Punjab Border Drone Activities News: ਡਰੋਨ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਐਂਟੀ-ਡਰੋਨ ਸਿਸਟਮ ਵੀ ਤਾਇਨਾਤ ਕੀਤੇ ਗਏ ਹਨ ਅਤੇ ਨਾਲ ਹੀ ਇੱਕ ਐਂਟੀ-ਰੋਗ ਡਰੋਨ ਐਸਓਪੀ ਤਿਆਰ ਕੀਤੀ ਗਈ ਹੈ।
Trending Photos
Punjab Border Drone Activities News: ਪੰਜਾਬ ਵਿੱਚ ਪਿਛਲੇ 3 ਸਾਲਾਂ 'ਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਡਰੋਨ ਬਰਾਮਦਗੀ ਦੀਆਂ 53 ਘਟਨਾਵਾਂ ਦਾ ਪਤਾ ਲੱਗਿਆ। ਇਸ ਬਾਰੇ ਖੁਲਾਸਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ 'ਚ ਹੋਇਆ ਹੈ। ਦੱਸ ਦਈਏ ਕਿ ਗ੍ਰਹਿ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਵੱਲੋਂ ਬੀਤੇ ਦਿਨੀਂ ਸੰਸਦ ਵਿੱਚ ਲਿਖਤੀ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਦੇਸ਼ ਵਿਰੋਧੀ ਤੱਤਾਂ ਵੱਲੋਂ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਅਤੇ 30 ਜੂਨ, 2023 ਤੱਕ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਡਰੋਨਾਂ ਦੀ ਬਰਾਮਦਗੀ ਦੀਆਂ 53 ਘਟਨਾਵਾਂ ਦਾ ਪਤਾ ਲੱਗਿਆ ਹੈ।
ਰਾਜ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸੰਬੰਧ ਵਿੱਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਵਿੱਚ ਬੀਐੱਸਐਫ ਵੱਲੋਂ ਸਰਹੱਦਾਂ ਦੀ 24 ਘੰਟੇ ਨਿਗਰਾਨੀ ਕਰਨਾ, ਸਰਹੱਦਾਂ 'ਤੇ ਪ੍ਰਭਾਵੀ ਦਬਦਬਾ ਬਣਾਉਣਾ, ਨਾਕੇ ਲਗਾਉਣਾ, ਨਿਰੀਖਣ ਚੌਕੀਆਂ ਦਾ ਪ੍ਰਬੰਧ ਕਰਨਾ, ਖੁਫੀਆ ਨੈੱਟਵਰਕ ਨੂੰ ਮਜ਼ਬੂਤ ਕਰਨਾ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਬਣਾਏ ਰਖੱਣ ਸ਼ਾਮਲ ਹਨ।
ਇਹ ਵੀ ਕਿਹਾ ਗਿਆ ਕਿ ਪੰਜਾਬ ਸਣੇ ਭਾਰਤ-ਪਾਕਿਸਤਾਨ ਸਰਹੱਦ 'ਤੇ ਸੀਸੀਟੀਵੀ/ਪੀਟੀਜ਼ੈੱਡ ਕੈਮਰਿਆਂ, ਆਈਆਰ ਸੈਂਸਰਾਂ, ਇਨਫਰਾਰੈੱਡ ਅਲਾਰਮ ਨਾਲ ਲੈਸ ਵਾਹਨਾਂ ਅਤੇ ਵਾਧੂ ਵਿਸ਼ੇਸ਼ ਨਿਗਰਾਨੀ ਉਪਕਰਣਾਂ ਦੇ ਨਾਲ-ਨਾਲ ਏਕੀਕ੍ਰਿਤ ਨਿਗਰਾਨੀ ਤਕਨਾਲੋਜੀ ਨੂੰ ਤਾਇਨਾਤ ਕਰਨ ਦੇ ਨਾਲ ਨਿਗਰਾਨੀ ਨੂੰ ਮਜ਼ਬੂਤ ਬਣਾਉਣ ਲਈ ਵਿਸਤ੍ਰਿਤ ਕਮਜ਼ੋਰੀ ਮੈਪਿੰਗ ਕੀਤੀ ਗਈ ਤੇ ਅੰਤਰਰਾਸ਼ਟਰੀ ਸਰਹੱਦ 'ਤੇ ਕਮਾਂਡ ਐਂਡ ਕੰਟਰੋਲ ਸਿਸਟਮ ਵੀ ਸਥਾਪਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਡਰੋਨ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਐਂਟੀ-ਡਰੋਨ ਸਿਸਟਮ ਵੀ ਤਾਇਨਾਤ ਕੀਤੇ ਗਏ ਹਨ ਅਤੇ ਨਾਲ ਹੀ ਇੱਕ ਐਂਟੀ-ਰੋਗ ਡਰੋਨ ਐਸਓਪੀ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ: Punjab Floods 2023: ਅੱਜ ਭਾਰਤ ਪਰਤਣਗੇ ਹੜ੍ਹ 'ਚ ਰੁੜ ਕੇ ਪਾਕਿਸਤਾਨ ਪੁੱਜੇ ਪੰਜਾਬ ਦੇ 2 ਨੌਜਵਾਨ
ਇਹ ਵੀ ਪੜ੍ਹੋ: Punjab News: ਕੌਮੀ ਇਨਸਾਫ਼ ਮੋਰਚੇ 'ਤੇ ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ
(For more news apart from Punjab Border Drone Activities News, stay tuned to Zee PHH)