Kisan Samriddhi Kendra News: ਪੀਐਮ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਕਰਨਗੇ ਸਮਰਪਿਤ, ਪੰਜਾਬ `ਚ ਵੀ ਖੋਲ੍ਹੇ ਜਾਣਗੇ 3519 ਕੇਂਦਰ
Kisan Samriddhi Kendra News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਕਿਸਾਨਾਂ ਨੂੰ ਸਮਰਪਿਤ ਕਰਨਗੇ। ਇਸ ਤਹਿਤ ਕਿਸਾਨਾਂ ਨੂੰ ਇੱਕ ਛੱਤ ਥੱਲੇ ਹੀ ਮਿੱਟੀ ਟੈਸਟਿੰਗ ਤੋਂ ਲੈ ਕੇ ਖੇਤੀ ਨਾਲ ਸਬੰਧਤ ਹੋਰ ਜਾਣਕਾਰੀ ਮਿਲ ਜਾਵੇਗੀ।
Kisan Samriddhi Kendra News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਲਈ ਪ੍ਰਧਾਨ ਮੰਤਰੀ 27 ਜੁਲਾਈ ਨੂੰ ਕਿਸਾਨ ਸਮ੍ਰਿਧੀ ਕੇਂਦਰ ਰਾਜਸਥਾਨ ਦੇ ਸੀਕਰ ਤੋਂ ਸਮਰਪਿਤ ਕਰਨ ਜਾ ਰਹੇ ਹਨ। ਇਸ ਤਹਿਤ ਕਿਸਾਨਾਂ ਨੂੰ ਇੱਕ ਛੱਤ ਥੱਲੇ ਹੀ ਮਿੱਟੀ ਟੈਸਟਿੰਗ ਤੋਂ ਲੈ ਕੇ ਖੇਤੀ ਨਾਲ ਸਬੰਧਤ ਹੋਰ ਜਾਣਕਾਰੀ ਮਿਲ ਜਾਵੇਗੀ। ਇਸ ਲੜੀ ਤਹਿਤ ਪੰਜਾਬ ਵਿੱਚ ਕਰੀਬ 3519 ਕੇਂਦਰ ਖੋਲ੍ਹੇ ਜਾਣਗੇ ਜੋ ਬਲਾਕ ਤੇ ਜ਼ਿਲ੍ਹਾ ਪੱਧਰ ਉਪਰ ਵੀ ਕੰਮ ਕਰਨਗੇ।
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਇਨ੍ਹਾਂ ਕੇਂਦਰਾਂ ਦੀ ਸ਼ੁਰੂਆਤ ਪੰਜਾਬ ਵਿੱਚ ਵੀਰਵਾਰ ਨੂੰ ਰੋਪੜ ਸ਼ਹਿਰ ਤੋਂ ਕਰਨਗੇ। ਪੀਐਮ ਨਰਿੰਦਰ ਮੋਦੀ 27 ਤੇ 29 ਜੁਲਾਈ ਨੂੰ ਰਾਜਸਥਾਨ ਤੇ ਗੁਜਰਾਤ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਇੱਕ ਲੱਖ ਪੀਐਮ ਕਿਸਾਨ ਸਮ੍ਰਿਧੀ ਕੇਂਦਰ ਰਾਸ਼ਟਰ ਨੂੰ ਸਮਰਪਿਤਚ ਕਰਨਗੇ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਲਗਭਗ 17,000 ਕਰੋੜ ਰੁਪਏ ਦੀ 14ਵੀਂ ਕਿਸ਼ਤ ਵੀ ਜਾਰੀ ਕਰਨਗੇ।
ਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਦੌਰੇ ਦੇ ਪਹਿਲੇ ਦਿਨ ਰਾਜਸਥਾਨ ਦੇ ਸੀਕਰ ਵਿੱਚ ਇੱਕ ਲੱਖ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (ਪੀਐਮਕੇਐਸਕੇ) ਨੂੰ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਦੇਸ਼ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਆਫਿਸ ਨੇ ਕਿਹਾ, "ਕਿਸਾਨਾਂ ਦੀਆਂ ਸਾਰੀਆਂ ਜ਼ਰੂਰਤਾਂ ਲਈ ਇੱਕ ਮੰਚ ਉਤੇ ਸਾਰੇ ਹੱਲ ਪ੍ਰਦਾਨ ਕਰਨ ਲਈ PMKSKs ਵਿਕਸਿਤ ਕੀਤੇ ਜਾ ਰਹੇ ਹਨ।" ਇਨ੍ਹਾਂ ਕੇਂਦਰਾਂ 'ਤੇ ਖਾਦਾਂ, ਬੀਜਾਂ, ਸਾਜ਼ੋ-ਸਾਮਾਨ ਤੇ ਮਿੱਟੀ ਤੋਂ ਲੈ ਕੇ ਟੈਸਟਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਯੂਰੀਆ ਗੋਲਡ ਯੋਜਨਾ ਦੀ ਵੀ ਸ਼ੁਰੂਆਤ ਕਰਨਗੇ। ਯੂਰੀਆ ਗੋਲਡ ਯੂਰੀਆ ਦੀ ਇੱਕ ਨਵੀਂ ਕਿਸਮ ਹੈ ਜੋ ਸਲਫਰ ਕੋਟੇਡ ਹੈ ਅਤੇ ਇਸ ਦੀ ਸ਼ੁਰੂਆਤ ਮਿੱਟੀ ਵਿੱਚ ਸਲਫਰ ਦੀ ਕਮੀ ਨੂੰ ਦੂਰ ਕਰੇਗੀ। ਪੀਐਮਓ ਨੇ ਕਿਹਾ, “ਇਹ ਨਵੀਨਤਾਕਾਰੀ ਖਾਦ ਨਿੰਮ-ਕੋਟੇਡ ਯੂਰੀਆ ਨਾਲੋਂ ਵਧੇਰੇ ਕਿਫ਼ਾਇਤੀ ਤੇ ਕੁਸ਼ਲ ਹੈ।
ਇਹ ਵੀ ਪੜ੍ਹੋ : Kargil Vijay Divas 2023: ਪੰਜਾਬ CM ਭਗਵੰਤ ਮਾਨ ਨੇ ਸ਼ਹੀਦ ਜਵਾਨ ਤੇ ਜ਼ਖ਼ਮੀ ਸੈਨਿਕਾਂ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ
ਇਹ ਪੌਦਿਆਂ ਵਿੱਚ ਨਾਈਟ੍ਰੋਜਨ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ, ਖਾਦ ਦੀ ਖਪਤ ਨੂੰ ਘਟਾਉਂਦਾ ਹੈ ਤੇ ਫ਼ਸਲ ਦੀ ਗੁਣਵੱਤਾ ਨੂੰ ਵਧਾਉਂਦਾ ਹੈ।" ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) 'ਤੇ 1,500 ਕਿਸਾਨ ਉਤਪਾਦਕ ਸੰਗਠਨਾਂ (FPOs) ਦੀ ਆਨ-ਬੋਰਡਿੰਗ ਦੀ ਸ਼ੁਰੂਆਤ ਕਰਨਗੇ।
ਇਹ ਵੀ ਪੜ੍ਹੋ : Kargil Vijay Divas 2023: ਕਾਰਗਿਲ ਵਿਜੇ ਦਿਵਸ ਮੌਕੇ ਅੰਮ੍ਰਿਤਸਰ 'ਚ CM ਭਗਵੰਤ ਮਾਨ ਨੇ ਸ਼ਹੀਦ ਜਵਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ