ਚੰਡੀਗੜ੍ਹ  : ਕੋਵਿਡ -19 ਖ਼ਿਲਾਫ਼ ਪੰਜਾਬ ਦੀ ਜੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਆਪਰੇਸ਼ਨ ਫ਼ਤਿਹ ਨਾਂ ਦਿੱਤਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਹਾਲਾਂਕਿ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਹਾਲਾਤ ਠੀਕ ਨਹੀਂ ਨੇ ਪਰ ਪੰਜਾਬ ਵਿੱਚ ਲਾਕਡਾਊਨ ਦੀ ਵਜ੍ਹਾਂ ਕਰਕੇ ਇਸ ਦਾ ਚੰਗਾ ਅਸਰ ਵਿਖਾਈ ਦਿੱਤੀ ਹੈ, ਮੁੱਖ ਮੰਤਰੀ ਨੇ ਕਿਹਾ ਜਦੋ ਤੱਕ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਦੀ ਹੈ ਤਾਂ ਤੱਕ ਸਾਰੀਆਂ ਨੂੰ ਬਹੁਤ ਅਲਰਟ ਰਹਿਣਾ ਹੋਵੇਗਾ, ਉਨ੍ਹਾਂ ਕਿਹਾ ਕੀ ਜਦੋ ਕਰਫ਼ਿਊ ਹਟੇਗਾ ਤਾਂ ਹਰ ਇੱਕ ਨੂੰ ਆਪਣਾ ਧਿਆਨ ਆਪ ਰੱਖਣਾ ਹੈ ਸਬ ਨੂੰ ਮਿਲਕੇ ਸੋਸ਼ਲ ਡਿਸਟੈਂਸਿੰਗ ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ, ਪੰਜਾਬ  ਵਿੱਚ ਕੁੱਝ ਸਨਅਤਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਫ਼ ਤੌਰ 'ਤੇ ਹਿਦਾਇਤਾਂ ਜਾਰੀ ਕੀਤੀਆਂ ਨੇ ਸਿਰਫ਼ ਉਨ੍ਹਾਂ ਸਨਅਤਾਂ ਨੂੰ ਹੀ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜੋ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ 


COMMERCIAL BREAK
SCROLL TO CONTINUE READING

ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕੀ ਪੰਜਾਬ ਵਿੱਚ ਇਸ ਵਾਰ ਵੀ ਕਣਕ ਦੀ ਬੰਪਰ ਫਸਲ ਮੰਡੀਆਂ ਵਿੱਚ ਆ ਰਹੀ ਹੈ, ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਲਈ ਪੂਰੇ ਇੰਤਜ਼ਾਮ ਕੀਤੇ ਗਏ ਨੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ,ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕੀ ਉਹ ਤੂੜੀ ਨੂੰ ਅੱਗ ਨਾ ਲਗਾਉਣ, ਉਨ੍ਹਾਂ ਕਿਹਾ ਕੋਵਿਡ ਫੇਫੜੇ ਦੀ ਬਿਮਾਰੀ ਹੈ  ਅਤੇ ਤੂੜੀ ਸਾੜਨ ਨਾਲ ਵਾਤਾਵਰਨ ਵਿੱਚ ਧੂੰਆਂ ਹੋਵੇਗਾ ਜੋ ਕੀ  ਕੋਰੋਨਾ ਮਰੀਜ਼ਾਂ ਦੀ ਪਰੇਸ਼ਾਨੀ  ਵਧਾ ਸਕਦਾ ਹੈ


ਤੂੜੀ ਦੀ ਕਿੱਥੇ ਹੁੰਦੀ ਹੈ ਵਰਤੋਂ ?


ਤੂੜੀ ਖੇਤੀਬਾੜੀ ਦਾ ਇੱਕ ਸਾਥੀ ਉਤਪਾਦ ਹੈ,ਝੋਨਾ ਅਤੇ ਕਣਕ ਦੇ ਨਾਲ ਫ਼ਸਲ ਦੀਆਂ ਵਾਧੂ ਡੰਡੀਆਂ ਨੂੰ ਤੂੜੀ ਕਿਹਾ ਜਾਂਦਾ ਹੈ,ਤੂੜੀ ਬਹੁਤ ਸਾਰੇ ਕੰਮਾਂ ਦੇ ਲਈ ਲਾਭਦਾਇਕ ਹੈ, ਇਸ ਨੂੰ ਪਸ਼ੂਆਂ ਦੇ ਚਾਰੇ,ਬਾਲਣ,ਪਸ਼ੂਆਂ ਦੇ ਬਿਸਤਰੇ ਦੇ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ,ਸੁੱਕੀ ਹੋਈ ਤੂੜੀ ਨੂੰ ਅੱਗ ਲੱਗਣ ਦਾ ਖ਼ਤਰਾ ਹੁੰਦਾ ਹੈ, ਕਿਸੇ ਚਿੰਗਾਰੀ ਨਾਲ ਇਸ ਦੇ ਮੱਚਣ ਦਾ ਡਰ ਰਹਿੰਦਾ ਹੈ,ਤੂੜੀ ਨਾਲ ਲੱਗੀ ਅੱਗ ਨਾਲ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ, ਜੋ ਮਨੁੱਖੀ ਜੀਵਨ ਅਤੇ ਪਸ਼ੂਆਂ ਜਾ ਰੁੱਖਾਂ ਲਈ ਹਾਨੀਕਾਰਕ ਹੋ ਸਕਦਾ ਹੈ