BSNL Offer: BSNL ਆਪਣੇ ਗਾਹਕਾਂ ਲਈ ਲਗਾਤਾਰ ਨਵੇਂ ਰੀਚਾਰਜ ਪਲਾਨ ਲਿਆ ਰਿਹਾ ਹੈ। ਇਸ ਦੌਰਾਨ ਕੰਪਨੀ ਨੇ ਆਪਣੇ ਪ੍ਰੀਪੇਡ ਰੀਚਾਰਜ ਪਲਾਨ ਦੀ ਲਿਸਟ 'ਚ ਅਜਿਹਾ ਪਲਾਨ ਜੋੜ ਦਿੱਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।


COMMERCIAL BREAK
SCROLL TO CONTINUE READING

ਦਰਅਸਲ, ਅਜਿਹੇ ਫੋਨ ਯੂਜ਼ਰਸ ਹਨ ਜੋ ਘੱਟ ਡਾਟਾ ਦੀ ਵਰਤੋਂ ਕਰਦੇ ਹਨ ਅਤੇ ਜ਼ਿਆਦਾ ਕਾਲਿੰਗ ਨਹੀਂ ਕਰਦੇ ਹਨ, ਅਜਿਹੇ 'ਚ ਪੂਰੇ ਮਹੀਨੇ ਨੰਬਰ ਨੂੰ ਐਕਟਿਵ ਰੱਖਣ ਲਈ ਯੂਜ਼ਰਸ ਨੂੰ ਮਹਿੰਗੇ ਰੀਚਾਰਜ ਕਾਰਨ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, BSNL ਇੱਕ ਸ਼ਾਨਦਾਰ ਪਲਾਨ ਲੈ ਕੇ ਆਇਆ ਹੈ।


ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਲੰਬੀ ਵੈਲੀਡਿਟੀ ਵਾਲੇ ਰੀਚਾਰਜ ਪਲਾਨ ਲੱਭਦੇ ਹਨ। ਲੰਬੀ ਵੈਲੀਡਿਟੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਤੁਹਾਡਾ ਨਿਯਮਤ ਰੀਚਾਰਜ ਖਤਮ ਹੋ ਗਿਆ ਹੈ ਤਾਂ ਤੁਹਾਨੂੰ ਇਨਕਮਿੰਗ ਕਾਲਾਂ ਦੇ ਬੰਦ ਹੋਣ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਸੀਂ BSNL ਯੂਜ਼ਰ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। BSNL ਇੱਕ ਬੰਪਰ ਰੀਚਾਰਜ ਪਲਾਨ ਲੈ ਕੇ ਆਇਆ ਹੈ।


BSNL ਦੇ 22 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ਵਿੱਚ, ਤੁਸੀਂ ਵੈਲੀਡਿਟੀ ਦੇ ਤਣਾਅ ਤੋਂ ਪੂਰੀ ਤਰ੍ਹਾਂ ਛੁਟਕਾਰਾ ਰਹਿੰਦਾ। ਇਸ ਪੈਕ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਸਿਰਫ 22 ਰੁਪਏ 'ਚ 90 ਦਿਨਾਂ ਦੀ ਵੈਧਤਾ ਮਿਲਦੀ ਹੈ। ਜਿੱਥੇ ਵੱਡੀਆਂ ਕੰਪਨੀਆਂ ਸਿਮ ਨੂੰ 90 ਦਿਨਾਂ ਤੱਕ ਐਕਟਿਵ ਰੱਖਣ ਲਈ ਗਾਹਕਾਂ ਤੋਂ ਮੋਟੀ ਰਕਮ ਵਸੂਲਦੀਆਂ ਹਨ, ਉੱਥੇ ਹੀ BSNL ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ।


ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ


BSNL ਦੇ ਇਸ ਪਲਾਨ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਾਟਾ ਨਹੀਂ ਦਿੱਤਾ ਜਾਂਦਾ ਹੈ। ਨਾ ਹੀ ਤੁਹਾਨੂੰ ਇਸ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਦਾ ਆਫਰ ਮਿਲਦਾ ਹੈ। ਇਹ ਪਲਾਨ ਸਿਰਫ ਸਿਮ ਨੂੰ ਐਕਟਿਵ ਰੱਖਣ ਲਈ ਹੈ। ਇਸ ਵਿੱਚ ਤੁਹਾਨੂੰ ਲੋਕਲ ਤੇ ਐਸਟੀਡੀ ਲਈ 30 ਪੈਸੇ ਪ੍ਰਤੀ ਮਿੰਟ ਦਾ ਚਾਰਜ ਦੇਣਾ ਹੋਵੇਗਾ।


ਇਹ ਵੀ ਪੜ੍ਹੋ : Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ 'ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ