Australia News: ਵਿਵਾਦਗ੍ਰਸਤ ਸੰਗਠਨ ਸਿੱਖਸ ਫਾਰ ਜਸਟਿਸ ਦੀਆਂ ਯੋਜਨਾਵਾਂ ਨੂੰ ਬਲੈਕਟਾਊਨ ਸਿਟੀ ਕੌਂਸਲ ਉਪਰ ਪਾਣੀ ਫੇਰ ਦਿੱਤਾ ਹੈ। ਸਿਡਨੀ ਵਿੱਚ ਪ੍ਰਸਤਾਵਿਤ ਸੰਗਠਨ ਦੇ ਜਨਮਤ ਸੰਗ੍ਰਹਿ ਪ੍ਰਸਤਾਵਿਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਬਲੈਕ ਟਾਊਨ ਲੀਜ਼ਰ ਸੈਂਟਰ ਸਟੈਨਹੋਪ 'ਚ ਆਯੋਜਿਤ ਕੀਤਾ ਜਾਣਾ ਸੀ।


COMMERCIAL BREAK
SCROLL TO CONTINUE READING

ਆਸਟ੍ਰੇਲੀਆ ਮੀਡੀਆ ਦੀ ਰਿਪੋਰਟ ਹੈ ਕਿ ਜਦੋਂ ਤੋਂ ਸਿੱਖ ਫਾਰ ਜਸਟਿਸ ਪ੍ਰੋਗਰਾਮ ਸਾਹਮਣੇ ਆਇਆ ਹੈ, ਲਗਾਤਾਰ ਸ਼ਿਕਾਇਤਾਂ ਤੇ ਧਮਕੀਆਂ ਮਿਲ ਰਹੀਆਂ ਹਨ। ਅਜਿਹੇ 'ਚ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਪ੍ਰੋਗਰਾਮ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ।


ਇੱਕ ਬੁਲਾਰੇ ਨੇ ਦੱਸਿਆ ਕਿ ਕੌਂਸਲ ਨੇ ਆਪਣੇ ਸਥਾਪਤ ਨਿਯਮਾਂ ਤੇ ਸਿਧਾਂਤਾਂ ਅਨੁਸਾਰ ਸਮਾਗਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੌਂਸਲ ਭਾਰਤ ਜਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਕਿਸੇ ਵੀ ਰਾਜਨੀਤਿਕ ਸਥਿਤੀ ਦਾ ਸਮਰਥਨ ਜਾਂ ਆਲੋਚਨਾ ਨਹੀਂ ਕਰਦੀ ਹੈ ਤੇ ਕਿਸੇ ਵਿਸ਼ੇਸ਼ ਸਿਆਸੀ ਸਥਿਤੀ ਦੇ ਸਮਰਥਨ ਦੇ ਰੂਪ ਵਿੱਚ ਨੁਮਾਇੰਦਗੀ ਨਹੀਂ ਕੀਤੀ ਜਾਣੀ ਚਾਹੀਦੀ।


ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਰਵਿੰਦ ਗੌੜ ਨੇ ਸਿੱਖ ਫਾਰ ਜਸਟਿਸ ਦੇ ਪ੍ਰਚਾਰ ਪ੍ਰੋਗਰਾਮ ਦੁਆਰਾ ਤਿਆਰ ਕੀਤੇ ਗਏ ਪੋਸਟਰਾਂ ਤੇ ਬੈਨਰਾਂ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਪ੍ਰਸ਼ੰਸਾ ਦੀ ਸ਼ਿਕਾਇਤ ਕੀਤੀ ਸੀ। ਇਸ 'ਤੇ ਕੌਂਸਲ ਦੇ ਸੀਈਓ ਕੇਰੀ ਰੌਬਿਨਸਨ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਅਧਿਕਾਰੀਆਂ ਵੱਲੋਂ ਅਜਿਹੇ ਸਾਰੇ ਬੈਨਰ ਤੇ ਪੋਸਟਰ ਹਟਾਏ ਜਾ ਰਹੇ ਹਨ ਤੇ ਐਨਐਸਡਬਲਯੂ ਪੁਲਿਸ ਤੋਂ ਸਲਾਹ ਮੰਗੀ ਗਈ ਹੈ।


ਰਿਪੋਰਟ ਅਨੁਸਾਰ ਵਿਕਟੋਰੀਆ ਵਿੱਚ ਰਜਿਸਟਰਡ ਸਿੱਖ ਫਾਰ ਜਸਟਿਸ ਪ੍ਰਾਈਵੇਟ ਲਿਮਟਿਡ, ਕਥਿਤ ਬੇਹਿਸਾਬ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਦੇ ਅਧੀਨ ਹੈ। ਜ਼ਿਕਰਯੋਗ ਹੈ ਕਿ ਇਸ ਹਫਤੇ ਦੇ ਸ਼ੁਰੂ 'ਚ ਖਾਲਿਸਤਾਨ ਸਮਰਥਕਾਂ ਵੱਲੋਂ ਰੋਜ਼ਹਿਲ ਸਥਿਤ ਸਵਾਮੀਨਾਰਾਇਣ ਮੰਦਰ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਸੀ, ਜਿਸ ਦੀ ਹਿੰਦੂ, ਇਸਲਾਮਿਕ ਅਤੇ ਸਿੱਖ ਜਥੇਬੰਦੀਆਂ ਨੇ ਸਖਤ ਨਿੰਦਾ ਕੀਤੀ ਸੀ।


ਸਿੱਖਸ ਫਾਰ ਜਸਟਿਸ ਦੇ ਪ੍ਰੋਗਰਾਮ ਨੂੰ ਲੈ ਕੇ ਵਿਆਪਕ ਸ਼ਿਕਾਇਤਾਂ ਅਤੇ ਧਮਕੀਆਂ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਸਮਾਗਮ ਦੀ ਬੁਕਿੰਗ ਰੱਦ ਕਰ ਦਿੱਤੀ ਗਈ। ਇੱਕ ਬੁਲਾਰੇ ਦਾ ਹਵਾਲਾ ਦਿੰਦੇ ਹੋਏ, ਆਸਟ੍ਰੇਲੀਆ ਟੂਡੇ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੌਂਸਲ ਨੇ ਆਪਣੇ ਸਥਾਪਿਤ ਨਿਯਮਾਂ ਅਤੇ ਸਿਧਾਂਤਾਂ ਦੇ ਅਨੁਸਾਰ ਸਮਾਗਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੌਂਸਲ ਭਾਰਤ ਜਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਕਿਸੇ ਵੀ ਰਾਜਨੀਤਿਕ ਸਥਿਤੀ ਦਾ ਸਮਰਥਨ ਜਾਂ ਆਲੋਚਨਾ ਨਹੀਂ ਕਰਦੀ ਹੈ ਅਤੇ ਕਿਸੇ ਵਿਸ਼ੇਸ਼ ਰਾਜਨੀਤਿਕ ਸਥਿਤੀ ਦੇ ਸਮਰਥਨ ਦੇ ਰੂਪ ਵਿੱਚ ਨੁਮਾਇੰਦਗੀ ਨਹੀਂ ਕੀਤੀ ਜਾਣੀ ਚਾਹੀਦੀ।


ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ