Supreme Court: ਕੀ CM ਕੇਜਰੀਵਾਲ ਨੂੰ ਅੱਜ ਮਿਲੇਗੀ ਰਾਹਤ? ਸੁਪਰੀਮ ਕੋਰਟ ਪਟੀਸ਼ਨ 'ਤੇ ਕਰੇਗਾ ਸੁਣਵਾਈ
Advertisement
Article Detail0/zeephh/zeephh2228248

Supreme Court: ਕੀ CM ਕੇਜਰੀਵਾਲ ਨੂੰ ਅੱਜ ਮਿਲੇਗੀ ਰਾਹਤ? ਸੁਪਰੀਮ ਕੋਰਟ ਪਟੀਸ਼ਨ 'ਤੇ ਕਰੇਗਾ ਸੁਣਵਾਈ

Arvind Kejriwal Hearing today ਕੇਜਰੀਵਾਲ ਦੀ ਪਟੀਸ਼ਨ 'ਤੇ ਅੱਜ ਫਿਰ ਸੁਪਰੀਮ ਕੋਰਟ ਸੁਣਵਾਈ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ।

Supreme Court: ਕੀ CM ਕੇਜਰੀਵਾਲ ਨੂੰ ਅੱਜ ਮਿਲੇਗੀ ਰਾਹਤ? ਸੁਪਰੀਮ ਕੋਰਟ ਪਟੀਸ਼ਨ 'ਤੇ ਕਰੇਗਾ ਸੁਣਵਾਈ

Arvind Kejriwal News: ਸੁਪਰੀਮ ਕੋਰਟ ਦਿੱਲੀ ਕਥਿਤ ਆਬਕਾਰੀ ਨੀਤੀ ਨਾਲ ਸਬੰਧਿਤ ਮਨੀ ਲਾਂਡਰਿੰਗ ਦੇ ਆਰੋਪ ਵਿੱਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਅੱਜ ਫਿਰ ਸੁਣਵਾਈ ਕਰੇਗਾ। ਅਦਾਲਤ ਨੇ ਸੋਮਵਾਰ ਨੂੰ ਗ੍ਰਿਫਤਾਰੀ ਖਿਲਾਫ਼ ਦਾਇਰ ਕੇਜਰੀਵਾਲ ਦੀ ਪਟੀਸ਼ਨ 'ਤੇ ਵੀ ਸੁਣਵਾਈ ਕੀਤੀ ਸੀ। 

ਉਸ ਦੌਰਾਨ ਅਦਾਲਤ ਨੇ ਅਰਵਿੰਦ ਕੇਜਰੀਵਾਲ ਦੇ ਵਕੀਲ ਨੂੰ ਕਈ ਸਵਾਲ ਪੁੱਛੇ ਸਨ। ਜਿਸ ਵਿੱਚ ਇੱਕ ਸਵਾਲ ਸੀ ਕਿ ਤੁਸੀਂ ਹੇਠਲੀ ਅਦਾਲਤ ਵਿੱਚ ਜ਼ਮਾਨਤ ਲਈ ਪਟੀਸ਼ਨ ਕਿਉਂ ਨਹੀਂ ਦਾਇਰ ਕੀਤੀ?

ਇਹ ਵੀ ਪੜ੍ਹੋ: Politics News: ਅਰਵਿੰਦ ਕੇਜਰੀਵਾਲ ਨੂੰ ਮੁੜ ਮਿਲਣਗੇ ਪੰਜਾਬ ਦੇ CM ਮਾਨ, ਦੁਪਹਿਰ ਤਿਹਾੜ ਜੇਲ੍ਹ 'ਚ ਹੋਵੇਗੀ ਮੁਲਾਕਾਤ

ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਪੁੱਛਿਆ ਕਿ ਤੁਸੀਂ ਅੱਜ ਤੱਕ ਜ਼ਮਾਨਤ ਲਈ ਅਰਜ਼ੀ ਕਿਉਂ ਨਹੀਂ ਦਾਖਲ ਕੀਤੀ? ਜਿਸ ਦੇ ਜਵਾਬ 'ਚ ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਸੀਂ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਕੀਤੀ ਹੈ ਕਿਉਂਕਿ ਗ੍ਰਿਫਤਾਰੀ 'ਗੈਰ-ਕਾਨੂੰਨੀ' ਹੈ ਅਤੇ ਧਾਰਾ 19 (ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ) ਦਾ ਘੇਰਾ ਬਹੁਤ ਵਿਸ਼ਾਲ ਹੈ। ਈਡੀ ਦੀ ਨੁਮਾਇੰਦਗੀ ਕਰਦੇ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐਸ.ਵੀ. ਰਾਜੂ ਨੇ ਕਿਹਾ ਕਿ ਇਹ ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਸਿੰਘਵੀ ਨੇ ਜਵਾਬ ਦਿੱਤਾ ਕਿ ਕਿਉਂਕਿ ਮੁਢਲੀ ਗ੍ਰਿਫਤਾਰੀ ਗੈਰ-ਕਾਨੂੰਨੀ ਸੀ, ਮੈਂ (ਕੇਜਰੀਵਾਲ) ਨੇ ਬਾਅਦ ਦੀ ਨਜ਼ਰਬੰਦੀ 'ਤੇ ਕੋਈ ਇਤਰਾਜ਼ ਨਹੀਂ ਕੀਤਾ।

Trending news