Khanna News: ਪੰਜਾਬ ਸਰਕਾਰ ਵੱਲੋਂ ਮਾਰਕਿਟ ਕਮੇਟੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਾਹਰੀ ਸੂਬਿਆਂ ਤੋਂ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਪਹੁੰਚਾਉਣ ਦਾ ਖਦਸ਼ਾ ਜਤਾਉਂਦੇ ਹੋਏ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਉਥੇ ਜੇਕਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਗੱਲ ਕਰੀਏ ਤਾਂ ਖੰਨਾ ਮੰਡੀ ਵਿੱਚ ਫਸਲ ਪਿਛਲੇ ਸਾਲ ਦੇ ਬਰਾਬਰ ਪੁੱਜ ਚੁੱਕੀ ਹੈ।


COMMERCIAL BREAK
SCROLL TO CONTINUE READING

ਇਸ ਵਾਰ ਫਸਲ ਦੀ ਚੰਗੀ ਪੈਦਾਵਰ ਹੋਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਜੀ ਫ਼ਸਲ ਪੁੱਜਣ ਦਾ ਅਨੁਮਾਨ ਸੀ। ਉਥੇ ਸਰਕਾਰ ਦੇ ਇਸ ਫ਼ੈਸਲੇ ਉਤੇ ਕਿਸਾਨ ਯੂਨੀਅਨ ਨੇਤਾ ਅਤੇ ਆੜ੍ਹਤੀ ਸਹਿਮਤ ਨਹੀਂ ਹਨ, ਉਥੇ ਮਾਰਕਿਟ ਕਮੇਟੀ ਸਕੱਤਰ ਵੀ ਕਿਸੇ ਵੀ ਗੜਬੜੀ ਤੋਂ ਇਨਕਾਰ ਕਰ ਰਹੇ ਹਨ।


ਕਿਸਾਨ ਯੂਨੀਅਨ ਨੇਤਾ ਅੰਮ੍ਰਿਤ ਬੈਨੀਪਾਲ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਅਲੱਗ-ਅਲੱਗ ਫੁਰਮਾਨ ਸੁਣਾ ਰਹੀ ਹੈ। ਮੰਡੀਆਂ ਬੰਦ ਹੋਣ ਦਾ ਸੰਦੇਸ਼ ਮਿਲਣ ਉਤੇ ਜ਼ਿਆਦਾ ਫਸਲ ਮੰਡੀਆਂ ਵਿੱਚ ਪੁੱਜੀ ਹੈ। ਜੇਕਰ ਬਾਹਰੀ ਸੂਬਿਆਂ ਤੋਂ ਫਸਲ ਪੰਜਾਬ ਦੀਆਂ ਮੰਡੀਆਂ ਤੋਂ ਆਈ ਹੈ ਤਾਂ ਬਿਨਾਂ ਮਿਲੀਭੁਗਤ ਤੋਂ ਨਹੀਂ ਆ ਸਕਦੀ ਹੈ। ਉਥੇ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਦਾ ਕਹਿਣਾ ਹੈ ਕਿ ਜਦ ਕਿਸਾਨਾਂ ਦੀ ਜ਼ਮੀਨ ਪੋਰਟਲ ਪੈਮ ਹੈ ਅਤੇ ਕਿਸਾਨ ਨੂੰ ਅਦਾਇਗੀ ਵੀ ਸਰਕਾਰ ਸਿੱਧੂ ਕਰਦੀ ਹੈ ਤਾਂ ਫਿਰ ਬਾਹਰ ਤੋਂ ਝੋਨਾ ਕਿਸ ਤਰ੍ਹਾਂ ਵਿਕ ਸਕਦਾ ਹੈ।


ਇਹ ਵੀ ਪੜ੍ਹੋ : India vs New Zealand Semi Final Live Updates, World Cup 2023: ਕੋਹਲੀ ਤੇ ਅਈਅਰ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਅੱਗੇ 398 ਦੌੜਾਂ ਦਾ ਟੀਚਾ ਰੱਖਿਆ


ਇਸ ਸਬੰਧੀ ਵਿੱਚ ਖੰਨਾ ਮਾਰਕਿਟ ਕਮੇਟੀ ਸਕੱਤਰ ਮਨਜਿੰਦਰ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿੱਚ ਰੂਟੀਨ ਅਨੁਸਾਰ ਫ਼ਸਲ ਪੁੱਜ ਰਹੀ ਹੈ ਅਤੇ ਦੀਵਾਲੀ ਦੇ ਦਿਨ ਤਾਂ ਫਸਲ ਦੀ ਆਮਦ ਘੱਟ ਰਹੀ ਹੈ। ਅੱਜ ਕੱਲ੍ਹ ਤਾਂ ਕਿਸਾਨ ਖੁਦ ਜਾਗਰੂਕ ਹਨ ਉਹ ਪੰਜਾਬ ਦੀ ਸਰਹੱਦ ਤੋਂ ਬਾਹਰੀ ਸੂਬਿਆਂ ਦੀ ਫ਼ਸਲ ਦਾਖ਼ਲ ਨਹੀਂ ਹੋਣ ਦਿੰਦੇ।


ਇਹ ਵੀ ਪੜ੍ਹੋ : Moga Firing News: ਦੋ ਗੁੱਟਾਂ ਦੀ ਆਪਸੀ ਲੜਾਈ ਦੌਰਾਨ ਚਲੀਆਂ ਗੋਲੀਆਂ, 1 ਜ਼ਖ਼ਮੀ, ਇੱਕ ਦੀ ਮੌਤ