Punjab Flood News: ਲੁਧਿਆਣਾ 'ਚ ਤਾਜਪੁਰ ਰੋਡ 'ਤੇ ਪਿੰਡ ਭੁੱਕੀ ਕਲਾ 'ਚ ਇਕ ਹੋਰ ਗੰਦੇ ਨਾਲੇ 'ਤੇ ਬਣਿਆ ਪੁਲ ਟੁੱਟ ਗਿਆ ਹੈ। ਇਹ ਪੁਲ ਦੋ ਸਾਲ ਪਹਿਲਾਂ ਪਿਛਲੀ ਸਰਕਾਰ ਵੇਲੇ ਬਣਾਇਆ ਗਿਆ ਸੀ।
Trending Photos
Punjab Flood News: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ (Flood in Punjab)ਅਜੇ ਵੀ ਜਾਰੀ ਹੈ। ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸੂਬੇ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਹੈ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਕਈ ਇਲਾਕਿਆਂ 'ਚ ਘਰਾਂ ਅਤੇ ਕਾਰਾਂ 'ਚ ਵੀ ਪਾਣੀ ਭਰ ਗਿਆ ਹੈ।
ਪੰਜਾਬ ਦੇ ਦਰਿਆਵਾਂ ਵਿੱਚ ਵੀ ਪਾਣੀ ਦਾ ਵਹਾਅ ਜ਼ਿਆਦਾ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਮੁਤਾਬਕ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ।
ਬਨੂੜ 'ਚ ਵਹਿ ਗਿਆ ਮੋਟਰਸਾਈਕਲ
ਹੜ੍ਹ ਦੇ ਪਾਣੀ 'ਚ ਵਹਿ ਗਏ ਮੋਟਰਸਾਈਕਲ ਨੂੰ ਬਾਹਰ ਕੱਢਣ ਦੀ ਤਸਵੀਰ ਸਾਹਮਣੇ ਆਈ ਹੈ। ਬਨੂੜ ਨੰਡਿਆਲੀ ਰੋਡ ’ਤੇ ਸਥਿਤ ਸ਼ਰਾਬ ਫੈਕਟਰੀ ਦੇ ਸਾਹਮਣੇ 4 ਫੁੱਟ ਪਾਣੀ ਵਹਿ ਗਿਆ। ਪਿੰਡ ਸ਼ੇਖਾਂ ਮਾਜਰਾ ਦੇ ਇੱਕ ਵਿਅਕਤੀ ਦਾ ਮੋਟਰਸਾਈਕਲ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ। ਹੜ੍ਹ ਦੇ ਪਾਣੀ ਵਿੱਚ ਮੋਟਰਸਾਈਕਲ 300 ਮੀਟਰ ਤੱਕ ਵਹਿ ਗਿਆ। ਪਾਣੀ ਦਾ ਪੱਧਰ ਘਟਣ ਤੋਂ ਬਾਅਦ ਮੋਟਰਸਾਈਕਲ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ: World Paper Bag Day 2023: ਪਲਾਸਟਿਕ ਦੀ ਬਜਾਏ ਪੇਪਰ ਬੈਗ ਦੀ ਕਰੋ ਵਰਤੋਂ; ਜਾਣੋ ਕੀ ਹਨ ਫਾਇਦੇ
ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਪਿੰਡਾਂ ਵਿੱਚ ਪਾਣੀ ਦਾਖ਼ਲ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਕੰਢੇ ਵਸੇ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਕਈ ਏਕੜ ਫਸਲਾਂ ਦੇ ਵਿੱਚ ਪਾਣੀ ਫੈਲ ਗਿਆ ਹੈ। ਇੰਨਾ ਹੀ ਨਹੀਂ ਪਿਛੇ ਤੋ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਸਤਲੁਜ ਦੇ ਵਿੱਚ ਪਾਣੀ ਦਾ ਵਹਾਅ ਕਿੰਨਾ ਹੈ ਅਤੇ ਪਾਕਿਸਤਾਨ ਵੱਲ ਪਾਸੇ ਕਿਸ ਵਹਾਅ ਨਾਲ ਪਾਣੀ ਜਾ ਰਿਹਾ ਹੈ।
ਇਸਦਾ ਜਾਇਜ਼ਾ ਲੈਣ ਦੇ ਲਈ ਫਾਜ਼ਿਲਕਾ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨੇ ਬੀਐਸਐਫ ਅਧਿਕਾਰੀਆਂ ਦੇ ਨਾਲ ਕਿਸ਼ਤੀ ਤੇ ਸਵਾਰ ਹੋ ਕੇ ਇਲਾਕੇ ਦਾ ਜਾਇਜ਼ਾ ਲਿਆ ਹੈ। ਡੀਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲ ਪਾਸੇ ਦੱਸ ਫਲੱਡ ਗੇਟਸ ਨੇ ਜਿਨ੍ਹਾਂ ਵਿੱਚੋਂ ਛੇ ਖੋਲ੍ਹੇ ਹੋਏ ਨੇ ਡੀਸੀ ਦਾ ਕਹਿਣਾ ਹੈ ਕਿ ਹੜ ਨੂੰ ਲੈ ਕੇ ਪਾਕਿਸਤਾਨ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਕਈ ਚੈੱਕ ਪੋਸਟਾਂ ਹੜ੍ਹ ਦੀ ਚਪੇੜ ਵਿੱਚ ਆ ਗਈਆਂ ਨੇ।
ਕੋਟਕਪੂਰਾ ਵਿੱਚ ਘਰ ਦੀ ਛੱਤ ਡਿੱਗਣ ਨਾਲ ਤਿੰਨ ਦੀ ਮੌਤ
ਕੋਟਕਪੂਰਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ ਹੈ। ਇਹਨਾਂ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਭੇਜਿਆ ਗਿਆ।
ਇਹ ਵੀ ਪੜ੍ਹੋ: Laljit Singh Bhullar News: ਹੜ੍ਹ ਦਾ ਪਾਣੀ ਗੁਰਦੁਆਰੇ 'ਚ ਦਾਖਲ ਹੋਣ 'ਤੇ ਮੰਤਰੀ ਭੁੱਲਰ ਨੇ ਖੁਦ ਸੰਭਾਲਿਆ ਮੋਰਚਾ! ਵੇਖੋ ਵੀਡੀਓ
ਸੰਗਰੂਰ ਵਿੱਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ ਤੋਂ ਟੁੱਟ
ਸੰਗਰੂਰ ਦੇ ਮੂਨਕ ਇਲਾਕੇ 'ਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ ਤੋਂ ਟੁੱਟ ਗਿਆ ਹੈ। ਬੀਤੀ ਰਾਤ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਸੀ। ਆਲੇ-ਦੁਆਲੇ ਦੇ ਇਲਾਕੇ 'ਚ ਤੇਜ਼ੀ ਨਾਲ ਪਾਣੀ ਵੱਧ ਰਿਹਾ ਹੈ ਦੋ ਦਿਨਾਂ ਤੋਂ ਦਿਨ-ਰਾਤ ਪ੍ਰਸ਼ਾਸਨ ਦੀਆਂ ਟੀਮਾਂ ਘੱਗਰ ਦੇ ਕੰਢੇ ਡਟੀਆਂ ਹੋਈਆਂ ਹਨ ਰਹੀਆਂ।
ਖੰਨਾ 'ਚ ਬਰਸਾਤੀ ਪਾਣੀ 'ਚ ਡੁੱਬੇ ਪਿੰਡਾਂ ਦੇ ਲੋਕ
ਖੰਨਾ 'ਚ ਬਰਸਾਤੀ ਪਾਣੀ 'ਚ ਡੁੱਬੇ ਪਿੰਡਾਂ ਦੇ ਲੋਕ ਭੜਕ ਉੱਠੇ। ਇਹਨਾਂ ਲੋਕਾਂ ਨੇ ਰਾਤ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਖੰਨਾ ਵਿਖੇ ਅੰਬੂਜਾ ਕਾਲੋਨੀ ਸਾਮਣੇ ਰੋਡ ਜਾਮ ਕੀਤਾ ਗਿਆ। ਕਾਲੋਨੀ ਵਾਲਿਆਂ ਉਪਰ ਪਾਣੀ ਦਾ ਕੁਦਰਤੀ ਵਹਾਅ ਰੋਕਣ ਦੇ ਇਲਜ਼ਾਮ ਲਾਏ ਗਏ।
ਮੌਕੇ ਉੱਤੇ ਮੌਜੂਦ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਗ਼ੈਬ ਦੀ ਪੁਲੀ ਰਾਹੀਂ ਪਾਣੀ ਦਾ ਵਹਾਅ ਕੁਦਰਤੀ ਹੈ ਜਿਸਨੂੰ ਸਵੇਰੇ ਖੋਲ੍ਹਿਆ ਗਿਆ ਤਾਂ ਰਾਤ ਨੂੰ ਕਾਲੋਨੀ ਵਾਲਿਆਂ ਨੇ ਬੰਦ ਕਰ ਦਿੱਤਾ। ਇਸ ਨਾਲ ਪਿੰਡ ਡੁੱਬ ਰਹੇ ਹਨ ਅਤੇ ਇੰਡਸਟਰੀ ਦਾ ਵੀ ਨੁਕਸਾਨ ਹੋ ਰਿਹਾ ਹੈ। ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰਾ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੋ ਰਿਹਾ ਹੈ।
ਲੁਧਿਆਣਾ 'ਚ ਗੰਦੇ ਨਾਲੇ 'ਤੇ ਬਣਿਆ ਪੁਲ ਟੁੱਟਿਆ
ਲੁਧਿਆਣਾ 'ਚ ਤਾਜਪੁਰ ਰੋਡ 'ਤੇ ਪਿੰਡ ਭੁੱਕੀ ਕਲਾ 'ਚ ਇਕ ਹੋਰ ਗੰਦੇ ਨਾਲੇ 'ਤੇ ਬਣਿਆ ਪੁਲ ਟੁੱਟ ਗਿਆ ਹੈ। ਇਹ ਪੁਲ ਦੋ ਸਾਲ ਪਹਿਲਾਂ ਪਿਛਲੀ ਸਰਕਾਰ ਵੇਲੇ ਬਣਾਇਆ ਗਿਆ ਸੀ। ਹੁਣ ਤੱਕ ਡਰੇਨ ’ਤੇ ਬਣੇ ਤਿੰਨ ਪੁਲ ਟੁੱਟ ਚੁੱਕੇ ਹਨ। ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।