Viral Video: ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡੂੰਘੇ ਪਾਣੀ 'ਚ ਛਾਲ ਮਾਰ ਕੇ ਬਚਾਈ ਬੰਦੇ ਦੀ ਜਾਨ
Advertisement
Article Detail0/zeephh/zeephh1776519

Viral Video: ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡੂੰਘੇ ਪਾਣੀ 'ਚ ਛਾਲ ਮਾਰ ਕੇ ਬਚਾਈ ਬੰਦੇ ਦੀ ਜਾਨ

Viral Video: ਸੋਸ਼ਲ ਮੀਡੀਆ ਉਤੇ ਸਰਹੰਦ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇੱਕ ਸਖ਼ਸ਼ ਦੀ ਜਾਨ ਵੀ ਬਚਾਈ ਹੈ।

Viral Video: ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡੂੰਘੇ ਪਾਣੀ 'ਚ ਛਾਲ ਮਾਰ ਕੇ ਬਚਾਈ ਬੰਦੇ ਦੀ ਜਾਨ

Viral Video: ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦਾ ਕਹਿਰ ਜਾਰੀ ਹੈ। ਇਸ ਕੁਦਰਤੀ ਕਹਿਰ ਕਾਰਨ ਲੋਕਾਂ ਦੀ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਆਸ਼ਿਆਨੇ ਚੰਦ ਹੀ ਮਿੰਟਾਂ ਵਿੱਚ ਢਹਿ-ਢੇਰੀ ਹੋ ਗਏ। ਇਸ ਪ੍ਰਲਯ ਮਗਰੋਂ ਲੋਕਾਂ ਦਾ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।

ਹਾਲਾਂਕਿ ਸਰਕਾਰਾਂ ਤੇ ਹੋਰ ਜਥੇਬੰਦੀਆਂ ਕਮਰਕੱਸ ਕੇ ਇਸ ਪ੍ਰਲਯ ਦਾ ਮੁਕਾਬਲਾ ਕਰਨ ਵਿੱਚ ਜੁੱਟੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਵੀ ਯਤਨ ਨਾਕਾਫੀ ਸਾਬਿਤ ਪੈ ਰਹੇ ਹਨ। ਪੰਜਾਬ ਵਿੱਚ ਅਫਸਰਸ਼ਾਹੀ, ਪੰਜਾਬ ਪੁਲਿਸ ਤੇ ਸੁਰੱਖਿਆ ਬਲ ਦੇ ਮੁਲਾਜ਼ਮ ਤੇ ਅਧਿਕਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ ਕੁੱਦ ਪਏ ਹਨ। ਐਨਡੀਆਰਐਫ ਦੀਆਂ ਟੀਮਾਂ ਤੇ ਮੰਤਰੀ ਵੀ ਲੋਕਾਂ ਦੀ ਮਦਦ ਲਈ ਜ਼ਮੀਨੀ ਪੱਧਰ ਉਤੇ ਕੰਮ ਕਰ ਰਹੇ ਹਨ।

ਐਨਡੀਆਰਐਫ ਦੀ ਟੀਮਾਂ ਕਿਸ਼ਤੀਆਂ ਲੈ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਚਾਰਾਜੋਈ ਕਰ ਰਹੀਆਂ ਹਨ। ਖਾਲਸਾ ਏਡ ਤੇ ਹੋਰ ਲੋਕ ਭਲਾਈ ਦੀਆਂ ਜਥੇਬੰਦੀਆਂ ਦੇ ਵਲੰਟੀਅਰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁੱਜ ਕੇ ਪੀੜਤਾਂ ਲਈ ਮਦਦ ਦਾ ਹੱਥ ਵਧਾ ਰਹੀਆਂ ਹਨ। ਸੁਰੱਖਿਆ ਬਲ ਦੇ ਜਵਾਨ ਤੇ ਅਫਸਰਸ਼ਾਹੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਦੇ ਤੇਜ਼ ਵਹਾਅ ਵਿੱਚ ਛਾਲ ਮਾਰ ਕੇ ਜਾਨ ਮਾਲ ਦੀ ਸੁਰੱਖਿਆ ਲਈ ਚਾਰਾਜੋਈ ਕਰ ਰਹੀ ਹੈ।

ਇਹ ਵੀ ਪੜ੍ਹੋ : Punjab Flood News: ਪੰਜਾਬ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕ, ਵੀਡੀਓ ਰਾਹੀਂ ਵੇਖੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ

ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ। ਅਜਿਹੀ ਹੀ ਇੱਕ ਵੀਡੀਓ ਖਮਾਣੋਂ ਦੇ ਐਸਡੀਐਮ ਸੰਜੀਵ ਕੁਮਾਰ ਦੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜਿਨ੍ਹਾਂ ਨੇ ਸਿਵਲ ਸੇਵਾਵਾਂ ਵਿੱਚ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਸੰਜੀਵ ਕੁਮਾਰ ਨੇ ਕਰੀਬ 6 ਘੰਟੇ ਹੜ੍ਹ ਦੇ ਪਾਣੀ ਵਿੱਚ ਫਸੇ ਇੱਕ ਸਖ਼ਸ਼ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਦਿੱਤੀ। ਐਸਡੀਐਮ ਸੰਜੀਵ ਕੁਮਾਰ ਨੇ ਸਰਹੰਦ ਵਿਖੇ ਡੂੰਘੇ ਪਾਣੀ 'ਚ 400 ਮੀਟਰ ਤੈਰ ਕੇ ਇੱਕ ਵਿਅਕਤੀ ਦੀ ਜਾਨ ਬਚਾਈ। ਉਸ ਵੇਲੇ ਪਾਣੀ ਦਾ ਵਹਾਅ ਕਾਫੀ ਤੇਜ਼ ਤੇ ਮੌਸਮ ਖ਼ਰਾਬ ਜਾਪ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਐਸਡੀਐਮ ਸੰਜੀਵ ਕੁਮਾਰ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ।

 

ਇਹ ਵੀ ਪੜ੍ਹੋ : Punjab Weather Today: ਪੰਜਾਬ ਤੇ ਹਰਿਆਣਾ 'ਚ ਮੀਂਹ ਨੇ ਮਚਾਈ ਤਬਾਹੀ; 11ਦੀ ਮੌਤ, ਕਰੋੜਾਂ ਦਾ ਨੁਕਸਾਨ

 

Trending news