Gold Silver Price Today: ਸੋਨੇ ਤੇ ਚਾਂਦੀ (Gold Silver Price Today) ਦੇ ਭਾਅ ਵਿੱਚ ਇਜ਼ਾਫਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵੀਰਵਾਰ ਨੂੰ ਸੋਨਾ ਲਾਈਫ ਟਾਈਮ ਹਾਈ ਲੈਵਲ 'ਤੇ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਚਾਂਦੀ ਦੇ ਭਾਅ ਨੇ ਇੱਕ ਨਵਾਂ ਆਲ ਟਾਈਮ ਹਾਈ ਪੱਧਰ ਬਣਾ ਲਿਆ ਹੈ। ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 5 ਜੂਨ ਨੂੰ ਡਿਲੀਵਰੀ ਲਈ ਸੋਨਾ MCX ਐਕਸਚੇਂਜ 'ਤੇ 61,502 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।


COMMERCIAL BREAK
SCROLL TO CONTINUE READING

ਸ਼ੁਰੂਆਤੀ ਕਾਰੋਬਾਰ ਵਿੱਚ ਸੋਨੇ ਦੀ ਫਿਊਚਰਜ਼ ਕੀਮਤ 61,629 ਰੁਪਏ ਹੋ ਗਈ। ਵੀਰਵਾਰ ਨੂੰ ਸੋਨੇ ਦੀ ਘਰੇਲੂ ਵਾਇਦਾ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਸੀ। ਇਹ ਸੋਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ ਭਾਅ ਹੈ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਬੰਪਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਚਾਂਦੀ ਦੇ ਫਿਊਚਰਜ਼ ਨੇ ਹੁਣ ਤੱਕ ਦਾ ਸਿਖਰ ਨੂੰ ਛੂਹਿਆ।


ਜਦਕਿ ਮਈ 2023 ਲਈ ਚਾਂਦੀ ਦਾ ਫਿਊਚਰ ਕੰਟੈਕਟ ਵੀ ਉੱਚ ਪੱਧਰ ਉਤੇ ਖੁੱਲ੍ਹਿਆ ਤੇ 78,292 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ਉਪਰ ਪੁੱਜ ਗਿਆ ਜੋ ਐਮਸੀਐਕਸ ਉਪਰ ਇਸ ਦਾ ਨਵਾਂ ਆਲ ਟਾਈਮ ਹੈ। ਕਮੋਡਿਟੀ ਮਾਰਕੀਟ ਦੇ ਜਾਣਕਾਰਾਂ ਮੁਤਾਬਕ ਅਮਰੀਕਾ ਡਾਲਰ ਵਿੱਚ ਕਮਜ਼ੋਰੀ ਅਤੇ ਪੈਕਵੇਸਟ ਬੈਨਕਾਰਪ ਅਤੇ ਵੈਸਟਰ ਅਲਾਇੰਸ ਬੈਂਕ ਕਾਰਪੋਰੇਸ਼ਨ ਦੇ ਕਾਰਨ ਅਮਰੀਕਾ ਵਿੱਚ ਤਾਜ਼ਾ ਬੈਂਕ ਸੰਕਟ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਰਹੀ ਹੈ। ਆਈਆਈਐਫਐਲ ਸਿਕਿਓਰਿਟੀਜ਼ ਦੇ ਵਾਈਸ ਪ੍ਰੈਜੀਡੈਂਟ-ਰਿਸਰਚ ਅਨੁਜ ਗੁਪਤਾ ਨੇ ਕਿਹਾ ਕਿ ਪੀਐਸਸੀਵੇਸਟ ਬੈਨਕਾਰਪ ਸੰਕਟ ਤੋਂ ਬਾਅਦ ਅਮਰੀਕਾ ਵਿੱਚ ਤਾਜ਼ਾ ਬੈਂਕ ਸੰਕਟ ਕਾਰਨ ਸੋਨੇ ਤੇ ਚਾਂਦੀ ਦੀ ਕੀਮਤਾਂ ਵਿੱਚ ਤੇਜ਼ੀ ਦਾ ਰੁਝਾਨ ਹੈ।


ਬੈਂਕ ਸੰਕਟ ਅਮਰੀਕੀ ਅਰਥਵਿਵਸਥਾ ਵਿੱਚ ਆਰਥਿਕ ਮੰਦੀ ਨੂੰ ਬੜਾਵਾ ਦਿੱਤਾ ਹੈ, ਜਿਸ ਨੇ ਅਮਰੀਕੀ ਡਾਲਰ ਨੂੰ ਹੋਰ ਕਮਜ਼ੋਰ ਰ ਦਿੱਤਾ ਹੈ ਜੋ ਪਹਿਲਾਂ ਹੀ ਯੂਐਸ ਫੈਡ ਰੇਟ ਪਾਜ਼ ਇੰਡੀਕੇਸ਼ਨ ਤੋਂ ਬਾਅਦ ਬਿਕਵਾਲੀ ਦੇ ਦਬਾਅ ਵਿੱਚ ਵੇਚਿਆ ਸੀ। ਚਾਂਦੀ ਦੀਆਂ ਘਰੇਲੂ ਫਿਊਚਰਜ਼ ਕੀਮਤਾਂ ਨੇ ਸ਼ੁੱਕਰਵਾਰ ਨੂੰ ਤਾਜ਼ਾ ਜੀਵਨ ਕਾਲ ਦਾ ਉੱਚ ਪੱਧਰ ਛੂਹਿਆ। MCX 'ਤੇ 5 ਜੁਲਾਈ ਨੂੰ ਡਿਲੀਵਰੀ ਲਈ ਚਾਂਦੀ ਸਵੇਰ ਤੋਂ ਹੀ ਚੰਗੇ ਇਜ਼ਾਫੇ ਨਾਲ ਕਾਰੋਬਾਰ ਕਰ ਰਹੀ ਹੈ। ਕਾਰੋਬਾਰ ਦੌਰਾਨ ਚਾਂਦੀ ਦਾ ਭਾਅ 78,292 ਰੁਪਏ ਪ੍ਰਤੀ ਕਿਲੋਗ੍ਰਾਮ ਉਪਰ ਚਲਾ ਗਿਆ।


ਸ਼ੁੱਕਰਵਾਰ ਸਵੇਰੇ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.01 ਫੀਸਦੀ ਜਾਂ 0.30 ਡਾਲਰ ਦੀ ਗਿਰਾਵਟ ਨਾਲ 2,055.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਵਿਸ਼ਵ ਪੱਧਰ 'ਤੇ ਸੋਨੇ ਦੀ ਕੀਮਤ 0.12 ਫੀਸਦੀ ਜਾਂ 2.43 ਡਾਲਰ ਦੀ ਗਿਰਾਵਟ ਨਾਲ 2,047.85 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਹੈ।


ਕਾਮੈਕਸ 'ਤੇ ਚਾਂਦੀ ਦੀ ਗਲੋਬਲ ਸਪਾਟ ਕੀਮਤ 0.26 ਫੀਸਦੀ ਜਾਂ 0.07 ਡਾਲਰ ਦੇ ਵਾਧੇ ਨਾਲ 26.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.22 ਫੀਸਦੀ ਜਾਂ 0.06 ਡਾਲਰ ਦੀ ਗਿਰਾਵਟ ਦੇ ਨਾਲ 25.99 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।


ਇਹ ਵੀ ਪੜ੍ਹੋ: Punjab News: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ਵਿੱਚ ਹੋਏ ਸ਼ਾਮਲ!