Liquor Shops Closed: ਰਾਜ 'ਚ ਬੰਦ ਹੋਏ ਸ਼ਰਾਬ ਦੇ 500 ਠੇਕੇ, ਜਾਣੋ ਸਰਕਾਰ ਦੀ ਅਗਲੀ ਵਿਉਂਤਬੰਦੀ
Advertisement
Article Detail0/zeephh/zeephh1749301

Liquor Shops Closed: ਰਾਜ 'ਚ ਬੰਦ ਹੋਏ ਸ਼ਰਾਬ ਦੇ 500 ਠੇਕੇ, ਜਾਣੋ ਸਰਕਾਰ ਦੀ ਅਗਲੀ ਵਿਉਂਤਬੰਦੀ

Liquor Shops Closed: ਐਮਕੇ ਸਟਾਲਿਨ ਸਰਕਾਰ ਨੇ ਰਾਜ ਵਿੱਚ ਸ਼ਰਾਬ ਦੇ 500 ਠੇਕੇ ਬੰਦ ਕਰ ਦਿੱਤੇ ਹਨ। ਸਰਕਾਰ ਹੌਲੀ-ਹੌਲੀ ਸੂਬੇ ਵਿੱਚ ਸ਼ਰਾਬਬੰਦੀ ਵੱਲ ਨੂੰ ਕਦਮ ਪੁੱਟ ਰਹੀ ਹੈ।

Liquor Shops Closed: ਰਾਜ 'ਚ ਬੰਦ ਹੋਏ ਸ਼ਰਾਬ ਦੇ 500 ਠੇਕੇ, ਜਾਣੋ ਸਰਕਾਰ ਦੀ ਅਗਲੀ ਵਿਉਂਤਬੰਦੀ

Liquor Shops Closed: ਤਮਿਲਨਾਡੂ ਦੀ ਐਮਕੇ ਸਟਾਲਿਨ ਸਰਕਾਰ ਸ਼ਰਾਬ ਬੰਦੀ ਵੱਲ ਨੂੰ ਵੱਡਾ ਕਦਮ ਪੁੱਟਣ ਜਾ ਰਹੀ ਹੈ। ਸਰਕਾਰ ਟੀਏਐਸਐਮਏਸੀ ਅਧੀਨ ਆਉਣ ਵਾਲੀਆਂ ਸ਼ਰਾਬ ਦੀਆਂ 500 ਪ੍ਰਚੂਨ ਦੁਕਾਨਾਂ ਨੂੰ ਬੰਦ ਕਰਨ ਜਾ ਰਹੀ ਹੈ। TASMAC ਨੇ ਬੀਤੇ ਦਿਨ 500 ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਸਰਕਾਰੀ ਆਦੇਸ਼ (GO) ਨੂੰ ਲਾਗੂ ਕਰਨ ਦਾ ਐਲਾਨ ਕੀਤਾ।

ਰਾਜ ਸਰਕਾਰ ਨੇ 22 ਜੂਨ ਤੋਂ ਆਪਣੀ ਰਣਨੀਤੀ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ। ਇਸ ਤਰ੍ਹਾਂ ਅੱਜ ਤੋਂ ਤਮਿਲਨਾਡੂ ਵਿੱਚ ਸ਼ਰਾਬ ਦੇ 500 ਠੇਕੇ ਬੰਦ ਕਰ ਦਿੱਤੇ ਗਏ ਹਨ। ਕਾਬਿਲੇਗੌਰ ਹੈ ਕਿ ਤਾਮਿਲਨਾਡੂ ਦੇ ਮੰਤਰੀ ਵੀ. ਸੇਂਥਿਲ ਬਾਲਾਜੀ ਨੇ ਅਪ੍ਰੈਲ ਮਹੀਨੇ ਵਿੱਚ ਰਾਜ ਵਿਧਾਨਸਭਾ 'ਚ ਇਸ ਦਾ ਐਲਾਨ ਕੀਤਾ ਸੀ। ਉਦੋਂ ਉਹ ਆਬਕਾਰੀ ਵਿਭਾਗ ਦੇ ਇੰਚਾਰਜ ਸਨ। ਅਸਲ ਵਿੱਚ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਤਾਮਿਲਨਾਡੂ ਸਰਕਾਰ ਦੀ ਮਲਕੀਅਤ ਵਾਲੀ ਇੱਕ ਕੰਪਨੀ ਹੈ। ਦੂਜੇ ਪਾਸੇ ਵਿਰੋਧੀ ਧਿਰ ਪੱਤਾਲੀ ਮੱਕਲ ਕਾਚੀ (ਪੀਐਮਕੇ) ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਸਟਾਲਿਨ ਨੂੰ ਰਾਜ ਵਿੱਚ ਸ਼ਰਾਬ ਉਤੇ ਪਾਬੰਦੀ ਲਾਗੂ ਕਰਨ ਦੀ ਅਪੀਲ ਕੀਤੀ।

ਤਾਮਿਲਨਾਡੂ ਦੇ ਮੰਤਰੀ ਵੀ. ਸੇਂਥਿਲ ਬਾਲਾਜੀ ਨੇ 12 ਅਪ੍ਰੈਲ ਨੂੰ ਰਾਜ ਵਿਧਾਨਸਭਾ ਨੂੰ ਦੱਸਿਆ ਸੀ ਕਿ ਰਾਜ ਵਿੱਚ 5,329 ਸ਼ਰਾਬ ਦੇ ਰਿਟੇਲ ਆਊਟਲੇਟਾਂ ਵਿੱਚੋਂ (31 ਮਾਰਚ, 2023 ਤੱਕ) 500 ਦੀ ਪਛਾਣ ਕਰਕੇ ਬੰਦ ਕਰ ਦਿੱਤੇ ਜਾਣਗੇ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਨਿਰਦੇਸ਼ਾਂ 'ਤੇ ਤਤਕਾਲੀ ਵਿਧਾਨ ਸਭਾ ਵਿੱਚ ਕੀਤੇ ਗਏ ਐਲਾਨ ਦਾ ਹਵਾਲਾ ਦਿੰਦੇ ਹੋਏ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਬੰਧੀ ਸਰਕਾਰੀ ਆਦੇਸ਼ 20 ਅਪ੍ਰੈਲ, 2023 ਨੂੰ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਸੂਚੀ ਜਾਰੀ ਹੋਣ 'ਤੇ ਤਹਿਸੀਲਾਂ ਵਿੱਚ ਮਚਿਆ ਹੜਕੰਪ

ਇਸ ਹੁਕਮ ਵਿੱਚ ਸ਼ਰਾਬ ਦੀਆਂ 500 ਪ੍ਰਚੂਨ ਦੁਕਾਨਾਂ ਦੀ ਪਛਾਣ ਕਰਕੇ ਬੰਦ ਕਰਨ ਲਈ ਕਿਹਾ ਗਿਆ ਸੀ। ਪੀਐਮਕੇ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਡਾ. ਅੰਬੂਮਨੀ ਰਾਮਦਾਸ ਨੇ ਟਵੀਟ ਕੀਤਾ, “ਹਾਲਾਂਕਿ ਇਸ ਵਿੱਚ ਲੰਮਾ ਸਮਾਂ ਲੱਗ ਗਿਆ, ਇਹ ਸਵਾਗਤਯੋਗ ਹੈ। ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪਾਬੰਦੀ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ ਅਤੇ ਇਹ (500 ਦੁਕਾਨਾਂ ਬੰਦ ਕਰਨਾ) ਸਿਰਫ਼ ਸ਼ੁਰੂਆਤ ਹੈ। ਕਾਬਿਲੇਗੌਰ ਹੈ ਕਿ ਸੇਂਥਿਲ ਬਾਲਾਜੀ ਨੂੰ ਪਿਛਲੇ ਹਫ਼ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਨੌਕਰੀ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬੀਤੇ ਦਿਨ ਉਨ੍ਹਾਂ ਦੀ ਇੱਕ ਨਿੱਜੀ ਹਸਪਤਾਲ ਵਿੱਚ ਬਾਈਪਾਸ ਸਰਜਰੀ ਹੋਈ ਹੈ।

ਇਹ ਵੀ ਪੜ੍ਹੋ : Miss Pooja News: 'ਅਲਵਿਦਾ' ... ਮਿਸ ਪੂਜਾ ਨੇ ਪੋਸਟ ਸ਼ੇਅਰ ਕਰ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ

Trending news