Punjab Registry news: ਪੰਜਾਬ 'ਚ ਮੁੜ ਸ਼ੁਰੂ ਹੋਈਆਂ ਰਜਿਸਟਰੀਆਂ! ਵਿਧਾਇਕ ਤੇ ਮੁਲਾਜ਼ਮਾਂ ਵਿਚਾਲੇ ਰੇੜਕਾ ਖ਼ਤਮ
Advertisement
Article Detail0/zeephh/zeephh1797999

Punjab Registry news: ਪੰਜਾਬ 'ਚ ਮੁੜ ਸ਼ੁਰੂ ਹੋਈਆਂ ਰਜਿਸਟਰੀਆਂ! ਵਿਧਾਇਕ ਤੇ ਮੁਲਾਜ਼ਮਾਂ ਵਿਚਾਲੇ ਰੇੜਕਾ ਖ਼ਤਮ

Punjab MLA Dinesh Chadha news: ਵਿਧਾਇਕ ਦਿਨੇਸ਼ ਚੱਢਾ ਵੱਲੋਂ ਖੁਦ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀ ਕਰਮਚਾਰੀਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਈ ਮੰਸ਼ਾ ਨਹੀਂ ਸੀ। 

 

Punjab Registry news: ਪੰਜਾਬ 'ਚ ਮੁੜ ਸ਼ੁਰੂ ਹੋਈਆਂ ਰਜਿਸਟਰੀਆਂ! ਵਿਧਾਇਕ ਤੇ ਮੁਲਾਜ਼ਮਾਂ ਵਿਚਾਲੇ ਰੇੜਕਾ ਖ਼ਤਮ

Punjab Revenue Department Staff Strike News: ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਚੱਲ ਰਹੇ ਤਹਿਸੀਲ ਦਫਤਰ, ਡਿਪਟੀ ਕਮਿਸ਼ਨਰ ਦਫਤਰ ਤੇ ਐਸਡੀਐਮ ਦਫਤਰ ਦੇ ਮੁਲਾਜ਼ਮਾਂ ਤੇ ਵਿਧਾਇਕ ਦਿਨੇਸ਼ ਚੱਢਾ ਵਿਚਾਲੇ ਚੱਲ ਰਹੇ ਵਿਵਾਦ ਕਰਕੇ ਲੋਕਾਂ ਨੂੰ ਬਹੁਤ ਖੱਜਲ-ਖੁਆਰ ਹੋਣਾ ਪੈ ਰਿਹਾ ਸੀ। ਇਸ ਦੌਰਾਨ ਰਜਿਸਟਰੀਆਂ ਵੀ ਬੰਦ ਸਨ। ਹਾਲਾਂਕਿ ਵਿਧਾਇਕ ਦਿਨੇਸ਼ ਚੱਢਾ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਵਾਪਿਸ ਲਾਇ ਲਈ ਗਈ ਹੈ ਅਤੇ ਅੱਜ ਯਾਨੀ ਵੀਰਵਾਰ ਤੋਂ ਮੁੜ ਦਫਤਰਾਂ 'ਚ ਆਮ ਤਰੀਕੇ ਨਾਲ ਕੰਮ ਸ਼ੁਰੂ ਹੋ ਗਿਆ ਹੈ।  

ਜੀ ਹਾਂ, ਹੁਣ ਤਹਿਸੀਲਾਂ, ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਮੁੜ ਕੰਮ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਕਈ ਲੋਕ ਰਜਿਸਟਰੀ ਖੁੱਲਣ ਦਾ ਇੰਤਜਾਰ ਕਰ ਰਹੇ ਸਨ, ਤਾਂ ਉਨ੍ਹਾਂ ਲਈ ਵੀ ਇੱਕ ਚੰਗੀ ਖ਼ਬਰ ਹੈ ਕਿ ਹੁਣ ਰਜਿਸਟਰੀਆਂ ਮੁੜ ਸ਼ੁਰੂ ਹੋ ਗਈਆਂ ਹਨ।  

ਦੱਸ ਦਈਏ ਕਿ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਅਤੇ ਕਿਹਾ ਗਿਆ ਕਿ "ਮੇਰੀ ਕਿਸੇ ਵੀ ਸਟਾਫ਼ ਮੈਂਬਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਣ ਦੀ ਕੋਈ ਮਨਸ਼ਾ ਨਹੀਂ ਸੀ। ਜੇਕਰ ਫਿਰ ਵੀ ਕਿਸੇ ਨੂੰ ਮੇਰੀ ਕਿਸੇ ਵੀ ਗੱਲ ਤੋਂ ਠੇਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਨੂੰ ਫ਼ੀਲ ਕਰਦਾ ਹਾਂ।" 

ਦੱਸ ਦਈਏ ਕਿ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਵੱਲੋਂ ਕਲਮ ਛੋੜ ਹੜਤਾਲ ਵਾਪਿਸ ਲੈਂਦੀਆਂ ਕਿਹਾ ਗਿਆ ਸੀ ਕਿ ਹੁਣ ਸਾਰੇ ਮੁਲਾਜ਼ਮ ਵੀਰਵਾਰ ਤੋਂ ਆਪਣੇ ਦਫਤਰਾਂ ਵਿੱਚ ਮੁੜ ਕੰਮਾਂ ’ਤੇ ਪਰਤਣਗੇ। 

ਇਸਦੇ ਨਾਲ ਸੰਬੰਧਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਵਿਧਾਇਕ ਦਿਨੇਸ਼ ਚੱਢਾ ਵਲੋਂ ਤਹਿਸੀਲਦਾਰ ਰੂਪਨਗਰ ਦੇ ਦਫਤਰ 'ਚ ਕੀਤੀ ਗਈ ਅਚਨਚੇਤ ਚੈਕਿੰਗ ਕਰਨ 'ਤੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਅਤੇ ਰੋਸ ਵਜੋਂ ਜ਼ਿਲ੍ਹੇ ਰੂਪਨਗਰ ਵਿਖੇ ਕਲਮ ਛੋੜ ਹੜਤਾਲ ਕੀਤੀ ਗਈ ਸੀ। 

ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਸਬੰਧੀ ਵਿਧਾਇਕ ਦਿਨੇਸ਼ ਚੱਢਾ ਵੱਲੋਂ ਖੁਦ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀ ਕਰਮਚਾਰੀਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਈ ਮੰਸ਼ਾ ਨਹੀਂ ਸੀ। 

ਜਸਵੀਰ ਸਿੰਘ ਨੇ ਅੱਗੇ ਕਿਹਾ ਕਿ ਜਥੇਬੰਦੀ ਵਲੋਂ ਸਹਿਮਤੀ ਪ੍ਰਗਟਾਈ ਗਈ ਕਿ ਆਮ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ, ਆਪਣੀ ਕਲਮਛੋੜ ਹੜਤਾਲ ਵਾਪਿਸ ਲਈ ਗਈ।  

ਇਹ ਵੀ ਪੜ੍ਹੋ: Mansa News: ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਵਿਖੇ ਮੀਂਹ ਨਾਲ ਇੱਕ ਘਰ ਦੀ ਡਿੱਗੀ ਛੱਤ, ਬਜ਼ੁਰਗ ਦੀ ਹੋਈ ਮੌਤ

(For more news apart from Punjab Revenue Department Staff Strike News, stay tuned to Zee PHH)

Trending news