Jio airfiber:  ਰਿਲਾਇੰਸ ਜੀਓ ਦੀਆਂ ਜੀਓ ਫਾਈਬਰ ਤੇ ਜੀਓ ਏਅਰ ਫਾਈਬਰ ਸੇਵਾਵਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਬਾਅਦ ਹੁਣ ਵਿਸ਼ਾਲ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵੀ ਵਿਸ਼ਵ ਪੱਧਰੀ ਘਰੇਲੂ ਮਨੋਰੰਜਨ ਤੇ ਹਾਈ-ਸਪੀਡ ਬ੍ਰਾਡਬੈਂਡ ਦੇ ਨਾਲ ਡਿਜੀਟਲ ਕ੍ਰਾਂਤੀ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ।


COMMERCIAL BREAK
SCROLL TO CONTINUE READING

ਪੰਜਾਬ ਦੇ 5 ਲੱਖ ਤੋਂ ਵੱਧ ਘਰ ਤੇ ਉਦਯੋਗ ਹੁਣ ਜੀਓ ਫਾਈਬਰ ਤੇ ਜੀਓ ਏਅਰ ਫਾਈਬਰ ਸੇਵਾਵਾਂ ਦਾ ਆਨੰਦ ਲੈ ਰਹੇ ਹਨ। ਹਾਲ ਹੀ ਵਿੱਚ ਲਾਂਚ ਕੀਤੀ ਗਈ ਜੀਓ ਏਅਰ ਫਾਈਬਰ ਸੇਵਾਵਾਂ ਨੂੰ ਰਾਜ ਭਰ ਵਿੱਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹ ਸੇਵਾ ਹੁਣ ਰਾਜ ਦੇ ਸਾਰੇ 23 ਜ਼ਿਲ੍ਹਿਆਂ, 98 ਤਹਿਸੀਲਾਂ ਅਤੇ 82 ਸਬ-ਤਹਿਸੀਲਾਂ ਸਮੇਤ ਹਜ਼ਾਰਾਂ ਪਿੰਡਾਂ ਵਿੱਚ ਹਰ ਘਰ ਅਤੇ ਛੋਟੇ ਕਾਰੋਬਾਰਾਂ ਲਈ ਉਪਲਬਧ ਹੈ।


ਜੀਓ ਏਅਰ ਫਾਈਬਰ ਉਨ੍ਹਾਂ ਖੇਤਰਾਂ ਲਈ ਵਰਦਾਨ ਹੈ ਜਿੱਥੇ ਆਪਟੀਕਲ ਫਾਈਬਰ ਰਾਹੀਂ 'ਲਾਸਟ ਮਾਈਲ ਕਨੈਕਟੀਵਿਟੀ' ਪ੍ਰਦਾਨ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਸੀ। ਇਸ ਕਾਰਨ ਲੱਖਾਂ ਘਰ ਅਤੇ ਛੋਟੇ ਕਾਰੋਬਾਰ ਬ੍ਰਾਡਬੈਂਡ ਨਾਲ ਨਹੀਂ ਜੁੜ ਸਕਦੇ ਸੀ । ਜੀਓ ਏਅਰ ਫਾਈਬਰ ਇਸ ਜਟਿਲਤਾ ਨੂੰ ਦੂਰ ਕਰਕੇ ਇਨ੍ਹਾਂ ਖੇਤਰਾਂ ਵਿਚ ਫਾਈਬਰ ਵਰਗੀ ਸਪੀਡ ਤੇ ਡਾਟਾ ਪ੍ਰਦਾਨ ਕਰਦਾ ਹੈ।


ਹਰ ਦਿਨ ਪੰਜਾਬ ਭਰ ਦੇ ਵੱਧ ਤੋਂ ਵੱਧ ਘਰ, ਹੋਟਲ, ਰੈਸਟੋਰੈਂਟ, ਯੂਨੀਵਰਸਿਟੀਆਂ, ਕਾਲਜ, ਬੈਂਕ ਅਤੇ ਹੋਰ ਵਪਾਰਕ ਅਦਾਰੇ ਇਸ ਨੂੰ ਚੁਣ ਰਹੇ ਹਨ ਅਤੇ ਵਿਸ਼ਵ ਪੱਧਰੀ ਘਰੇਲੂ ਮਨੋਰੰਜਨ, ਬਰਾਡਬੈਂਡ ਅਤੇ ਡਿਜੀਟਲ ਸੇਵਾਵਾਂ ਦਾ ਆਨੰਦ ਲੈ ਰਹੇ ਹਨ।
ਜੀਓ ਏਅਰ ਫਾਈਬਰ ਦੇ 599 ਰੁਪਏ ਦੇ ਪਲਾਨ ਵਿੱਚ 30 ਐਮਬੀਪੀਐਸ ਸਪੀਡ 'ਤੇ ਅਸੀਮਤ ਡੇਟਾ, 899 ਰੁਪਏ ਅਤੇ 1199 ਰੁਪਏ ਦੇ ਪਲਾਨ ਵਿੱਚ 100 ਐਮਬੀਪੀਐਸ ਸਪੀਡ ਮਿਲਦੀ ਹੈ।


ਇਹ ਵੀ ਪੜ੍ਹੋ : Navratri 2024 Day 8: ਨਵਰਾਤਰੀ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੇ ਇਨ੍ਹਾਂ ਮੰਤਰਾਂ ਦਾ ਜਾਪ ਕਰੋ, ਜ਼ਿੰਦਗੀ ਦੇ ਸਾਰੇ ਦੁੱਖ ਹੋ ਜਾਣਗੇ ਦੂਰ!


ਇਹ ਪਲਾਨ 550 ਡਿਜੀਟਲ ਟੀਵੀ ਚੈਨਲਾਂ ਤੱਕ ਪਹੁੰਚ ਅਤੇ ਪ੍ਰਸਿੱਧ ਓਟੀਟੀ ਐਪਸ ਦੀ ਗਾਹਕੀ ਵੀ ਪ੍ਰਦਾਨ ਕਰਦੇ ਹਨ। ਇਸ ਰੁ. 599 ਅਤੇ ਰੁ. 899 ਯੋਜਨਾਵਾਂ ਵਿੱਚ 14 ਪ੍ਰਸਿੱਧ ਓਟੀਟੀ ਪਲੇਟਫਾਰਮ ਸ਼ਾਮਲ ਹਨ, ਜਦੋਂ ਕਿ ਰੁ. 1199 ਪਲਾਨ ਨੈਟਫਲਿਕਸ, ਐਮਜ਼ੋਨ ਪ੍ਰਾਈਮ ਅਤੇ ਜੀਓ ਸਿਨੇਮਾ ਪ੍ਰੀਮੀਅਮ ਸਮੇਤ 16 ਪ੍ਰਸਿੱਧ ਓਟੀਟੀ ਐਪਾਂ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।


ਇਹ ਵੀ ਪੜ੍ਹੋ : Amirtsar News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 3 ਵਿਅਕਤੀਆਂ ਨੂੰ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ