Faridkot News: ਫ਼ਰੀਦਕੋਟ ਦਾ ਅਗਾਂਹਵਧੂ ਕਿਸਾਨ 8 ਕਨਾਲ ਜ਼ਮੀਨ `ਚੋਂ ਸਟਰੋਬਰੀ ਦੀ ਖੇਤੀ ਨਾਲ ਕਰ ਰਿਹੈ ਮੋਟੀ ਕਮਾਈ
Faridkot News: ਜਿਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਕਣਕ ਤੇ ਝੋਨੇ ਦੀ ਖੇਤੀ ਦੇ ਚੱਕਰ ਵਿੱਚ ਫਸੇ ਹੋਏ ਉਥੇ ਹੀ ਕੁਝ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਇਸ ਚੱਕਰ ਵਿਚੋਂ ਨਿਕਲ ਕੇ ਮਿਸਾਲ ਪੈਦਾ ਕਰ ਰਹੇ ਹਨ।
Faridkot News: ਜਿਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਕਣਕ ਤੇ ਝੋਨੇ ਦੀ ਖੇਤੀ ਦੇ ਚੱਕਰ ਵਿੱਚ ਫਸੇ ਹੋਏ ਉਥੇ ਹੀ ਕੁਝ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਇਸ ਚੱਕਰ ਵਿਚੋਂ ਨਿਕਲ ਕੇ ਮਿਸਾਲ ਪੈਦਾ ਕਰ ਰਹੇ ਹਨ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਕਿਸਾਨ ਨੇ ਝੋਨੇ ਤੇ ਕਣਕ ਦੇ ਚੱਕਰ ਵਿਚੋਂ ਹਟ ਕੇ ਮਹਿਜ਼ 8 ਕਨਾਲ ਵਿਚੋਂ ਖੇਤੀ ਕਰਕੇ ਮੋਟੀ ਕਮਾਈ ਕਰ ਰਿਹਾ ਹੈ ਅਤੇ ਹੋਰ ਕਿਸਾਨਾਂ ਲਈ ਵੀ ਮਿਸਾਲ ਬਣਾ ਰਹਿ ਹੈ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਪ੍ਰਦੀਪ ਸਿੰਘ ਦੀ ਜਿਸਨੇ ਆਪਣੇ ਖੇਤ ਵਿਚ ਟਰਾਇਲ ਵਜੋਂ 5 ਕਨਾਲ ਜ਼ਮੀਨ ਵਿਚ ਸਟਰੋਬਰੀ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਤੋਂ ਪਹਿਲੇ ਸਾਲ ਹੀ ਪਰ ਹਫ਼ਤੇ ਹਜ਼ਾਰਾਂ ਰੁਪਏ ਦੀ ਕਮਾਈ ਹੋਣੀ ਸ਼ੁਰੂ ਹੋ ਗਈ ਜੋ ਲੱਖਾਂ ਤੱਕ ਪਹੁੰਚ ਗਈ। ਮਿਹਨਤ ਦਾ ਮੁੱਲ ਪੈਣ ਕਰਕੇ ਉਕਤ ਕਿਸਾਨ ਨੇ ਹੁਣ ਇੱਕ ਏਕੜ ਵਿੱਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਹੀ ਨਹੀਂ ਜਿਥੇ ਪ੍ਰਦੀਪ ਸਿੰਘ ਖੁਦ ਚੰਗਾ ਮੁਨਾਫਾ ਕਮਾ ਰਿਹਾ ਉਥੇ ਹੀ ਉਸ ਨੇ 4 ਤੋਂ 5 ਹੋਰ ਪਰਿਵਾਰਾਂ ਨੂੰ ਵੀ ਆਪਣੇ ਖੇਤ ਵਿੱਚ ਰੁਜ਼ਗਾਰ ਦਿੱਤਾ ਹੈ।
ਗੱਲਬਾਤ ਕਰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਬਹੁਤ ਸਮੇਂ ਤੋਂ ਝੋਨੇ ਕਣਕ ਦੀ ਫ਼ਸਲੀ ਚੱਕਰ ਵਿੱਚ ਪਏ ਹੋਏ ਸਨ ਪਰ ਉਨ੍ਹਾਂ ਨੂੰ ਮੁਨਾਫ਼ਾ ਨਹੀਂ ਮਿਲ ਰਿਹਾ ਸੀ। ਇਸ ਦੇ ਚੱਲਦੇ ਹੀ ਉਸਨੇ ਵੱਖਰੀ ਖੇਤੀ ਕਰਨ ਦਾ ਸੋਚਿਆ ਹੈ ਉਸਨੇ ਜਗ੍ਹਾ-ਜਗ੍ਹਾ ਉਤੇ ਜਾਕੇ ਦੇਖਿਆ ਕਿ ਸਟਰੋਬਰੀ ਦੀ ਖੇਤੀ ਕਰਨਾ ਲਾਹੇਵੰਦ ਹੋ ਸਕਦਾ ਹੈ। ਇਸ ਦੌਰਾਨ ਉਸ ਨੇ ਸਟਰੋਬਰੀ ਦੀ ਖੇਤੀ ਕਰਨ ਬਾਰੇ ਮਨ ਬਣਾਇਆ।
ਉਸ ਨੇ ਪੂਨਾ ਤੋਂ ਸਟਰੋਬਰੀ ਦੀ ਪਨੀਰੀ ਲਿਆ ਕੇ ਆਪਣੇ ਖੇਤ ਵਿੱਚ ਕਰੀਬ 5 ਕਨਾਲ ਦੀ ਬਿਜਾਈ ਸ਼ੁਰੂ ਕੀਤੀ ਸੀ ਜਿਸ ਤੋਂ ਉਸ ਨੂੰ ਕਾਫੀ ਆਮਦਨ ਹੋਣ ਲੱਗੀ। ਹੁਣ ਉਸ ਨੇ ਇੱਕ ਏਕੜ ਵਿੱਚ ਸਟਰੋਬਰੀ ਦੀ ਖੇਤੀ ਸ਼ੁਰੂ ਕਰ ਦਿੱਤੀ। ਮਿਹਨਤ ਅਤੇ ਫਸਲ ਦੀ ਬਿਜਾਈ ਉਤੇ ਖਰਚਾ ਜ਼ਰੂਰ ਵੱਧ ਕਰਨਾ ਪੈਂਦਾ ਪਰ ਆਮਦਨ ਕਣਕ ਝੋਨੇ ਨਾਲੋਂ ਤਿੱਗਣੀ ਹੁੰਦੀ ਹੈ। ਇਸਦਾ ਸੀਜ਼ਨ ਮਾਰਚ ਅਖੀਰ ਜਾਂ ਅਪ੍ਰੈਲ ਸ਼ੁਰੂ ਤੱਕ ਚੱਲਦਾ ਹੈ।
ਉਸ ਨੇ ਦੱਸਿਆ ਕਿ ਇਸ ਦੀ ਮਾਰਕੀਟਿੰਗ ਵਿੱਚ ਵੀ ਉਸ ਨੂੰ ਕੋਈ ਦਿੱਕਤ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਉਹ ਖੁਦ ਆਪਣੇ ਗੱਡੀ ਉਤੇ ਫਰੀਦਕੋਟ ਅਤੇ ਫਿਰੋਜ਼ਪੁਰ ਦੀਆਂ ਮੰਡੀਆ ਵਿਚ ਆਪਣੀ ਉਪਜ ਲੈ ਕੇ ਜਾਂਦੇ ਹਨ ਅਤੇ ਹੱਥੋਂ-ਹੱਥ ਵਿਕ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸਾਂਭ ਸੰਭਾਲ ਉਤੇ ਵੀ ਕਾਫੀ ਮਿਹਨਤ ਆਉਂਦੀ ਹੈ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਆਂ ਫਸਲਾਂ ਬੀਜਣ ਜਿਸ ਨਾਲ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਘੱਟਦਾ ਜਾ ਰਿਹਾ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਕਿਸਾਨ ਪ੍ਰਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਤੀ ਵੱਲੋਂ ਪੂਰੇ ਪਰਿਵਾਰ ਨਾਲ ਗੱਲ ਕੀਤੀ ਕਿ ਉਹ ਇੱਕ ਨਵੀਂ ਤਰ੍ਹਾਂ ਦੀ ਫਸਲ ਬੀਜਣ ਜਾ ਰਹੇ ਹਨ ਜਿਸ ਵਿਚ ਪਰਿਵਾਰ ਦੀ ਮਦਦ ਤੋਂ ਬਿਨਾ ਕੁਝ ਨਹੀਂ ਬਣਨਾ ਤਾਂ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ। ਉਸ ਦਿਨ ਤੋਂ ਲੈ ਅੱਜ ਤੱਕ ਉਹ ਉਨ੍ਹਾਂ ਨਾਲ ਖੇਤ ਆਉਂਦੇ ਹਨ ਅਤੇ ਸਾਰਾ ਕੰਮ ਕਰਵਾਉਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਪਹਿਲਾ ਲੋਕ ਜਾਂ ਹੋਰ ਰਿਸ਼ਤੇਦਾਰ ਸਵਾਲ ਕਰਦੇ ਸਨ ਕਿ ਆਪਣੀ ਪਤਨੀ ਨੂੰ ਖੇਤਾਂ ਵਿਚ ਲਈ ਫਿਰਦਾ ਹੈ ਕੰਮ ਕਰਵਾਉਂਦਾ ਹੈ ਪਰ ਅੱਜ ਉਹੀ ਲੋਕ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਦਾ ਬੇਟਾ ਵੀ ਸਕੂਲ ਤੋਂ ਆ ਕੇ ਉਨ੍ਹਾਂ ਨਾਲ ਕੰਮ ਕਰਵਾਉਣ ਆ ਜਾਂਦਾ ਹੈ। ਕਿਸਾਨ ਦੀ ਪਤਨੀ ਨੇ ਕਿਹਾ ਕਿ ਅੱਜ ਲੋਕ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਹ ਏਥੇ ਕੰਮ ਕਰਕੇ ਵਿਦੇਸ਼ਾਂ ਵਰਗਾ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : Ludhiana Firing News: ਲੁਧਿਆਣਾ 'ਚ ਡੇਅਰੀ ਸੰਚਾਲਕ 'ਤੇ ਫਾਇਰਿੰਗ, ਇਲਾਕੇ 'ਚ ਸਹਿਮ ਦਾ ਮਾਹੌਲ
ਫ਼ਰੀਦਕੋਟ ਤੋਂ ਦੇਵ ਅਨੰਦ ਸ਼ਰਮਾ ਦੀ ਰਿਪੋਰਟ