Delhi News: ਅਰਵਿੰਦ ਕੇਜਰੀਵਾਲ ਨੇ ਜਿੱਤਿਆ ਵਿਸ਼ਵਾਸ ਪ੍ਰਸਤਾਵ; ਸੀਐਮ ਨੇ ਕਿਹਾ, 'ਆਪ' ਨੂੰ ਤੋੜਨਾ ਚਾਹੁੰਦੀ ਭਾਜਪਾ
Advertisement

Delhi News: ਅਰਵਿੰਦ ਕੇਜਰੀਵਾਲ ਨੇ ਜਿੱਤਿਆ ਵਿਸ਼ਵਾਸ ਪ੍ਰਸਤਾਵ; ਸੀਐਮ ਨੇ ਕਿਹਾ, 'ਆਪ' ਨੂੰ ਤੋੜਨਾ ਚਾਹੁੰਦੀ ਭਾਜਪਾ

Delhi News: ਦਿੱਲੀ ਦੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਵਿਸ਼ਵਾਸ ਪ੍ਰਸਤਾਵ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਤ ਲਿਆ ਹੈ।

Delhi News: ਅਰਵਿੰਦ ਕੇਜਰੀਵਾਲ ਨੇ ਜਿੱਤਿਆ ਵਿਸ਼ਵਾਸ ਪ੍ਰਸਤਾਵ; ਸੀਐਮ ਨੇ ਕਿਹਾ, 'ਆਪ' ਨੂੰ ਤੋੜਨਾ ਚਾਹੁੰਦੀ ਭਾਜਪਾ

Delhi News:  ਦਿੱਲੀ ਦੀ ਵਿਧਾਨ ਸਭਾ ਵਿੱਚ ਅੱਜ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਭਰੋਸੇ ਦੇ ਵੋਟ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਤ ਲਿਆ ਹੈ। ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 54 ਵੋਟਾਂ ਹਾਸਲ ਕਰਕੇ ਬਹੁਮਤ ਹਾਸਲ ਕਰ ਲਿਆ ਹੈ। ਇਸ ਤੋਂ ਬਾਅਦ ਸਦਨ ਦਾ ਇਜਲਾਸ 19 ਫਰਵਰੀ ਤੱਕ ਲਈ ਮੁਲਤਵੀ ਦਿੱਤਾ ਗਿਆ ਹੈ।

ਇਹ ਦੂਜਾ ਮੌਕਾ ਹੈ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਵਿੱਚ ਵਿਸ਼ਵਾਸ ਮਤ ਮੰਗਿਆ ਹੈ। ਦਰ ਅਸਲ ਦਿੱਲੀ ਵਿਧਾਨ ਸਭਾ ਵਿੱਚ ਕੁਲ 70 ਵਿਧਾਇਕ ਹਨ, ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ 62 ਅਤੇ ਭਾਜਪਾ ਦੇ ਅੱਠ ਵਿਧਾਇਕ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਾਜਪਾ ਉਪਰ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਸਦਨ ਵਿੱਚ ਸਾਡੇ ਕੋਲ ਬਹੁਮਤ ਹੈ ਪਰ ਇਸ ਵਿਸ਼ਵਾਸ ਪ੍ਰਸਤਾਵ ਦੀ ਲੋੜ ਸੀ ਕਿਉਂਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ।

ਇਜਲਾਸ ਵਿੱਚ ਸੰਬੋਧਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਊਸ ਵਿੱਚ ਸਾਡੇ ਕੋਲ ਬਹੁਮਤ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ 2 ਵਿਧਾਇਕ ਆਏ ਅਤੇ ਕਿਹਾ ਕਿ ਭਾਜਪਾ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਅਸੀਂ ਇਸ ਦਾ ਸਬੂਤ ਕਿਸ ਤਰ੍ਹਾਂ ਦੇਈਏ। ਕਦੇ ਰਿਸ਼ਤੇਦਾਰਾਂ ਅਤੇ ਕਦੇ ਪਾਰਕ ਵਿੱਚ ਆ ਜਾਂਦੇ ਹਨ। ਆਮ ਆਦਮੀ ਪਾਰਟੀ ਮੁਖੀ ਨੇ ਈਡੀ ਦੇ ਸੰਮਨ ਉਤੇ ਕਿਹਾ ਕਿ ਭਾਜਪਾ ਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ, 'ਤੁਸੀਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਓਗੇ ਪਰ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ? ਪੂਰਾ ਦੇਸ਼ ਦੇਖ ਰਿਹਾ ਹੈ। ਹੁਣ ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਪੀਐਮ ਮੋਦੀ ਕੇਜਰੀਵਾਲ ਨੂੰ ਖਤਮ ਕਰਨਾ ਚਾਹੁੰਦੇ ਹਨ ਜਾਂ ਉਨ੍ਹਾਂ ਨੂੰ ਕੁਚਲਣਾ ਚਾਹੁੰਦੇ ਹਨ? ਅੱਜ ਦੁਨੀਆਂ ਵਿੱਚ ਭਾਜਪਾ ਦੀ ਸਭ ਤੋਂ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਹੈ। ਜੇਕਰ 2024 ਵਿੱਚ ਭਾਜਪਾ ਨਾ ਹਾਰੀ ਤਾਂ 2029 ਵਿੱਚ ਆਮ ਆਦਮੀ ਪਾਰਟੀ ਦੇਸ਼ ਨੂੰ ਭਾਜਪਾ ਤੋਂ ਆਜ਼ਾਦ ਕਰਵਾਏਗੀ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਹਸਪਤਾਲ 'ਚ ਦਵਾਈ ਬੰਦ ਕਰਨ ਦਾ ਕੰਮ ਭਾਜਪਾ ਨੇ ਕੀਤਾ। ਦਿੱਲੀ ਦੇ ਲੋਕਾਂ ਦਾ ਪਾਪ ਲੱਗੇਗਾ। ਦਿੱਲੀ ਦੇ ਹਸਪਤਾਲਾਂ ਵਿੱਚ ਪਰਚੀ ਬਣਾਉਣ ਵਾਲਿਆਂ ਨੂੰ ਹਟਾ ਦਿੱਤਾ ਗਿਆ। ਦਿੱਲੀ ਵਿੱਚ ਫਰਿਸ਼ਤੇ ਸਕੀਮ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਦੁਖੀ ਹਾਂ। ਸਾਡੀ ਦਿੱਲੀ ਸਰਕਾਰ ਹੈ ਪਰ ਸਾਡੇ ਕੋਲ ਸੇਵਾ ਵਿਭਾਗ ਨਹੀਂ ਹੈ। ਮੈਂ ਆਪਣੇ ਚਪੜਾਸੀ ਦਾ ਵੀ ਤਬਾਦਲਾ ਨਹੀਂ ਕਰ ਸਕਦਾ। ਇਹ ਅਧਿਕਾਰੀ ਨੂੰ ਧਮਕੀਆਂ ਦੇ ਰਹੇ ਹਨ। ਕੰਮ ਨਾ ਕਰੋ। ਜੇਕਰ ਕੰਮ ਕੀਤਾ ਤਾਂ ED ਮਗਰ ਲਗਾ ਦਵਾਂਗੇ। ਅਫਸਰ ਅਤੇ ਆਈਏਐਸ ਅਫਸਰ ਮੇਰੇ ਕੋਲ ਆ ਕੇ ਰੋ ਰਹੇ ਹਨ। ਉਹ ਸਾਨੂੰ ਕੁਚਲਣ ਦੀ ਦਿਨ ਰਾਤ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ

Trending news