Punjab's Nangal Anaj Mandi news: ਅਜ਼ਾਦੀ ਦੇ 75 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਨੰਗਲ ਨੂੰ ਕੋਈ ਪੱਕੀ ਅਨਾਜ ਮੰਡੀ ਨਸੀਬ ਨਹੀਂ ਹੋਈ। ਦੱਸ ਦਈਏ ਕਿ ਨੰਗਲ ਦੇ ਆਸ ਪਾਸ ਦੇ 100 ਤੋਂ ਵੱਧ ਪਿੰਡ ਨੰਗਲ ਦੀ ਕੱਚੀ ਅਨਾਜ ਮੰਡੀ ਵਿੱਚ ਆਪਣੀ ਮਿਹਨਤ ਨਾਲ ਤਿਆਰ ਕੀਤੀ ਫਸਲ ਲੈ ਕੇ ਪਹੁੰਚਦੇ ਹਨ ਪਰ ਕਿਸਾਨਾਂ ਤੇ ਆੜ੍ਹਤੀਆਂ ਮੁਤਾਬਿਕ ਇਸ ਕੱਚੀ ਅਨਾਜ ਮੰਡੀ ਵਿੱਚ ਪੂਰੇ ਇੰਤਜ਼ਾਮ ਨਹੀਂ ਹਨ। 


COMMERCIAL BREAK
SCROLL TO CONTINUE READING

ਇਸ ਕਰਕੇ ਹਰ ਵਾਰ ਜਦੋਂ ਕਿਸਾਨ ਫਸਲ ਲੈ ਕੇ ਵੇਚਣ ਲਈ ਪਹੁੰਚਦੇ ਹਨ ਤਾਂ ਹਰ ਵਾਰ ਮੰਡੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤਬਦੀਲ ਕਰ ਦਿੱਤੀ ਗਈ ਹੁੰਦੀ ਹੈ। ਕਿਸਾਨ ਤੇ ਆੜ੍ਹਤੀ ਸਰਕਾਰ ਤੋਂ ਪੱਕੀ ਅਨਾਜ ਮੰਡੀ ਦੀ ਮੰਗ ਕਰਦੇ ਹੋਏ ਕਹਿੰਦੇ ਹਨ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਪੱਕੀ ਅਨਾਜ ਮੰਡੀ ਦੀ ਉਹਨਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਤੇ ਹਮੇਸ਼ਾ ਲੀਡਰਾਂ ਵਲੋਂ ਲਾਰੇ ਹੀ ਲਗਾਏ ਗਏ। 


ਹੁਨ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਜਲਦ ਨੰਗਲ ਨੂੰ ਪੱਕੀ ਅਨਾਜ ਮੰਡੀ ਦੇ ਕੇ ਉਨ੍ਹਾਂ ਦੀ ਦਸ਼ਕਾਂ ਪੁਰਾਣੀ ਮੰਗ ਪੂਰੀ ਕਰੇ। ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ ਪੂਰੇ ਪੰਜਾਬ ਦੇ ਮੁਕਾਬਲੇ ਮੰਡੀਆਂ ਵਿੱਚ ਲੇਟ ਆਉਣਾ ਸ਼ੁਰੂ ਹੁੰਦੀ ਹੈ। ਜੇਕਰ ਗੱਲ ਕਰ ਲਈ ਜਾਵੇ ਅਨਾਜ ਮੰਡੀਆਂ ਦੀ ਤਾਂ ਨੰਗਲ ਦੀ ਅਨਾਜ ਮੰਡੀ ਸੱਤ ਦਹਾਕੇ ਬਾਅਦ ਵੀ ਕੱਚੀ ਅਨਾਜ ਮੰਡੀ ਹੋਣ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 


ਨੰਗਲ ਦੀ ਅਨਾਜ ਮੰਡੀ ਹਰ ਫਸਲ ਦੀ ਆਮਦ ਵੇਲੇ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਅਸਲੀ ਦਾ ਪਤਾ ਹੀ ਨਹੀਂ ਚਲਦਾ ਤੇ ਕਿਸਾਨ ਖੱਜਲ ਖੁਆਰ ਹੁੰਦਾ ਰਹਿੰਦਾ ਹੈ। ਕੱਚੇ ਅਨਾਜ ਮੰਡੀ ਹੋਣ ਕਰਕੇ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 


ਇਹ ਵੀ ਪੜ੍ਹੋ: Punjab News: ਗੜ੍ਹੇਮਾਰੀ ਕਾਰਨ ਕਈ ਕਿਸਾਨਾਂ ਦੀ ਫ਼ਸਲ ਹੋਈ ਤਬਾਹ, ਖੇਤੀਬਾੜੀ ਮੰਤਰੀ ਨੇ ਮੁਆਵਜ਼ੇ ਦਾ ਦਿੱਤਾ ਭਰੋਸਾ


ਜਿੱਥੇ ਕਿਸਾਨ ਧੁੱਪ ਦੇ ਵਿੱਚ ਆਪਣੀ ਫਸਲ ਵੇਚਣ ਆਉਂਦੇ ਹਨ ਉੱਥੇ ਖਰਾਬ ਮੌਸਮ ਦੇ ਵਿੱਚ ਵੀ ਕਿਸਾਨਾਂ ਨੂੰ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਉਹਨਾਂ ਦੀ ਫਸਲ ਮੀਂਹ ਵਿੱਚ ਭਿੱਜ ਕੇ ਖ਼ਰਾਬ ਨਾ ਹੋ ਜਾਵੇ। ਉੱਥੇ ਹੀ ਆੜ੍ਹਤੀ ਵੀ ਕੱਚੀ ਅਨਾਜ ਮੰਡੀ ਕਾਰਨ ਕਾਫੀ ਪਰੇਸ਼ਾਨ ਹਨ। ਨਾ ਧੁੱਪ ਤੋਂ ਬਚਣ ਲਈ ਤੇ ਨਾ ਵਰਖਾ ਤੋਂ ਬਚਣ ਲਈ ਕੋਈ ਸ਼ੈੱਡ ਹੈ ਤੇ ਨਾ ਹੀ ਆਲੇ ਦੁਆਲੇ ਕੋਈ ਚਾਹ ਪਾਣੀ ਦੀ ਦੁਕਾਨ।


ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਅਨਾਜ ਮੰਡੀ ਵਿੱਚ ਸੌ ਤੋਂ ਵੱਧ ਪਿੰਡਾਂ ਦੇ ਕਿਸਾਨ ਆਪਣੀ ਫਸਲ ਵੇਚਣ ਲਈ ਆਉਂਦੇ ਹਨ ਤੇ ਨਾ ਉਹਨਾਂ ਦੇ ਬੈਠਣ ਲਈ ਕੋਈ ਥਾਂ ਹੈ ਤੇ ਨਾ ਹੀ ਪੀਣ ਵਾਲੇ ਪਾਣੀ ਦੇ ਕੋਈ ਪੁਖਤਾ ਇੰਤਜ਼ਾਮ ਹਨ। 


ਇਹ ਵੀ ਪੜ੍ਹੋ: Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ


(For more news apart from Punjab's Nangal Anaj Mandi news, stay tuned to Zee PHH)