ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਦੇ ਜਰੀਏ ਕੇਜਰੀਵਾਲ 'ਤੇ ਸਵਾਲ ਚੁੱਕੇ ਹਨ। ਨਾਲ ਹੀ ਨਾਲ ਉਨ੍ਹਾਂ ਨੇ ਬਿਜਲੀ ਸੰਕਟ ਨੂੰ ਲੈ ਕੇ ਅਕਾਲੀ ਦਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਅੰਦਾਜ਼ ਵਿੱਚ ਅੜ੍ਹੇ ਹੱਥੀ ਲਿਆ।
ਸਿੱਧੂ ਨੇ ਟਵੀਟ ਕਰਕੇ ਕਿਹਾ ਅੱਜ ਪੰਜਾਬ ਦੋਖੀ ਤਾਕਤਾਂ ਜਗ ਜ਼ਾਹਰ ਹਨ ... 



COMMERCIAL BREAK
SCROLL TO CONTINUE READING

1. ਬਿਜਲੀ ਸੰਕਟ ਦਰਮਿਆਨ ਪੰਜਾਬੀਆਂ ਨੂੰ ਬੇਬਸ ਛੱਡਣ ਲਈ ਦਿੱਲੀ ਦੀ ਆਪ ਸਰਕਾਰ ਪੰਜਾਬ ਦੀ ਜੀਵਨ ਰੇਖਾ ਥਰਮਲ ਬਿਜਲੀ ਪਲਾਂਟ ਬੰਦ ਕਰਵਾਉਣਾ ਚਾਹੁੰਦੀ ਹੈ, ਜੋ ਕਿ ਅੱਤ ਦੀ ਗਰਮੀ 'ਚ ਸਾਰੇ ਪੰਜਾਬ ਨੂੰ ਬੇਹਾਲ ਤੇ ਝੋਨੇ ਦੀ ਬਿਜਾਈ ਦੇ ਮੌਕੇ ਕਿਸਾਨਾਂ ਨੂੰ ਹੋਰ ਬੇਬਸ ਕਰ ਦੇਵੇਗੀ !!
2. ਦੂਜੇ ਪਾਸੇ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਥਰਮਲ ਬਿਜਲੀ ਪਲਾਂਟਾਂ ਨਾਲ ਬਾਦਲਾਂ ਦੇ ਕੀਤੇ ਬਿਜਲੀ ਖਰੀਦ ਸਮਝੌਤੇ ਤੇ ਇਹ ਜਾਣਦਿਆਂ ਕਿ ਸੋਲਰ ਬਿਜਲੀ ਦੀ ਲਾਗਤ ਪ੍ਰਤੀ ਸਾਲ 18% ਘਟ ਰਹੀ ਹੈ ਤੇ ਅੱਜ ਇਹ 1.99 ਰੁਪਏ ਪ੍ਰਤੀ ਯੂਨਿਟ ਹੈ ... ਪੰਜਾਬ ਨੂੰ ਲੁੱਟਣ ਲਈ ਮਜੀਠੀਏ ਨੇ ਨਵਿਆਉਣਯੋਗ ਊਰਜਾ ਮੰਤਰੀ (2015-17) ਹੁੰਦਿਆਂ 25 ਸਾਲਾਂ ਲਈ ਸੋਲਰ ਬਿਜਲੀ 5.97 ਰੁਪਏ ਤੋਂ 17.91 ਰੁਪਏ ਪ੍ਰਤੀ ਯੂਨਿਟ ਖ੍ਰੀਦਣ ਲਈ  ਬਿਜਲੀ ਖਰੀਦ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ।