Patiala News: ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਪਾਤੜਾਂ ਦੀ ਅਨਾਜ ਮੰਡੀ ਪਹਿਲੇ ਨੰਬਰ ਦੀ ਮੰਡੀ ਹੋਣ ਕਾਰਨ ਇਸ ਵਾਰ ਬਾਸਮਤੀ ਝੋਨੇ ਦੀ ਆਮਦ ਸਭ ਤੋਂ ਵਧ ਤੇ ਸਭ ਤੋਂ ਵਧ ਰੇਟ ਵਿੱਚ ਸੈਲਾ ਪਲਾਟ ਵਾਲੇ ਖ਼ਰੀਦ ਕਰ ਰਹੇ ਹਨ ਜਿਸ ਤਹਿਤ ਮੰਡੀ ਵਿੱਚ ਇਸ ਦਾ ਭਾਅ 3300 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਕਿਸਾਨਾਂ ਨੂੰ ਮਿਲ ਰਿਹਾ ਹੈ।


COMMERCIAL BREAK
SCROLL TO CONTINUE READING

ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਨੂੰ ਇਸ ਵਾਰ 1509 ਝੋਨੇ ਦਾ ਰੇਟ ਪੂਰਾ ਮਿਲ ਰਿਹਾ ਹੈ ਜਿਸ ਨਾਲ ਉਹ ਸੰਤੁਸ਼ਟ ਹਨ। ਇਸ ਦੇ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਹੀ ਇਹ ਫਸਲ ਤਿਆਰ ਹੋਣ ਲਈ 90 ਦਿਨ ਹੀ ਲੈਂਦੀ ਹੈ, ਜਦੋਂ ਕਿ ਦੂਜੀਆਂ ਫ਼ਸਲਾਂ 120 ਦਿਨਾਂ ਤੋਂ ਵੀ ਵਧ ਦਾ ਸਮਾਂ ਲੈਂਦੀਆਂ ਹਨ।


ਜੇਕਰ ਸਰਕਾਰ ਵੱਲੋਂ ਹੋਰ ਫ਼ਸਲਾਂ ਦੀ ਤਰ੍ਹਾਂ 1509 ਝੋਨੇ ਦਾ ਰੇਟ 3000 ਰੁਪਏ ਕਰ ਦਿੱਤਾ ਜਾਵੇ ਤਾਂ ਹੋਰ ਕਿਸਾਨ ਵੀ ਦੂਸਰੀ ਫਸਲ ਨੂੰ ਛੱਡ 1509 ਝੋਨੇ ਦੀ ਬਿਜਾਈ ਕਰਨ ਨੂੰ ਤਰਜੀਹ ਦੇਣ ਲੱਗ ਪੈਣਗੇ। ਸੈਲਾ ਪਲਾਟ ਦੇ ਮਾਲਕ ਜਸਵਿੰਦਰ ਸਿੰਘ ਡਿੰਪਲ ਨੇ ਵੀ ਕਿਸਾਨਾਂ ਨੂੰ ਮਿਲ ਰਹੇ ਰੇਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਕਿਸਾਨ ਨੂੰ ਪ੍ਰਤੀ ਏਕੜ 80 ਹਜ਼ਾਰ ਤੋਂ ਲੱਖ ਰੁਪਏ ਮਿਲ ਰਹੇ ਹਨ।


ਮੰਡੀ ਵਿੱਚ ਦੂਰ-ਦੁਰਾਡੇ ਤੋਂ ਕਿਸਾਨ ਫ਼ਸਲ ਲੈ ਕੇ ਪਹੁੰਚ ਰਹੇ ਹਨ। ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਸੁਰਿੰਦਰ ਕੁਮਾਰ ਨੇ ਮਾਰਕੀਟ ਕਮੇਟੀ ਵੱਲੋਂ ਕੀਤੇ ਪ੍ਰਬੰਧਾਂ ਤੇ ਮੰਡੀ ਵਿੱਚ ਚੱਲ ਰਹੇ ਖ਼ਰੀਦ ਦੇ ਕੰਮ ਉਤੇ ਤਸੱਲੀ ਜ਼ਾਹਿਰ ਕਰਦਿਆ ਕਿਹਾ ਕਿ ਪੰਜਾਬ ਦੀ ਬਾਸਮਤੀ ਦੀ ਖ਼ਰੀਦ ਕਰਨ ਵਾਲੀ ਪਹਿਲੀ ਮੰਡੀ ਹੈ ਜਿਥੇ ਸਰਕਾਰ ਨੂੰ ਪਾਤੜਾਂ ਦੀ ਨਵੀਂ ਅਨਾਜ ਮੰਡੀ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।


ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਮੌਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ, 3 ਮੋਬਾਇਲ ਫ਼ੋਨ ਬਰਾਮਦ


ਜਿਸ ਨਾਲ ਜਿਥੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਾਫੀ ਫਾਇਦਾ ਮਿਲੇਗਾ ਉਥੇ ਹੀ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਮੰਡੀ ਦੇ ਵਿਸਥਾਰ ਹੋਣ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ। ਉਨ੍ਹਾਂ ਨੇ ਕੇਂਦਰ ਸਰਕਰ ਵੱਲੋਂ ਚਾਵਲ ਦਰਾਮਦ ਕਰਨ ਉਤੇ ਲਗਾਈ ਗਈ ਫੀਸ ਨੂੰ ਵਾਪਸ ਲੈਣ ਉਤੇ ਵੀ ਜ਼ੋਰ ਦਿੱਤਾ ਜਿਸ ਕਾਰਨ ਮੰਡੀਕਰਨ ਉਤੇ ਇਸ ਦਾ ਕਾਫੀ ਅਸਰ ਪਵੇਗਾ।


ਇਹ ਵੀ ਪੜ੍ਹੋ : Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ


ਪਾਤੜਾਂ ਤੋਂ ਸੱਤਪਾਲ ਗਰਗ ਦੀ ਰਿਪੋਰਟ