EPF Interest Rate Tax: 1 ਫਰਵਰੀ ਨੂੰ ਪੇਸ਼ ਹੋਏ ਬਜਟ ਵਿੱਚ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਾਵੀਡੈਂਟ ਫੰਡ 'ਤੇ ਵਿਆਜ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਤੇ ਹੜਕੰਪ ਮੱਚ ਗਿਆ ਬਹੁਤ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਇਸ 'ਤੇ ਸਰਕਾਰ ਨੇ ਸਫ਼ਾਈ ਦਿੱਤੀ ਤਾਂ ਜਾਕੇ ਕੁੱਝ ਗੱਲ ਬਣੀ  


COMMERCIAL BREAK
SCROLL TO CONTINUE READING

ਸਰਕਾਰ ਆਪਣੇ ਫੈਸਲੇ 'ਤੇ ਨਹੀਂ ਕਰੇਗੀ ਮੁੜ ਵਿਚਾਰ



 ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ PF ਦੇ ਵਿੱਚ ਢਾਈ ਲੱਖ ਰੁਪਏ ਤੋਂ ਵੱਧ ਯੋਗਦਾਨ ਕਰਨ ਵਾਲੇ 'ਤੇ ਜੋ ਵੀ ਵਿਆਜ ਮਿਲੇਗਾ ਉਸ 'ਤੇ ਵੀ ਵਿਆਜ ਲਗਾਇਆ ਜਾਵੇਗਾ ਇਹ ਨਿਯਮ 1 ਅਪ੍ਰੈਲ 2021 ਤੋਂ ਵੱਖ ਹੋਵੇਗਾ ਕਈ ਥਾਂ 'ਤੇ ਇਸ ਦੀ ਮੰਗ ਉੱਠੀ ਸੀ ਕਿ ਸਰਕਾਰ ਨੂੰ ਆਪਣਾ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ ਇਹ ਉਸ 'ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ, ਪਰ ਹੁਣ ਅਜਿਹਾ ਹੋਣਾ ਮੁਸ਼ਕਲ ਹੈ ਕਿਉਂਕਿ ਸਰਕਾਰ ਉਨ੍ਹਾਂ ਲੋਕਾਂ ਦੀ ਪਛਾਣ ਕਰ ਰਹੀ ਹੈ ਜੋ ਇਸ ਦਾ ਗਲਤ ਫਾਇਦਾ ਚੁੱਕ ਰਹੇ ਹਨ   


 'ਕੁਝ ਲੋਕ ਚੁੱਕ ਰਹੇ ਹਨ ਇਸ ਦਾ ਗ਼ਲਤ ਫ਼ਾਇਦਾ



Times Of India ਵਿੱਚ ਛਪੀ ਇੱਕ ਖ਼ਬਰ ਦੇ ਮੁਤਾਬਿਕ ਸਰਕਾਰੀ ਸੂਤਰਾਂ ਦੇ ਮੁਤਾਬਕ ਕੁੱਝ ਲੋਕ ਪੀਐਫ ਯੋਗਦਾਨ ਦੀ ਗਲਤ ਵਰਤੋਂ ਕਰ ਰਹੇ ਸਨ ਇਹ ਲੋਕ ਮਹੀਨੇ ਦੇ ਵਿੱਚ ਇੱਕ ਕਰੋੜ ਰੁਪਏ ਤੱਕ ਪੀਐਫ ਖਾਤਿਆਂ ਜਮਾਂ ਕਰਾ ਕੇ ਟੈਕਸ ਛੋਟ ਅਤੇ ਉੱਚੀ ਵਿਆਜ ਦਰ ਦਾ ਫਾਇਦਾ ਲੈ ਰਹੇ ਹਨ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਲਕੁਲ ਪੀਐਫ ਕੰਮਕਾਜੀ ਲੋਕਾਂ ਦੇ ਲਈ ਜ਼ਿੰਦਗੀ ਭਰ ਦੀ ਬੱਚਤ ਹੁੰਦੀ ਹੈ ਅਤੇ ਸਰਕਾਰ ਵਚਨਬੱਧ ਹੈ ਇਸ ਦਾ ਫਾਇਦਾ ਉਨ੍ਹਾਂ ਨੂੰ ਮਿਲੇ ਪਰ ਅਸੀਂ ਅਜਿਹੇ  ਰਿਫਾਰਮ ਭਰਨੇ ਹਨ ਜਿਸ ਨਾਲ ਇਸ ਦੇ ਟੈਕਸ ਛੋਟ ਦਾ ਗਲਤ ਫ਼ਾਇਦਾ ਨਾ ਚੁੱਕ ਸਕੇ. 


ਜ਼ਿਆਦਾ ਯੋਗਦਾਨ ਕਰਨ ਵਾਲਿਆਂ ਦੀ ਹੋਵੇਗੀ ਪਛਾਣ 



ਸੂਤਰਾਂ ਦੇ ਮੁਤਾਬਕ ਇਹ ਨਵਾਂ ਕਦਮ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨ ਦੇ ਲਈ ਚੁੱਕਿਆ ਗਿਆ ਹੈ ਜੋ ਪੀ ਐੱਫ ਖਾਤਿਆਂ ਦੇ ਵਿਚ ਵੱਡਾ ਅਮਾਊਂਟ ਡਿਪੋਜ਼ਿਟ ਕਰਕੇ ਟੈਕਸ ਛੋਟ ਦਾ ਫ਼ਾਇਦਾ ਚੁੱਕ ਰਹੇ ਹਨ ਸਾਡੇ ਕੋਲ ਕੁਝ ਅਜਿਹੇ  ਲੋਕਾਂ ਦੀ ਜਾਣਕਾਰੀ ਹੈ ਜੋ EPF ਖਾਤਿਆਂ ਦੇ ਵਿਚ ਮਹੀਨੇ ਚ ਇੱਕ ਕਰੋੜ ਅਤੇ ਦੋ ਕਰੋੜ ਜਮਾਂ ਕਰਦੇ ਹਨ ਇਸ ਨਾਲ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ ਖ਼ਬਰ ਇਹ ਵੀ ਹੈ ਕਿ ਸਰਕਾਰ ਅਜਿਹੇ ਆਪਸ਼ਨ ਤਲਾਸ਼ ਰਹੀ ਹੈ ਜਿਸ ਵਿਚ ਅਜਿਹੇ ਕਰਮਚਾਰੀ  ਦੇ ਵਿਆਜ  ਰਾਸ਼ੀ ਉੱਤੇ ਸਾਲਾਨਾ ਡਿਡਕਸ਼ਨ ਵਸੂਲਿਆ ਜਾਵੇ ਅਤੇ ਆਪਣੇ ਪੀਐਫ ਖਾਤੇ ਵਿੱਚ ਢਾਈ ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਜਮਾਂ ਕਰਦੇ ਹਨ.
 
ਆਮ ਲੋਕਾਂ ਉਤੇ ਨਹੀਂ ਪਵੇਗਾ ਕੋਈ ਫ਼ਰਕ



 ਹਾਲਾਂਕਿ ਇਸ ਦਾ ਅਸਰ ਉਨ੍ਹਾਂ ਲੋਕਾਂ ਉੱਤੇ ਕਦੀ ਨਹੀਂ ਪਏਗਾ ਜੋ ਇਨਕਮ ਟੈਕਸ ਦੀ ਲਿਮਿਟ 80C ਦੇ ਤਹਿਤ ਰਹਿ ਕੇ ਪੀਐਫ ਵਿੱਚ ਯੋਗਦਾਨ ਕਰਦੇ ਹਨ. ਕਿਉਂਕਿ ਇਸ ਦੀ ਲਿਮਿਟ ਡੇਢ ਲੱਖ ਰੁਪਏ ਹੀ ਹੈ. ਉਨ੍ਹਾਂ ਨੂੰ E-E-E ਦਾ  ਫ਼ਾਇਦਾ ਮਿਲਦਾ ਰਹੇਗਾ. ਯਾਨੀ ਨਿਵੇਸ਼ ਵਿਆਜ ਅਤੇ ਮੈਚਿਓਰਿਟੀ ਦੀ ਰਕਮ ਦੇ ਉੱਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ. ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ.


WATCH LIVE TV