Bribe Case News: ਗਣਤੰਤਰ ਦਿਵਸ 'ਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਤੇ ਇਮਾਨਦਾਰੀ ਲਈ ਸਨਮਾਨਿਤ ਹੋਈ ਮਹਿਲਾ ਸਬ-ਇੰਸਪੈਕਟਰ ਮੁੰਨੀ ਦੇਵੀ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਹੈ।  ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਵਰਦੀ ਵਿੱਚ ਗ੍ਰਿਫ਼ਤਾਰ ਹੁੰਦੀ ਨਜ਼ਰ ਆ ਰਹੀ ਹੈ।


COMMERCIAL BREAK
SCROLL TO CONTINUE READING

ਮੰਗਲਵਾਰ ਨੂੰ ਹਿਸਾਰ ਤੇ ਭਵਾਨੀ ਵਿਜੀਲੈਂਸ ਵਿਭਾਗ ਦੀ ਸਾਂਝੀ ਟੀਮ ਨੇ ਭਵਾਨੀਖੇੜਾ ਵਿਖੇ ਤਾਇਨਾਤ ਸਬ ਇੰਸਪੈਕਟਰ ਮੁੰਨੀ ਦੇਵੀ ਖ਼ਿਲਾਫ਼ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਇਹ ਟੀਮ ਮਿੰਨੀ ਸਕੱਤਰੇਤ ਪਹੁੰਚੀ ਸੀ, ਜਿੱਥੇ ਮੁੰਨੀ ਦੇਵੀ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਗਿਆ।


ਜਾਣਕਾਰੀ ਅਨੁਸਾਰ ਇਸ ਥਾਣੇ ਵਿੱਚ ਇੱਕ ਔਰਤ ਦਾ ਕੇਸ ਚੱਲ ਰਿਹਾ ਸੀ। ਇਸ 'ਚ ਕੁਝ ਪੈਸੇ ਰਿਕਵਰੀ ਕਰਨ ਦਾ ਮਾਮਲਾ ਸੀ। ਦੋਸ਼ ਹੈ ਕਿ ਇਸ ਵਸੂਲੀ ਦੇ ਬਦਲੇ ਜਾਂਚ ਅਧਿਕਾਰੀ ਤੇ ਸਬ-ਇੰਸਪੈਕਟਰ ਮੁੰਨੀ ਦੇਵੀ ਨੇ 5,000 ਰੁਪਏ ਦੀ ਮੰਗ ਕੀਤੀ ਸੀ।
ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਨੇ ਦੱਸਿਆ ਹੈ ਕਿ ਮੁੰਨੀ ਦੇਵੀ ਏਐਸਆਈ ਹੈ ਅਤੇ ਉਸ ਨੂੰ ਗਣਤੰਤਰ ਦਿਵਸ 'ਤੇ ਉਸ ਦੇ ਸ਼ਾਨਦਾਰ ਸੇਵਾਵਾਂ ਤੇ ਇਮਾਨਦਾਰੀ ਲਈ ਸਨਮਾਨਿਤ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Salman Khan Threat News: ਗੈਂਗਸਟਰ ਗੋਲਡੀ ਬਰਾੜ ਨੇ ਸਲਮਾਨ ਖਾਨ ਨੂੰ ਭੇਜੀ ਧਮਕੀ ਭਰੀ ਈ-ਮੇਲ: ਮੁੰਬਈ ਪੁਲਿਸ


ਹੁਣ ਅਚਾਨਕ ਉਸ ਨੇ ਆਪਣਾ ਸੁਭਾਅ ਬਦਲ ਲਿਆ ਅਤੇ ਰਿਸ਼ਵਤ ਲੈਣ ਦਾ ਰਸਤਾ ਚੁਣਿਆ ਤੇ ਉਸ ਵੀਡੀਓ ਵਾਇਰਲ ਹੋ ਗਈ। ਪੁਲਿਸ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਐੱਸਆਈ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਵਿਜੀਲੈਂਸ ਟੀਮ ਦੇ ਅਧਿਕਾਰੀ ਮੀਡੀਆ ਦੇ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਇੰਸਪੈਕਟਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਭਵਾਨੀਖੇੜਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਜਾਂਚ ਅਧਿਕਾਰੀ ਮੁੰਨੀ ਦੇਵੀ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਦੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਮਿਲੀ ਸੀ।


ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਬੇਟੀ ਨੂੰ ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਕੱਢੀਆਂ ਗਾਲ੍ਹਾਂ! ਦਿੱਤੀ ਇਹ ਧਮਕੀ