Chandigarh/ Canada News: ਪੰਜਾਬ ਦੀ ਨੌਜਵਾਨ ਪੀੜੀ ਪੜਨ, ਰੋਜ਼ਗਾਰ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ 'ਚ ਜਾਂਦੀ ਹੈ ਤਾਂ ਜੋ ਮਿਹਨਤ-ਮਜ਼ਦੂਰੀ ਕਰਕੇ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਣ ਪਰ ਜ਼ਿੰਦਗੀ ਵਿੱਚ ਸਿਰਫ਼ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ।  ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਨੇ ਹਰ ਕਿਸੇ ਨੂੰ ਹਿਲਾ ਦਿੱਤਾ।


COMMERCIAL BREAK
SCROLL TO CONTINUE READING

ਅੱਜ ਹੀ ਤਾਜਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੜਕ ਹਾਦਸੇ ਵਿੱਚ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦਰਅਸ਼ਲ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵੀਰਵਾਰ ਤੜਕੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਭਾਰਤੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਨੂੰ ਤਕਰੀਬਨ 1.30 ਵਜੇ ਬਰੈਂਪਟਨ ਸ਼ਹਿਰ ਵਿੱਚ ਵਾਪਰਿਆ। 


ਮਿਲੀ ਜਾਣਕਾਰੀ ਦੇ ਮੁਤਾਬਿਕ ਤਿੰਨਾਂ ਨੌਜਵਾਨਾਂ ਦੀ ਪਛਾਣ ਰੀਤਿਕ ਛਾਬੜਾ (23), ਉਸ ਦੇ ਛੋਟੇ ਭਰਾ ਰੋਹਨ (22) ਅਤੇ ਉਨ੍ਹਾਂ ਦੇ ਦੋਸਤ ਗੌਰਵ ਫਾਸਗੇ (24) ਵਜੋਂ ਹੋਈ ਹੈ। ਦੋਵੇਂ ਛਾਬੜਾ ਭਰਾ ਚੰਡੀਗੜ੍ਹ ਦੇ ਰਹਿਣ ਵਾਲੇ ਸਨ, ਜਦਕਿ ਫਾਸਗੇ ਪੁਣੇ ਦਾ ਰਹਿਣ ਵਾਲਾ ਸੀ। 


ਜਾਣਕਾਰੀ ਦੇ ਅਨੁਸਾਰ, ਤਿੰਨੋਂ ਰੀਤਿਕ ਦੇ ਜਨਮਦਿਨ ਦੀ ਪਾਰਟੀ ਲਈ ਬਾਹਰ ਸਨ ਜਦੋਂ ਇਹ ਹਾਦਸਾ ਵਾਪਰਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਕੋਈ ਹੋਰ ਵਾਹਨ ਸ਼ਾਮਲ ਹੋ ਸਕਦਾ ਹੈ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।


ਰੀਤਿਕ ਅਤੇ ਰੋਹਨ ਦੇ ਪਿਤਾ, ਰਾਜ ਕੁਮਾਰ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਵਿੱਚ ਇੱਕ ਹਸਪਤਾਲ ਅਟੈਂਡੈਂਟ ਵਜੋਂ ਕੰਮ ਕਰਦੇ ਹਨ ਅਤੇ ਪਰਿਵਾਰ ਪੀਜੀਆਈ ਕੈਂਪਸ ਵਿੱਚ ਰਹਿੰਦਾ ਹੈ। ਇੱਕ ਨਜ਼ਦੀਕੀ ਪਰਿਵਾਰਕ ਦੋਸਤ ਨੇ ਦੱਸਿਆ ਕਿ ਰੀਤਿਕ ਚਾਰ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ ਅਤੇ ਉਸਨੇ ਸਥਾਈ ਨਿਵਾਸ (PR) ਪ੍ਰਾਪਤ ਕੀਤਾ ਸੀ, ਜਦੋਂ ਕਿ ਉਸਦਾ ਛੋਟਾ ਭਰਾ ਇੱਕ ਸਾਲ ਬਾਅਦ ਆਇਆ ਸੀ। ਦੋਵੇਂ ਸਟੱਡੀ ਵੀਜ਼ੇ 'ਤੇ ਵਿਦੇਸ਼ ਗਏ ਸਨ।


ਉਨ੍ਹਾਂ ਨੇ ਚਿਤਕਾਰਾ ਸਕੂਲ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਕੈਨੇਡਾ ਵਿੱਚ, ਭਰਾਵਾਂ ਨੇ ਸੇਨੇਕਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਪਰਿਵਾਰ ਦੇ ਮੈਂਬਰ ਨੇ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਮ੍ਰਿਤਕ ਦੇਹਾਂ ਨੂੰ ਘਰ ਵਾਪਸ ਲਿਆਉਣ ਵਿੱਚ ਦੁਖੀ ਪਰਿਵਾਰ ਦੀ ਮਦਦ ਕਰਨ ਅਤੇ ਜਲਦ ਤੋਂ ਜਲਦ ਮ੍ਰਿਤਕ ਦੇਹਾਂ ਨੂੰ  ਭਾਰਤ ਲਿਆਂਦਾ ਜਾਵੇ ।