Karan Aujla and Sidhu Moosewala Controversy News: ਪੰਜਾਬੀ ਗਾਇਕ ਮਹਰੂਮ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਤੋਂ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਕਰਨ ਔਜਲਾ ਨੇ ਸਿੱਧੂ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਕਰਨ ਔਜਲਾ ਨੇ ਇੱਕ ਇੰਟਰਵਿਊ ਦੌਰਾਨ ਦਿੱਤੇ ਬਿਆਨ ਵਿੱਚ ਕਿਹਾ ਕਿ ਸਿੱਧੂ ਮੂਸੇਵਾਲਾ ਤੇ ਉਸ ਦੇ ਪਰਿਵਾਰ ਨਾਲ ਵਾਪਰਿਆ ਹੈ, ਉਸ ਮਗਰੋਂ ਸੋਚ ਬਦਲ ਗਈ ਹੈ।


COMMERCIAL BREAK
SCROLL TO CONTINUE READING

ਔਜਲਾ ਨੇ ਕਿਹਾ ਕਿ ਸਿੱਧੂ ਦੇ ਜਾਣ ਮਗਰੋਂ ਜ਼ਿੰਦਗੀ ਨੂੰ ਲੈ ਕੇ ਉਸ ਦਾ ਨਜ਼ਰੀਆ ਬਦਲ ਗਿਆ ਹੈ। ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦਰਮਿਆਨ ਖਟਾਸ ਭਰੇ ਰਿਸ਼ਤੇ ਜੱਗ ਜ਼ਾਹਿਰ ਸਨ। ਸਿੱਧੂ ਦੀ ਮੌਤ ਮਗਰੋਂ ਹੁਣ ਕਰਨ ਔਜਲਾ ਨੇ ਖੁੱਲ੍ਹ ਕੇ ਪਹਿਲੀ ਵਾਰ ਆਪਣੇ ਵਲਵਲੇ ਜ਼ਾਹਿਰ ਕੀਤੇ ਹਨ।


ਕਰਨ ਔਜਲਾ ਨੇ ਅੱਗੇ ਦੱਸਿਆ ਕਿ, ''ਸਿੱਧੂ ਮੂਸੇਵਾਲੇ ਦੀ ਮੌਤ ਤੋਂ ਪਹਿਲਾਂ ਉਸ ਨੇ ਫੋਨ ਉਪਰ ਗੱਲ ਕੀਤੀ ਸੀ ਤੇ ਸਾਰੇ ਪੁਰਾਣੇ ਗਿਲ਼ੇ ਸ਼ਿਕਵੇ ਤੇ ਗਲਤਫਹਿਮੀਆਂ ਖ਼ਤਮ ਕਰ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਸ਼ੁਕਰ ਹੈ ਕਿ ਸਿੱਧੂ ਦੀ ਮੌਤ ਤੋਂ ਪਹਿਲਾਂ ਸਭ ਸਪੱਸ਼ਟ ਹੋ ਗਿਆ ਸੀ, ਨਹੀਂ ਤਾਂ ਉਸ ਨੂੰ ਸਾਰੀ ਉਮਰ ਇੱਕ ਚੀਸ ਰਹਿਣੀ ਸੀ। ਔਜਲਾ ਨੇ ਦੱਸਿਆ ਕਿ, ''ਸਿੱਧੂ ਦੀ ਮੌਤ ਮਗਰੋਂ ਉਸ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ, ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ।'' ਮੈਂ ਉਨ੍ਹਾਂ ਕਿਹਾ ਸੀ, ''ਅੱਜ ਤੋਂ ਮੈਂ ਤੁਹਾਡਾ ਦੂਜਾ ਪੁੱਤਰ ਹਾਂ ਜੇ ਕਦੇ ਕਿਸੇ ਮਦਦ ਦੀ ਜ਼ਰੂਰਤ ਹੋਵੇ ਤਾਂ ਹਮੇਸ਼ਾ ਹਾਜ਼ਰ ਹਾਂ''


ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ


ਗ਼ੌਰਤਲਬ ਹੈ ਕਿ ਮੀਡੀਆ ਵਿੱਚ ਇਹ ਖ਼ਬਰਾਂ ਕਾਫੀ ਸਰਗਰਮ ਰਹਿੰਦੀਆਂ ਸਨ ਕਿ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਵਿਚਕਾਰ ਕੱਟੜ ਦੁਸ਼ਮਣੀ ਹੈ ਪਰ ਇਸ ਦਰਮਿਆਨ ਕਰਨ ਔਜਲਾ ਨੇ ਸਭ ਸਪੱਸ਼ਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। 19 ਮਾਰਚ ਨੂੰ ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਜਾਣੀ ਹੈ। ਇਸ ਦਾ ਖ਼ੁਲਾਸਾ ਖ਼ੁਦ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉਪਰ ਕੀਤਾ ਸੀ।


ਇਹ ਵੀ ਪੜ੍ਹੋ : Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ