ਦਿੱਲੀ : ਜੇਕਰ ਤੁਸੀਂ ਪੰਜਾਬੀ ਬਾਈ ਨੇਚਰ ਹੋ ਤਾਂ ਕੈਨੇਡਾ ਜਾਣ ਦਾ ਸੁਪਨਾ ਵੀ ਤੁਹਾਡਾ ਬਾਈ ਨੇਚਰ ਹੀ ਹੋਵੇਗਾ, ਹੁਣ ਤੱਕ ਤੁਸੀਂ ਕਈ ਵਾਰ ਹੱਥ ਪੈਰ ਮਾਰ ਚੁੱਕੇ ਹੋਵੋਗੇ, ਏਜੰਟਾ ਦੇ ਗੇੜੇ ਵੀ ਲਾ ਚੁੱਕੇ ਹੋਵੋਗੇ, ਹੋ ਸਕਦਾ ਕਈ ਵਾਰ ਤੁਸੀਂ ਕਿਸੇ ਏਜੰਟ ਦੀ ਠੱਗੀ ਦਾ ਸ਼ਿਕਾਰ ਵੀ ਹੋਏ ਹੋਵੋ, ਅੰਗਰੇਜ਼ੀ ਵਿੱਚ ਹੱਥ ਤੰਗ ਹੋਣ ਦੀ ਵਜਾ ਕਰ ਕੇ ਤੁਸੀਂ IELTS ਦਾ ਇਮਤਿਹਾਨ ਨਾ ਪਾਸ ਕਰ ਸਕੇ ਹੋਵੋ,ਨਹੀਂ ਤਾਂ ਇਹ ਵੀ ਹੋ 


COMMERCIAL BREAK
SCROLL TO CONTINUE READING

ਸਕਦਾ ਹੈ ਕਿ ਤੁਸੀਂ IELTS ਦਾ ਇਮਤਿਹਾਨ ਦਾ ਪਾਸ ਕਰ ਲਿਆ ਹੋਵੇ ਪਰ ਕੈਨੇਡਾ ਦੇ ਵੀਜ਼ੇ ਦੇ ਲਈ ਤੁਹਾਡੇ ਇੰਨੇ ਨੰਬਰ ਨਾ ਬਣ ਪਾ ਰਹੇ ਹੋਣ ਕੀ ਤੁਸੀਂ ਕੈਨੇਡਾ ਜਾ ਕੇ ਆਪਣੇ ਸੁਪਨੇ ਪੂਰੇ ਕਰ ਸਕੋ, ਪਰ ਤੁਹਾਡੇ ਇਨ੍ਹਾ ਸਾਰੇ  ਸਵਾਲਾਂ ਦਾ ਜਵਾਬ ਕੈਨੇਡਾ ਸਰਕਾਰ ਦੀ ਨਵੀਂ  ਵੀਜ਼ਾ ਪਾਲਿਸੀ ਵਿੱਚ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਹੁਣ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਵੀ ਨਹੀਂ ਹੋਣਾ ਪਵੇਗਾ 


ਕੈਨੇਡਾ ਵੱਲੋਂ ਵੀਜ਼ਾ ਪਾਲਿਸੀ ਵਿੱਚ ਬਦਲਾਅ


ਟਰੂਡੋ ਸਰਕਾਰ 2.0 ਨੇ ਵੀਜ਼ਾ ਪਾਲਿਸੀ ਵਿੱਚ ਵੱਡਾ ਬਦਲਾਅ ਕੀਤਾ ਹੈ, ਕੈਨੇਡਾ ਸਰਕਾਰ ਨੇ ਵੀਜ਼ਾ ਵੇਚਣ ਦਾ ਫ਼ੈਸਲਾ ਕੀਤਾ ਹੈ,ਕੈਨੇਡਾ ਸਰਕਾਰ ਵਰਕ ਪਰਮਿਟ ਦੀ ਸ਼ਰਤਾਂ ਵਿੱਚ ਢਿੱਲ ਦੇਵੇਗੀ ਅਤੇ ਉਸ ਦੇ  ਮੁਤਾਬਿਕ ਹੀ ਫੀਸ ਲਵੇਗੀ, ਨਵੇਂ ਨੇਮਾਂ ਮੁਤਾਬਿਕ ਵੀਜ਼ਾ ਫੀਸ 4 ਲੱਖ ਤੋਂ 16 ਲੱਖ ਤੱਕ ਹੋ ਸਕਦੀ ਹੈ,ਵੱਡੀ ਗੱਲ ਇਹ ਹੈ ਕਿ ਵੀਜ਼ਾ ਫੀਸ ਤੁਹਾਡੇ ਪ੍ਰੋਫੈਸ਼ਨ ਦੇ ਮੁਤਾਬਿਕ ਹੋਵੇਗੀ,ਯਾਨਿ ਏਜੰਟਾਂ ਦੇ ਭੰਭਲਭੂਸੇ ਦਾ  


ਚੱਕਰ ਵੀ ਖ਼ਤਮ, ਪਰ ਨਵੇਂ RULE ਮੁਤਾਬਿਕ IELTS ਜ਼ਰੂਰੀ ਹੋਵੇਗਾ,ਕੈਨੇਡਾ ਸਰਕਾਰ ਦੀ ਵੀਜ਼ਾ ਪਾਲਿਸੀ 1 ਮਾਰਚ 2020 ਤੋਂ ਲਾਗੂ ਹੋ ਜਾਵੇਗੀ


ਕਿਵੇਂ ਦੇਣੀ ਹੋਵੇਗੀ ਅਰਜ਼ੀ ?


ਤੁਹਾਨੂੰ ਕੈਨੇਡਾ ਸਰਕਾਰ ਦੇ ਪੋਰਟਲ 'ਤੇ ਅਰਜ਼ੀ ਦੇਣੀ ਹੋਵੇਗੀ,ਆਪਣੀ ਕੁਆਲੀਫਿਕੇਸ਼ਨ ਅਤੇ ਭਾਰਤ ਵਿੱਚ ਕੰਮ ਕਰਨ ਦਾ ਤਜਰਬਾ ਅਤੇ ਕੈਨੇਡਾ ਵਿੱਚ ਉਸ ਕੰਮ ਨੂੰ ਲੈ ਕੇ ਜ਼ਰੂਰਤ ਨੂੰ ਵੇਖਦੇ ਹੋਏ ਵੀਜ਼ਾ ਦਿੱਤਾ ਜਾਵੇਗਾ,ਮਨਜ਼ੂਰ ਕੀਤੀ ਗਈ ਐਪਲੀਕੇਸ਼ਨ 'ਤੇ ਫ਼ੀਸ ਲਈ ਜਾਵੇਗੀ,ਇਹ ਫ਼ੀਸ 4 ਤੋਂ 16 ਲੱਖ ਦੇ ਵਿੱਚ ਹੋਵੇਗੀ 


ਵਿਦਿਆਰਥੀ ਦਾ ਕੈਨੇਡਾ ਵਿੱਚ ਖ਼ਰਚ 


ਅੰਦਾਜ਼ਨ ਮੰਨਿਆ ਜਾਂਦਾ ਹੈ ਕਿ ਇੱਕ ਵਿਦਿਆਰਥੀ ਦਾ ਕੈਨੇਡਾ ਵਿੱਚ ਸਾਲ ਦਾ ਖਰਚਾ 20-30 ਲੱਖ  ਹੈ, 2 ਸਾਲ ਦੇ ਕੋਰਸ ਵਿੱਚ ਇਹ ਖ਼ਰਚਾ ਦੁੱਗਣਾ ਅਤੇ 3 ਸਾਲ ਵਿੱਚ ਤਿਗਣਾ ਹੋ ਜਾਂਦਾ ਹੈ 


ਵਿਦੇਸ਼ਾਂ ਵਿੱਚ ਭਾਰਤੀਆਂ ਦੀ ਗਿਣਤੀ 


ਵੱਡੀ ਗਿਣਤੀ ਵਿੱਚ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤੀ ਨਾਗਰਿਕ ਰਹਿੰਦੇ ਨੇ, ਅੰਕੜਾ ਮੁਤਾਬਿਕ ਵਿਦੇਸ਼ਾਂ  NRI ਦੀ ਕੁੱਲ ਗਿਣਤੀ 13,113,360  ਲੱਖ ਹੈ, ਸਭ ਤੋਂ ਵੱਧ ਗਿਣਤੀ ਗਿਣਤੀ UAE ਵਿੱਚ 3,100,000 ਹੈ ਜਦਕਿ ਦੂਜੇ ਨੰਬਰ 'ਤੇ ਅਮਰੀਕਾ (USA) 1,280,000 ਤੀਜੇ ਨੰਬਰ 'ਤੇ UK ਹੈ ਜਿੱਥੇ 325,000 NRI ਰਹਿੰਦੇ ਨੇ,ਜਦਕਿ ਚੌਥ ਨੰਬਰ 'ਤੇ ਕੈਨੇਡਾ ਹੈ ਜਿੱਥੇ  


84,320 NRI ਰਹਿੰਦੇ ਨੇ, ਇਨ੍ਹਾਂ ਚਾਰੋ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵੱਸਦੇ ਨੇ, ਉਧਰ ਅੰਕੜਾਂ ਮੁਤਾਬਿਕ Persons of Indian Origin (PIOs) ਦੀ  ਗਿਣਤੀ 17,882,369 ਜਦਕਿ Overseas Indians ਦੀ ਗਿਣਤੀ 30,995,729 ਹੈ