Punjab's Ludhiana News:ਬਾਥਰੂਮ ਦੇ ਅੰਦਰ ਅਮਨਦੀਪ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ, ਜਿਸ ਨੂੰ ਦੇਖ ਕੇ ਘਰਵਾਲੇ ਤੇ ਰਿਸ਼ਤੇਦਾਰ ਹੱਕਾ-ਬੱਕਾ ਰਹਿ ਗਏ।
Trending Photos
Punjab's Ludhiana News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਬਾਥਰੂਮ ਦੇ ਵਿੱਚ ਨਹਾਉਣ ਗਏ ਇੱਕ 32 ਸਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਅਮਨਦੀਪ ਵਜੋਂ ਹੋਈ ਹੈ ਅਤੇ ਉਹ ਜਮਾਲਪੁਰ ਨੇੜੇ ਸ਼ੀਤਲਾ ਮਾਤਾ ਮੰਦਰ ਦੀ ਵਸਨੀਕ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਏਅਰਟੈੱਲ ਕੰਪਨੀ ਵਿੱਚ ਕੰਮ ਕਰਦਾ ਸੀ। ਉਸਦੀ ਮਾਤਾ ਨੇ ਕਿਹਾ ਕਿ ਅਮਨਦੀਪ ਨਹਾਉਣ ਗਿਆ ਸੀ ਤੇ ਬਾਅਦ ਵਿੱਚ ਬਾਥਰੂਮ ਤੋਂ ਉਸਦੀ ਲਾਸ਼ ਮਿਲੀ।
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਅਮਦੀਪ ਨੂੰ ਕਿਹਾ ਸੀ ਕਿ ਉਹ ਪਹਿਲਾਂ ਚਾਹ ਪੀ ਲੈਣ ਤੇ ਥੋੜ੍ਹੀ ਦੇਰ ਬਾਅਦ ਨਹਾ ਲਵੇ ਅਤੇ ਅਮਨਦੀਪ ਨੇ ਆਪਣੀ ਮਾਤਾ ਨੂੰ ਕਿਹਾ ਸੀ ਕਿ ਉਹ ਬਸ ਹੁਣੇ ਨਹਾ ਕੇ ਬਾਹਰ ਆ ਰਿਹਾ ਹੈ। ਇਸਦੇ ਬਾਵਜੂਦ ਜਦੋਂ ਉਹ ਕਾਫੀ ਦੇਰ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਇਆ ਤਾਂ ਅਮਨਦੀਪ ਨੂੰ ਫੋਨ ਕੀਤਾ ਗਿਆ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਪ੍ਰੇਸ਼ਾਨ ਮਾਂ ਦੇ ਗੁਆਂਢੀਆਂ ਨੂੰ ਸੱਦਿਆ ਤੇ ਉਨ੍ਹਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤੇ ਦੇਖਿਆ ਕਿ ਅਮਨਦੀਪ ਡਿੱਗਿਆ ਹੋਇਆ ਹੈ ਅਤੇ ਉਹ ਹੁਣ ਇਸ ਦੁਨੀਆਂ 'ਚ ਨਹੀਂ ਰਿਹਾ। ਮਾਤਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ ਗਿਆ ਤੇ ਜਦੋਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤੇ ਨਾ ਹੀ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜ ਦਿੱਤਾ ਗਿਆ।
ਬਾਥਰੂਮ ਦੇ ਅੰਦਰ ਅਮਨਦੀਪ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ, ਜਿਸ ਨੂੰ ਦੇਖ ਕੇ ਘਰਵਾਲੇ ਤੇ ਰਿਸ਼ਤੇਦਾਰ ਹੱਕਾ-ਬੱਕਾ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਦਾ ਚਿਹਰਾ ਬਾਲਟੀ 'ਚ ਡੁੱਬਿਆ ਹੋਇਆ ਸੀ ਅਤੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ।
ਇਸ ਦੌਰਾਨ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Punjab News: ਫਾਜ਼ਿਲਕਾ 'ਚ ਬਰਸਾਤ ਦੇ ਪਾਣੀ ਵਿੱਚ ਫਸੇ ਸਕੂਲ ਦੇ ਛੋਟੇ ਬੱਚੇ
(For more news apart from Punjab's Ludhiana News, stay tuned to Zee PHH)