Afghanistan Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਅਫਗਾਨਿਸਤਾਨ
Afghanistan Earthquake News: ਐਤਵਾਰ ਨੂੰ ਸਵੇਰੇ ਅਫ਼ਾਗਿਨਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਤੋਂ ਬਾਅਦ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ।
Afghanistan Earthquake News: ਅਫ਼ਗਾਨਿਸਤਾਨ ਵਿੱਚ ਐਤਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕੇਟਰ ਸਕੇਲ ਉਪਰ ਇਸ ਦੀ ਤੀਬਰਤਾ 4.3 ਰਹੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਸਵੇਰੇ 8.14 ਵਜੇ ਆਏ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਕਾਬੁਲ ਤੋਂ 151 ਕਿਲੋਮੀਟਰ ਦੱਖਣ-ਦੱਖਣੀ ਪੂਰਬ ਵਿੱਚ ਰਿਹਾ ਅਤੇ ਭੂਚਾਲ ਦੀ ਡੂੰਘਾਈ 60 ਕਿਲੋਮੀਟਰ ਸੀ।
ਕਿਉਂ ਆਉਂਦਾ ਹੈ ਭੂਚਾਲ
ਧਰਤੀ ਦੇ ਅੰਦਰ ਦਾ ਹਿੱਸਾ ਅਲੱਗ-ਅਲੱਗ ਪਲੇਟਾਂ ਨਾਲ ਮਿਲ ਕੇ ਬਣਿਆ ਹੈ। ਇਨ੍ਹਾਂ ਨੂੰ ਟੈਕੋਨਿਕ ਪਲੇਟ ਕਿਹਾ ਜਾਂਦਾ ਹੈ। ਧਰਤੀ ਦੇ ਅੰਦਰ ਅਜਿਹੀਆਂ ਸੱਤ ਪਲੇਟਾਂ ਹਨ। ਇਨ੍ਹਾਂ ਵਿਚੋਂ ਹਰ ਪਲੇਟ ਦੀ ਮੋਟਾਈ ਲਗਭਗ 100 ਕਿਲੋਮੀਟਰ ਹੁੰਦੀ ਹੈ। ਅਕਸਰ ਇਹ ਪਲੇਟਾਂ ਖਿਸਕਦੀਆਂ ਰਹਿੰਦੀਆਂ ਹਨ ਅਤੇ ਨਾਲ ਦੀਆਂ ਪਲੇਟਾਂ ਨਾਲ ਰਗੜ ਹੁੰਦੀ ਹੈ। ਕਦੇ-ਕਦੇ ਇਹ ਰਗੜ ਇੰਨੀ ਵਧ ਜਾਂਦੀ ਹੈ ਕਿ ਇੱਕ ਪਲੇਟ ਦੂਜੀ ਦੇ ਉਪਰ ਚੜ੍ਹ ਜਾਂਦੀ ਹੈ, ਜਿਸ ਨਾਲ ਸਤ੍ਹਾ ਉਪਰ ਹਲਚਲ ਮਹਿਸੂਸ ਹੁੰਦੀ ਹੈ। ਆਮ ਤੌਰ ਉਪਰ 5 ਤੋਂ ਘੱਟ ਤੀਬਰਤਾ ਵਾਲੇ ਭੂਚਾਲ ਘੱਟ ਨੁਕਸਾਨ ਪਹੁੰਚਾਉਣ ਵਾਲੇ ਹੁੰਦੇ ਹਨ।
5 ਜਾਂ ਇਸ ਤੋਂ ਵਧ ਤੀਬਰਤਾ ਵਾਲੇ ਭੂਚਾਲ ਵਿੱਚ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ
ਤੀਬਰਤਾ ਵਾਲੇ ਭੂਚਾਲ ਜਾਪਾਨ ਦੇ ਤੱਟ ਉਪਰ 2011 ਵਿੱਚ 9 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਕਾਰਨ ਇਹ ਸੁਨਾਮੀ ਦੀਆਂ ਲਹਿਰਾਂ ਉਠੀਆਂ ਸਨ, ਜਿਸ ਨਾਲ ਹੋਰ ਤਬਾਹੀ ਮਚੀ ਸੀ। ਇਸ ਭੂਚਾਲ ਵਿੱਚ ਕਰੀਬ 20 ਹਜ਼ਾਰ ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ 2006 ਵਿੱਚ ਇੰਡੋਨੇਸ਼ੀਆ ਵਿੱਚ ਵੀ 9 ਦੀ ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਉਸ ਵਿਚੋਂ 5,700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਵਿੱਚ ਹੁਣ ਤੱਕ ਚਾਰ ਵਾਰ 8 ਜਾਂ ਇਸ ਤੋਂ ਜ਼ਿਆਦਾ ਦੀ ਤੀਬਰਤਾ ਦਾ ਭੂਚਾਲ ਆਇਆ ਹੈ। ਪਹਿਲਾਂ 1897 ਵਿੱਚ ਸ਼ਿਲਾਂਗ ਵਿੱਚ, ਦੂਜਾ 1905 ਵਿੱਚ ਕਾਂਗੜਾ ਵਿੱਚ, ਤੀਜਾ 1934 ਵਿੱਚ ਬਿਹਾਰ-ਨੇਪਾਲ ਵਿੱਚ ਅਤੇ ਚੌਥਾ-1950 ਵਿੱਚ ਅਸਮ-ਤਿੱਬਤ ਵਿੱਚ। ਇਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ : Punjab Weather Update: ਗਰਮੀ ਨੇ ਤੋੜੇ ਹੁਣ ਸਾਰੇ ਰਿਕਾਰਡ; ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ