Heat Wave In Chandigarh: ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸ਼ਹਿਰ ਵਿੱਚ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਵਿੱਚ ਦਿੱਕਤਾਂ ਆ ਰਹੀਆਂ ਹਨ। ਐਤਵਾਰ ਨੂੰ ਸਿਟੀ ਬਿਊਟੀਫੁੱਲ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 21.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਸ਼ਹਿਰ ਵਿੱਚ ਐਤਵਾਰ ਤੇ ਸੋਮਵਾਰ ਨੂੰ ਤਾਪਮਾਨ ਵਧਣ ਕਰ ਕੇ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ’ਤੇ ਸੁੰਨ ਪਸਰੀ ਰਹੀ ਜਦੋਂ ਕਿ ਸ਼ਾਮ ਹੁੰਦਿਆਂ ਹੀ ਸੁਖਨਾ ਝੀਲ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰਨਾਂ ਘੁੰਮਣ-ਫਿਰਨ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗ ਗਈ।


COMMERCIAL BREAK
SCROLL TO CONTINUE READING

ਮੌਸਮ ਵਿਭਾਗ ਨੇ ਕਾਫੀ ਹੈਰਾਨ ਕਰਨ ਵਾਲੀ ਭਵਿੱਖਬਾਣੀ ਕੀਤੀ ਹੈ। ਹੀਟ ਵੇਵ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਆਉਂਦੀਆਂ ਹਨ। ਜਿਵੇਂ ਕਿ ਭਾਰਤੀ ਮੌਸਮ ਵਿਭਾਗ (IMD) ਨੇ ਸੰਕੇਤ ਦਿੱਤਾ ਹੈ ਕਿ ਹੀਟ ਵੇਵ ਅਤੇ ਤੇਜ਼ ਹੀਟ ਵੇਵ ਦੀ ਸੰਭਾਵਨਾ ਵਧਣ ਦੇ ਨਾਲ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਜ਼ਾ ਰੁਝਾਨ ਅਨੁਸਾਰ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਸਾਲ ਦੇ ਮਈ-ਜੂਨ ਦੌਰਾਨ ਤੇਜ਼ ਹੀਟ ਵੇਵ ਦੀ ਸੰਭਾਵਨਾ ਹੈ। ਯੂਟੀ-ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।


ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ BJP ਆਗੂ ਬਲਵਿੰਦਰ ਗਿੱਲ 'ਤੇ ਫਾਇਰਿੰਗ, ਜਬਾੜੇ 'ਚ ਲੱਗੀ ਗੋਲੀ
1. ਗਰਮੀ ਦੇ ਸਿੱਧੇ ਸੰਪਰਕ ਤੋਂ ਬਚੋ:
2. ਸੂਰਜ ਦੇ ਸਿੱਧੇ ਸੰਪਰਕ ਤੋਂ ਬਚੋ
3. ਚੰਗੀ ਹਵਾਦਾਰ ਅਤੇ ਠੰਢੀਆਂ ਥਾਵਾਂ 'ਤੇ ਘਰ ਦੇ ਅੰਦਰ ਰਹੋ।
4. ਇਲੈਕਟ੍ਰਿਕ ਪੱਖੇ ਆਰਾਮ ਪ੍ਰਦਾਨ ਕਰ ਸਕਦੇ ਹਨ ਪਰ ਜਦੋਂ ਤਾਪਮਾਨ ਜ਼ਿਆਦਾ ਹੋਵੇ ਤਾਂ ਠੰਢਾ ਸ਼ਾਵਰ ਜਾਂ ਨਹਾਓ ਜਾਂ ਕੂਲਰ ਜਾਂ ਏਅਰ-ਕੰਡੀਸ਼ਨਡ ਜਗ੍ਹਾ 'ਤੇ ਚਲੇ ਜਾਓ।
5. ਤਰਜੀਹੀ ਤੌਰ 'ਤੇ ਸੂਤੀ ਕੱਪੜੇ ਪਹਿਨੋ ਜੋ ਕਿ ਹਲਕੇ ਰੰਗ ਦੇ ਹੋਣ।
6. ਧੁੱਪ 'ਚ ਜਾਣ ਵੇਲੇ ਸਿਰ ਨੂੰ ਛੱਤਰੀ/ਕੱਪੜੇ/ਟੋਪੀ ਨਾਲ ਢੱਕੋ
7. ਜੁੱਤੀਆਂ ਤੇ ਚਸ਼ਮੇ ਦੀ ਵਰਤੋਂ ਕਰੋ।
8. ਆਪਣੀ ਬਾਹਰੀ ਕੰਮ ਸਵੇਰ ਤੇ ਸ਼ਾਮ ਨੂੰ ਹੀ ਖ਼ਤਮ ਕਰੋ।
9. ਕਸਰਤ ਵਿੱਚ ਕਟੌਤੀ ਕਰੋ। ਜੇਕਰ ਕਸਰਤ ਕਰ ਰਹੇ ਹੋ ਤਾਂ ਹਰ ਘੰਟੇ ਦੋ ਤੋਂ ਚਾਰ ਗਲਾਸ ਠੰਢੇ, ਗੈਰ-ਅਲਕੋਹਲ ਵਾਲੇ ਤਰਲ ਪੀਓ।
10. ਛਾਂਦਾਰ ਅਤੇ ਠੰਢੇ ਖੇਤਰਾਂ ਵਿੱਚ ਅਕਸਰ ਆਰਾਮ ਕਰਨ ਦੀ ਕੋਸ਼ਿਸ਼ ਕਰੋ।
11. ਕਿਸੇ ਵੀ ਸਰੀਰਕ ਗਤੀਵਿਧੀ ਤੋਂ ਨਿਯਮਤ ਬ੍ਰੇਕ ਲਓ - ਘੱਟੋ-ਘੱਟ ਹਰ ਘੰਟੇ।
12. ਦਿਨ ਦੇ ਸਭ ਤੋਂ ਗਰਮ ਹਿੱਸੇ ਦੌਰਾਨ ਸਖ਼ਤ ਗਤੀਵਿਧੀ ਤੋਂ ਬਚੋ।
13. ਸੁਰੱਖਿਆ ਵਾਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਸੂਰਜ ਤੋਂ ਬਚਾਓ।


ਇਹ ਵੀ ਪੜ੍ਹੋ : Film Jodi's New Song: ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਨਵੀਂ ਫ਼ਿਲਮ 'ਜੋੜੀ' ਦਾ ਪਹਿਲਾ ਗੀਤ ਹੋਇਆ ਰਿਲੀਜ਼! ਵੇਖੋ ਵੀਡੀਓ