Religious News: ਇਤਿਹਾਸਕਾਰਾਂ ਦੀ ਮੰਨੀਏ ਤਾਂ ਭਾਰਤ ਹੀ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਧਾਰਮਿਕ ਸਥਾਨ ਹੈ ਤੇ ਹਰ ਇੱਕ ਧਾਰਮਿਕ ਸਥਾਨ ਨਾਲ ਕੋਈ ਨਾ ਕੋਈ ਇਤਿਹਾਸ ਜ਼ਰੂਰ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਅੱਜ ਉਸ ਪ੍ਰਾਚੀਨ ਤੇ ਇਤਿਹਾਸਕ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ। ਗੱਲ ਕਰਦੇ ਹਾਂ ਕਪੂਰਥਲਾ ਦੇ ਪਿੰਡ ਖੈੜਾ ਦੋਨਾਂ ਦੇ ਪ੍ਰਾਚੀਨ ਖੈੜਾ ਮੰਦਿਰ ਦੀ, ਜਿਸਦੀ ਨੀਂਹ ਸੰਨ 1938 ਵਿੱਚ ਰੱਖੀ ਗਈ ਸੀ ਅਤੇ 1942 ਵਿੱਚ ਇਸ ਮੰਦਿਰ ਦਾ ਪੂਰਨ ਤੌਰ ਉਤੇ ਨਿਰਮਾਣ ਹੋਇਆ ਸੀ।


COMMERCIAL BREAK
SCROLL TO CONTINUE READING

ਕਰੀਬ 80 ਸਾਲ ਤੋਂ ਵੱਧ ਪੁਰਾਣੇ ਇਸ ਮੰਦਿਰ ਵਿੱਚ ਬਹੁਤ ਹੀ ਦਿਲਖਿੱਚਵੇਂ ਤੇ ਮਨਮੋਹਕ ਦ੍ਰਿਸ਼ ਨਜ਼ਰ ਆਉਂਦੇ ਹਨ ਤੇ ਕੁਝ ਅਜਿਹੀਆਂ ਮੂਰਤਾਂ ਜਿਸਦੇ ਦਰਸ਼ਨ ਕਰਕੇ ਸੰਗਤ ਖੁਦ ਨੂੰ ਵਡਭਾਗਾ ਸਮਝਦੀਆਂ ਹਨ। ਦੱਸਿਆ ਜਾਂਦਾ ਹੈ ਕਿ ਇਸ ਮੰਦਿਰ ਵਿੱਚ ਵਿਸ਼ਨੂੰ ਭਗਵਾਨ ਜੀ ਦੇ 24 ਅਵਤਾਰਾਂ ਵਿੱਚੋਂ 10 ਅਵਤਾਰਾਂ ਦੀਆਂ ਮੂਰਤਾਂ ਇਸ ਜਗ੍ਹਾ ਸਥਾਪਿਤ ਹਨ ਤੇ ਇਨ੍ਹਾਂ ਮੂਰਤਾਂ ਵਿੱਚ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਉਸ ਅਵਤਾਰ ਦੀ ਵੀ ਮੂਰਤ ਹੈ ਜਿਨ੍ਹਾਂ ਦਾ ਕਲਯੁੱਗ ਨੂੰ ਲੈਕੇ ਇਤਿਹਾਸ ਵਿੱਚ ਜ਼ਿਕਰ ਹੈ।


ਜਿਨ੍ਹਾਂ ਨੂੰ ਅਸੀਂ ਕਲਕੀ ਅਵਤਾਰ ਕਹਿੰਦੇ ਹਾਂ। ਇਸ ਤੋਂ ਵੀ ਖਾਸ ਗੱਲ ਇਸ ਮੰਦਿਰ ਦੀ ਇਹ ਹੈ ਕਿ ਇਸ ਮੰਦਿਰ ਵਿੱਚ ਵਿਸ਼ਨੂੰ ਭਗਵਾਨ ਜੀ ਦੀ ਇੱਕ ਐਸੀ ਮੂਰਤ ਹੈ ਜੋ ਸਿਰਫ ਪੂਰੇ ਭਾਰਤ ਭਰ ਵਿੱਚ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ ਬਾਅਦ ਇਸ ਮੰਦਿਰ ਵਿੱਚ ਸਥਾਪਤ ਹੈ।


ਇਹ ਵੀ ਪੜ੍ਹੋ : Punjab News: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ਵਿੱਚ ਹੋਏ ਸ਼ਾਮਲ!


ਮੰਦਿਰ ਦੇ ਸੇਵਾਦਾਰ ਤੇ ਇਸ ਸਥਾਨ ਉਪਰ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਜੋ ਕੋਈ ਵੀ ਭਗਤ ਆਪਣੇ ਸੱਚੇ ਮਨ ਨਾਲ ਕੋਈ ਵੀ ਮੁਰਾਦ ਲੈਕੇ ਆਉਂਦਾ ਹੈ ਤਾਂ ਭਗਵਾਨ ਉਸਦੀ ਇੱਛਾ ਜ਼ਰੂਰ ਪੂਰੀ ਕਰਦੇ ਹਨ ਅਤੇ ਇਥੇ ਆਉਣ ਵਾਲੇ ਭਗਤਾਂ ਦਾ ਇਹ ਵੀ ਦਾਅਵਾ ਹੈ ਕਿ ਕਲਯੁੱਗ ਦੇ ਅੰਤ ਤੋਂ ਪਹਿਲਾ ਇਸ ਜਗ੍ਹਾ ਕਲਕੀ ਅਵਤਾਰ ਜ਼ਰੂਰ ਦਰਸ਼ਨ ਦੇਣਗੇ।


ਇਹ ਵੀ ਪੜ੍ਹੋ : Punjab Crime news: ਪੋਤਰਾ ਬਣਿਆ ਹੈਵਾਨ! ਪੋਤਰੇ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ