Mohali News: ਭਾਰੀ ਮੀਂਹ ਮਗਰੋਂ ਹੜ੍ਹ ਵਰਗੇ ਹਾਲਾਤ ਕਾਰਨ ਮੋਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਟੁੱਟ ਗਈ ਸੀ। ਹਾਲਾਂਕਿ ਇਸ ਦੀ ਮੁਰੰਮਤ ਲਈ ਨਿਗਮ ਤੇ ਵੱਖ-ਵੱਖ ਦੇ ਮੁਲਾਜ਼ਮ ਲੱਗੇ ਹੋਏ ਹਨ ਪਰ ਹਾਲੇ ਵੀ ਇਸ ਨੂੰ ਲਗਭਗ ਤਿੰਨ ਦਿਨ ਹੋਰ ਲੱਗਣਗੇ।
Trending Photos
Mohali News: ਮੋਹਾਲੀ ਵਾਸੀਆਂ ਲਈ ਪਰੇਸ਼ਾਨੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰੀ ਮੀਂਹ ਮਗਰੋਂ ਹੜ੍ਹ ਵਰਗੇ ਬਣੇ ਹਾਲਾਤ ਕਾਰਨ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਹੈ। ਮੋਹਾਲੀ ਦੇ ਕਈ ਇਲਾਕਿਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਈ ਪਈ ਹੈ। ਹੜ੍ਹ ਕਾਰਨ ਮੋਹਾਲੀ ਨੂੰ ਪਾਣੀ ਸਪਲਾਈ ਕਰਨ ਵਾਲੀ ਮੇਨ ਲਾਈਨ ਟੁੱਟ ਚੁੱਕੀ ਹੈ।
ਇਸ ਪਾਈਪ ਲਾਈਨ ਦੀ ਮੁਰੰਮਤ ਲਈ ਨਿਗਮ ਦੇ ਮੁਲਾਜ਼ਮ ਲੱਗੇ ਹੋਏ ਹਨ। ਡਿਪਟੀ ਮੇਅਰ ਨਗਰ ਨਿਗਮ ਮੋਹਾਲੀ ਕੁਲਜੀਤ ਸਿੰਘ ਬੇਦੀ ਨੇ ਪਾਈਪ ਲਾਈਨ ਦੀ ਮੁਰੰਮਤ ਦੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਕੁਲਜੀਤ ਬੇਦੀ ਨੇ ਕਿਹਾ ਕਿ ਕਾਨੂੰਨੀ ਲੜਾਈ ਲੜਨ ਮਗਰੋਂ ਮੋਹਾਲੀ ਨੂੰ 40 ਐਮਜੀ ਪਾਣੀ ਦਾ ਹੱਕ ਮਿਲਿਆ ਹੈ ਪਰ ਮੌਜੂਦਾ ਸਥਿਤੀ ਇਹ ਕਿ ਮੋਹਾਲੀ ਨੂੰ ਇਸ ਸਮੇਂ 15 ਐਮਜੀ ਪਾਣੀ ਹੀ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਦਾ ਸੰਜੀਦਗੀ ਨਾਲ ਹੱਲ ਕੀਤਾ ਜਾਵੇਗਾ।
ਜਦਕਿ ਚੰਡੀਗੜ੍ਹ ਨੂੰ ਮੋਹਾਲੀ ਦੀ ਪਾਈਪਲਾਈਨ ਤੋਂ 70 ਐਮਜੀ ਪਾਣੀ ਦਿੱਤਾ ਜਾ ਰਿਹਾ ਹੈ ਜੋ ਕਿ ਮੋਹਾਲੀ ਵਾਸਸੀਆਂ ਨਾਲ ਧੱਕਾ ਹੈ। ਉਪਰੰਤ ਡਿਪਟੀ ਮੇਅਰ ਵੱਲੋਂ ਕਿਹਾ ਗਿਆ ਕਿ ਅਗਲੇ ਤਿੰਨ ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸੈਕਟਰ 57 ਵਿੱਚ ਸਥਿਤ ਪਾਣੀ ਦੇ ਪਲਾਂਟ ਤੋਂ ਸਪਲਾਈ ਬਿਲਕੁਲ ਠੱਪ ਹੋ ਗਈ ਹੈ। ਕੁਲਦੀਪ ਸਿੰਘ ਬੇਦੀ ਨੇ ਅੱਗੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦਾ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ ਤਾਂ ਕਿ ਮੁਰੰਮਤ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਮੋਹਾਲੀ ਵਾਸੀ ਕਾਫੀ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਉਨ੍ਹਾਂ ਨੂੰ ਟੈਂਕਰਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ
ਮੋਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ