Punjab News: ਮੰਦਭਾਗੀ ਖ਼ਬਰ! ਟਰਾਂਸਫਾਰਮਰ ਠੀਕ ਕਰਦੇ ਹੋਏ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ
Advertisement
Article Detail0/zeephh/zeephh1780411

Punjab News: ਮੰਦਭਾਗੀ ਖ਼ਬਰ! ਟਰਾਂਸਫਾਰਮਰ ਠੀਕ ਕਰਦੇ ਹੋਏ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

Punjab Ferozepur Electrician Electrocuted news: ਏਡੀਸੀ ਅਰੁਣ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਲਾਪ੍ਰਵਾਹੀ ਕਰਨ ਵਾਲੇ ਦੇ ​​ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Punjab News: ਮੰਦਭਾਗੀ ਖ਼ਬਰ! ਟਰਾਂਸਫਾਰਮਰ ਠੀਕ ਕਰਦੇ ਹੋਏ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

Punjab's Ferozepur Flood News: ਪੰਜਾਬ ਤੋਂ ਬੀਤੇ ਕੁਝ ਦਿਨਾਂ ਤੋਂ ਹੜ੍ਹ ਦੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਕਈ ਇਲਾਕਿਆਂ 'ਚ ਜਿੱਥੇ ਪਾਣੀ ਭਰਿਆ ਹੋਇਆ ਹੈ ਉੱਥੇ ਹੀ ਕਈ ਇਲਾਕਿਆਂ 'ਚ ਪਾਣੀ ਭਰੇ ਹੋਣ ਕਰਕੇ ਬਿਜਲੀ ਦੇ ਕੁਨੈਕਸ਼ਨ ਖ਼ਰਾਬ ਹਨ। ਜਿੱਥੇ ਕਈ ਲੋਕ ਹੜ੍ਹ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਉੱਥੇ ਇੱਕ ਅਜਿਹੇ ਵੀ ਹੀਰੋ ਹੁੰਦੇ ਹਨ ਜਿਹੜੇ ਕਿ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ। 

ਇਸ ਦੌਰਾਨ ਇੱਕ ਮੰਦਭਾਗੀ ਖ਼ਬਰ ਫਿਰੋਜ਼ਪੁਰ ਸ਼ਹਿਰ ਤੋਂ ਆਈ ਜਿੱਥੇ ਇੱਕ ਨਹਿਰ ਇਲਾਕੇ ਦੇ ਵਿੱਚ ਬਿਜਲੀ ਠੀਕ ਕਰਦੇ ਹੋਇਆਂ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਰਕੇ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮ ਦੀ ਮੌਤ ਹੋ ਗਈ।

ਇਹ ਜਿੱਥੇ ਇੱਕ ਵੱਡਾ ਜਾਣੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਵਿਭਾਗ ਦੀ ਘੋਰ ਲਾਪਰਵਾਹੀ ਵੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਲੋਕਾਂ ਅਤੇ ਪਰਿਵਾਰਾਂ ਵੱਲੋਂ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਅਤੇ ਇਨਸਾਫ਼ ਲਈ ਪੁਲ ’ਤੇ ਧਰਨਾ ਵੀ ਦਿੱਤਾ ਗਿਆ ਹੈ।  ਪਿਛਲੇ 15 ਸਾਲਾਂ ਤੋਂ ਸੀਐਚਬੀ ਵਰਕਰ ਜਤਿੰਦਰ ਸਿੰਘ ਦੀ ਟਰਾਂਸਫਾਰਮਰ ਠੀਕ ਕਰਦੇ ਹੋਏ ਮੌਤ ਹੋ ਗਈ।

ਇਸ ਦੌਰਾਨ ਏਡੀਸੀ ਅਰੁਣ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਲਾਪ੍ਰਵਾਹੀ ਕਰਨ ਵਾਲੇ ਦੇ ​​ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅਜਿਹੇ 'ਚ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਜਤਿੰਦਰ ਪਿਛਲੇ 15 ਸਾਲਾਂ ਤੋਂ ਬਿਜਲੀ ਬੋਰਡ ਵਿੱਚ ਸੀਐਚਟੀ ਵਿੱਚ ਨੌਕਰੀ ਕਰਦਾ ਸੀ। 

ਇਹ ਵੀ ਪੜ੍ਹੋ: Amritsar News Today: ਅੰਮ੍ਰਿਤਸਰ 'ਚ ਫੜਿਆ ਗਿਆ ਬਾਰਡਰ ਪਾਰ ਤੋਂ ਆਇਆ ਪਾਕਿਸਤਾਨੀ ਨਾਗਰਿਕ, ਜਾਂਚ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ

ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਟਰਾਂਸਫਾਰਮਰ ਠੀਕ ਕਰਨ ਗਿਆ ਤਾਂ ਕਿਸੇ ਦੀ ਲਾਪਰਵਾਹੀ ਕਰਕੇ ਉਸਨੂੰ ਕਰੰਟ ਲੱਗ ਗਿਆ ਤੇ ਉਸਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਲੋਕਾਂ ਵੱਲੋਂ ਇਕੱਠੇ ਹੋ ਕੇ ਵੱਡੀ ਲਾਪਰਵਾਹੀ ਕਿਉਂ ਹੋਈ, ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉਕਤ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਿ ਕੀਤੀ ਗਈ ਅਤੇ ਇਨਸਾਫ਼ ਲਈ ਆਵਾਜ਼ ਚੁੱਕੀ ਗਈ।  

ਉੱਥੇ ਦੂਜੇ ਪਾਸੇ ਬਿਜਲੀ ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਜਾਂਚ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਇਹ ਵੀ ਪੜ੍ਹੋ: Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ 

(For more news apart from Punjab's Ferozepur Electrician Electrocuted while Fixing transformer in Flood Area News, stay tuned to Zee PHH)

Trending news