Bill Singh New Song: ਪਰਿਵਾਰਕ ਰਿਸ਼ਤਿਆਂ ਵਿਚਲੀ ਨੋਕ-ਝੋਕ ਦੀ ਗੱਲ ਕਰਦੀ ਦੋਗਾਣਾ ਗਾਇਕੀ ਨੇ ਹਮੇਸ਼ਾਂ ਹੀ ਲੋਕਾਂ ਦੇ ਦਿਲਾਂ ਉਪਰ ਰਾਜ ਕੀਤਾ ਹੈ। ਦੋਗਾਣੇ ਗੀਤਾਂ ਨੂੰ ਸੁਣਨ ਵਾਲਿਆਂ ਦਾ ਘੇਰਾ ਅੱਜ ਵੀ ਬਹੁਤ ਵਿਸ਼ਾਲ ਹੈ। ਚੰਗਾ ਗੀਤ, ਸੰਗੀਤ ਹਮੇਸ਼ਾਂ ਹੀ ਦਰਸ਼ਕ-ਸਰੋਤਿਆਂ ਨੂੰ ਪਸੰਦ ਆਉਂਦਾ ਹੈ। ਇਹ ਵਿਚਾਰ ਲੋਕ ਗਾਇਕ ਬਿੱਲ ਸਿੰਘ ਨੇ ਆਪਣੇ ਨਵੇਂ ਦੋਗਾਣਾ ਗੀਤ ‘ਬਰੂਦ’ ਦੀ ਰਿਲੀਜ਼ ਨੂੰ ਲੈ ਕੇ ਸਾਂਝੇ ਕੀਤੇ।


COMMERCIAL BREAK
SCROLL TO CONTINUE READING

ਉਨ੍ਹਾਂ ਦੱਸਿਆ ਕਿ ਇਸ ਨਵੇਂ ਦੋਗਾਣਾ ਗੀਤ ਵਿੱਚ ਉਸ ਦਾ ਸਾਥ ਸਹਿ ਗਾਇਕਾ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ। ਗੀਤ ਨੂੰ ਉੱਘੇ ਗੀਤਕਾਰ ਦੀ ਕਲਮ ਸੁੱਖ ਨੇ ਲਿਖਿਆ ਹੈ। ਸੰਗੀਤ ਦੀਆਂ ਮਨਮੋਹਕ ਧੁੰਨਾਂ ’ਚ ਸੰਗੀਤਕਾਰ ਯੋ-ਵੀ ਨੇ ਪਰੋਇਆ ਹੈ। ਗਾਇਕ ਬਿੱਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੀਤ ਬਾਰੂਦ ਜਿਸ 'ਚ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਤੇ ਇਸ ਦੇ ਵਿਊ ਯੂ-ਟਿਊਬ 'ਤੇ ਇੱਕ ਮਿਲੀਅਨ ਨੂੰ ਪਾਰ ਕਰ ਗਏ ਹਨ।


ਇਹ ਵੀ ਪੜ੍ਹੋ : Karan Aujla New Song: ਕਰਨ ਔਜਲਾ ਦਾ ਨਵਾਂ ਗੀਤ 'ਪੁਆਇੰਟ ਆਫ ਵਿਊ' ਰਿਲੀਜ਼


ਉਸ ਦੀਆਂ ਪਹਿਲਾਂ ਆਈਆਂ ਕੈਸੇਟਾਂ ਵਿਚਲੇ ਗੀਤਾਂ ‘ਸੁੱਤੀ ਪਈ ਨੂੰ ਹਿਜ਼ਕੀਆਂ ਆਈਆਂ’,ਯਾਦਾਂ ਤੇਰੀਆਂ’,ਕੰਧ ਉੱਤੇ ਰੱਖ ਕੈਮਰਾ’,‘ਜੁਦਾਈਆਂ’,‘ਜਾਗੋ’, ਆਦਿ ਹਿੱਟ ਸੋਲੋ ਤੇ ਦੋਗਾਣੇ ਗੀਤਾਂ ਤੋਂ ਇਲਾਵਾ ਸਿੰਗਲ ਟਰੈਕ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਸ ਦਾ ਇਹ ਦੋਗਾਣਾ ਬੇਵਲ ਮਿਊਜ਼ਿਕ ਦੀ ਸ਼ਾਨਦਾਰ ਪੇਸ਼ਕਸ਼ ਹੈ। ਉਨ੍ਹਾਂ ਦੱਸਿਆ ਕਿ ਗੀਤ ‘ਬਰੂਦ’ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।


ਇਹ ਵੀ ਪੜ੍ਹੋ : Qismat 3 release date: ਨਿਰਦੇਸ਼ਕ ਜਗਦੀਪ ਸਿੱਧੂ ਨੇ ਕਿਸਮਤ-3 ਦੀ ਰਿਲੀਜ਼ ਤਾਰੀਕ ਕੀਤੀ ਸਾਂਝੀ