ਹਰਪ੍ਰੀਤ ਸਿੰਘ/ ਫ਼ਤਿਹਗੜ੍ਹ ਸਾਹਿਬ: ਯੂ. ਪੀ.  ਤੋਂ ਪੰਜਾਬ ਵਿੱਚ ਵਿਕਰੀ ਲਈ ਆ ਰਹੇ ਝੋਨੇ ਦੇ ਚਾਰ ਵੱਡੇ ਟਰਾਲਿਆਂ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਦਾਖਲ ਹੁੰਦੇ ਸਮੇਂ ਰੋਕ ਲਿਆ ਗਿਆ। ਜ਼ਿਲ੍ਹਾ ਪਰਿਸ਼ਦ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਸਨੂੰ ਰੋਕਿਆ ਗਿਆ। ਬਾਅਦ ਵਿੱਚ ਇਸਨੂੰ ਪੁਲਿਸ ਵੱਲੋਂ ਮਾਰਕਿਟ ਕਮੇਟੀ ਸਰਹਿੰਦ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਾਰਕਿਟ ਕਮੇਟੀ ਵੱਲੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 


COMMERCIAL BREAK
SCROLL TO CONTINUE READING

ਇਸ ਮਾਮਲੇ ਨੂੰ ਲੈਕੇ ਮਾਰਕਿਟ ਕਮੇਟੀ ਸਰਹਿੰਦ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਟਰਾਲਾ ਡਰਾਈਵਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਇਸ ਝੋਨੇ ਨੂੰ ਯੂ . ਪੀ .  ਤੋਂ ਲੈ ਕੇ ਆਇਆ ਸੀ ਅਤੇ ਇਸਨੂੰ ਅੰਮ੍ਰਿਤਸਰ ਲੈ ਕੇ ਜਾਣਾ ਸੀ, ਯੂਪੀ ਤੋਂ ਲਿਆਂਦੀ ਗਏ ਇਸ ਝੋਨੇ ਨੂੰ ਪੰਜਾਬ ਵਿੱਚ ਵੇਚਿਆ ਜਾਣਾ ਸੀ, ਜ਼ਾਹਿਰ ਹੈ ਕਿ ਜੇ ਅਜਿਹਾ ਹੋਵੇਗਾ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਦੇ ਬਾਹਰੋਂ ਆ ਰਹੇ ਇਸ ਝੋਨੇ ਨਾਲ ਪੰਜਾਬ ਦੇ ਸ਼ੈਲਰਾਂ ਅਤੇ ਖਰੀਦ ਏਜੰਸੀਆਂ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ। 


ਜਿੱਥੋਂ ਤੱਕ ਪੰਜਾਬ ਦੇ ਕਿਸਾਨਾਂ ਦੀ ਗੱਲ ਹੈ ਹਾਲੇ ਤੱਕ 50 ਫੀਸਦੀ ਤੋਂ ਜ਼ਿਆਦਾ ਝੋਨਾ ਖੇਤਾਂ ਵਿੱਚ ਹੀ ਹੈ ਜਿਸਦੀ ਵਾਢੀ ਤੱਕ ਨਹੀਂ ਹੋਈ ਤੇ ਸਵਾਲ ਇਹੀ ਹੈ ਕਿ ਫਿਰ ਬਾਅਦ ਵਿੱਚ ਜਦੋਂ ਉਹ ਝੋਨਾ ਮੰਡੀਆਂ ਵਿੱਚ ਆਵੇਗਾ ਤਾਂ ਉਸਨੂੰ ਕੌਣ ਖਰੀਦੇਗਾ?


ਜ਼ਿਕਰੇਖਾਸ ਹੈ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ MSP 'ਤੇ ਕੀਤੀ ਜਾਂਦੀ ਹੈ ਪਰ ਯੂਪੀ ਵਿੱਚ ਅਜਿਹਾ ਨਹੀਂ ਹੈ। ਪੰਜਾਬ ਵਿੱਚ ਝੋਨੇ ਦਾ ਮੁੱਲ 1888 ਰੁਪਏ ਹੈ ਤਾਂ ਉੱਥੇ ਹੀ ਯੂਪੀ ਵੱਲੋਂ ਇਸਨੂੰ ਸਭ ਖ਼ਰਚ ਮਿਲਕੇ ਅਤੇ ਇੱਥੇ ਲਿਆਉਣ ਤੱਕ ਦਾ ਖਰਚਾ ਪਾ ਕੇ ਵੀ ਇਹ ਝੋਨਾ 1400 ਰੂਪਏ ਦੇ ਕਰੀਬ ਪੈਂਦਾ ਹੈ। ਯਾਨੀ ਕਿ 488 ਦਾ ਫੇਰ ਵੀ ਮੁਨਾਫ਼ਾ ਹੀ ਹੈ। ਤੇ ਕਈ ਥਾਵਾਂ ਉੱਤੇ ਤਾਂ ਹੋਰ ਵੀ ਮਹਿੰਗੇ ਭਾਅ ਵਿੱਚ ਵੇਚਿਆ ਜਾਂਦਾ ਹੋਵੇਗਾ ਜੋ ਕਿਸੇ ਵੱਡੀ ਗੜਬੜੀ ਦਾ ਹਿੱਸਾ ਵੀ ਹੋ ਸਕਦਾ ਹੈ।


Watch Live TV-