮਦਦ ਲਈ ਅੱਗੇ ਆਏ ਅਤੇ ਆਪਣਾ ਹੱਥ ਵੀ ਵਧਾਇਆ। ਗੋਵਨ ਸੇਵਾ ਧਾਮ ਦੇ ਸੰਚਾਲਕ ਸੰਦੀਪ ਮਿੱਤਲ ਨੇ ਪੂਰੀ ਯੋਜਨਾਬੰਦੀ ਤੋਂ ਬਾਅਦ ਕਰੀਬ 4 ਘੰਟੇ ਤੱਕ ਆਪਣੇ ਵਲੰਟੀਅਰਾਂ ਨਾਲ ਬਚਾਅ ਮੁਹਿੰਮ ਚਲਾਈ ਅਤੇ ਉਹ ਗਊਆਂ ਦੀ ਜਾਨ ਬਚਾਉਣ ਵਿੱਚ ਸਫਲ ਰਹੇ।

ਦੱਸ ਦਈਏ ਕਿ ਐਤਵਾਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਸਾਰੇ ਇਲਾਕਿਆਂ 'ਚ ਭਾਰੀ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ, ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਕਈ ਥਾਵਾਂ 'ਤੇ ਜਾਮ ਲੱਗ ਗਿਆ ਹੈ। ਜਦੋਂ ਪ੍ਰਸ਼ਾਸਨ ਨੂੰ ਹਰਕਤ 'ਚ ਆਉਣਾ ਪਿਆ ਤਾਂ ਇਸ ਸਭ ਦੇ ਵਿਚਕਾਰ ਗਊਆਂ ਦੀ ਜਾਨ ਬਚਾਉਣੀ ਵੱਡੀ ਚੁਣੌਤੀ ਸੀ, ਜਿਸ ਨੂੰ ਗਊ ਸੇਵਾ ਧਾਮ ਦੀ ਟੀਮ ਨੇ ਬੜੀ ਹੀ ਵਧੀਆ ਤਰੀਕੇ ਨਾਲ ਨਿਭਾਇਆ।

ਇਹ ਵੀ ਪੜ੍ਹੋ: Anandpur Sahib Weather News: ਸ੍ਰੀ ਅਨੰਦਪੁਰ ਸਾਹਿਬ 'ਚ ਹੜ੍ਹ ਵਰਗੀ ਸਥਿਤੀ! ਵੋਖੇ ਇਲਾਕੇ ਦੀਆਂ ਤਸਵੀਰਾਂ

ਸੰਦੀਪ ਮਿੱਤਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘੱਗਰ ਨਦੀ 'ਚ ਕੁਝ ਗਾਵਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੀ ਟੀਮ ਨਾਲ ਉੱਥੇ ਪੁੱਜੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ, ਕਰੇਨ ਬੁਲਾਈ ਗਈ, ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਸ ਦੇ ਬਾਅਦ ਵਲੰਟੀਅਰਾਂ ਨੇ ਘੱਗਰ ਨਦੀ ਵਿੱਚ ਉਤਰ ਕੇ ਹਰੇਕ ਗਊ ਨੂੰ ਸੁਰੱਖਿਅਤ ਗਊਸ਼ਾਲਾ ਵਿੱਚ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਸਾਰੀਆਂ ਗਊਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇੰਦਰ ਦੇਵਤਾ ਦੀ ਕਰੋਪੀ ਕਾਰਨ ਜਿੱਥੇ ਆਮ ਮਨੁੱਖ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪਸ਼ੂਆਂ ਦਾ ਜੀਵਨ ਵੀ ਓਨਾ ਹੀ ਜ਼ਰੂਰੀ ਹੈ, ਜਿਸ ਨੂੰ ਦੇਖਦੇ ਹੋਏ ਮਨੁੱਖਤਾ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜ ਆਪਣੇ ਆਪ ਵਿਚ ਸ਼ਲਾਘਾਯੋਗ ਹਨ।

ਇਹ ਵੀ ਪੜ੍ਹੋ: Punjab News: ਮੀਂਹ ਦਾ ਕਹਿਰ! CM ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ- 'ਘਬਰਾਓ ਨਾ, ਘਰ 'ਚ ਰਹੋ'

Trending news