Chandigarh Crime News: ਚੰਡੀਗੜ੍ਹ ਪੁਲਿਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਦੇ ਤਹਿਤ ਉਹਨਾਂ ਨੇ ਦੱਸਿਆ ਕਿ ਇੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੰਤਰਰਾਸ਼ਟਰੀ ਡਰੱਗ ਮਨੀ ਟ੍ਰਾਂਸਫਰ ਨੈਟਵਰਕ ਹਾਈ ਪ੍ਰੋਫਾਈਲ ਹਵਾਲਾ ਸੰਚਾਲਕ ਅਤੇ ਕਈ ਸ਼ੈੱਲ ਕੰਪਨੀਆਂ ਦੇ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ। 


COMMERCIAL BREAK
SCROLL TO CONTINUE READING

ਪੁਲਿਸ ਨੇ ਮੁਲਜ਼ਮ ਨੂੰ ਨਹਿਰੂ ਪਲੇਸ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਤਾਜ਼ਾ ਕੇਸ ਵਿੱਚ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮ ਦੀ ਪਛਾਣ ਮਨੀ ਕਾਲੜਾ ਵਾਸੀ ਫੇਜ਼ 2, ਦੁੱਗਰੀ, ਲੁਧਿਆਣਾ ਵਜੋਂ ਕੀਤੀ ਹੈ।


ਕੇਤਨ ਬਾਂਸਲ, ਆਈ.ਪੀ.ਐਸ., ਐਸ.ਪੀ./ਕ੍ਰਾਈਮ ਅਤੇ ਡੀ.ਐਸ.ਪੀ ਕ੍ਰਾਈਮ ਉਦੈਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਤੇ ਇੰਸਪੈਕਟਰ ਸਤਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹਾਲ ਹੀ ਦੇ ਡਰੱਗ ਕੇਸ ਦੀ ਪੈਰਵੀ ਕਰਦਿਆਂ ਇਹ ਸਫਲਤਾ ਹਾਸਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਯੂਟੀ ਕ੍ਰਾਈਮ ਬ੍ਰਾਂਚ ਨੇ ਹਾਲ ਹੀ ਵਿੱਚ ਨਸ਼ਾ ਤਸਕਰੀ ਦੇ ਦੋਸ਼ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 78 ਲੱਖ ਰੁਪਏ, 200 ਗ੍ਰਾਮ ਹੈਰੋਇਨ, 108 ਗ੍ਰਾਮ ਨਸ਼ੀਲਾ ਪਦਾਰਥ (ਆਈਸ) ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ।


ਇਹ ਵੀ ਪੜ੍ਹੋ:  Chandigarh News: ਚੰਡੀਗੜ੍ਹ ਪੁਲਿਸ ਦਾ ਖੁਲਾਸਾ- ਪਾਕਿ ਤੋਂ ਅਫ਼ਗਾਨਿਸਤਾਨ ਹੁੰਦੇ ਹੋਏ 350 ਕਰੋੜ ਦੀ ਹੈਰੋਇਨ ਪਹੁੰਚੀ ਪੰਜਾਬ

ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਚੰਦਨ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਮਨੀ ਕਾਲੜਾ ਇੱਕ ਹਵਾਲਾ ਸੰਚਾਲਕ ਸੀ, ਜਿਸ ਨੂੰ ਉਸ ਨੇ 6.5 ਲੱਖ ਰੁਪਏ ਦੀ ਡਰੱਗ ਮਨੀ ਦਿੱਤੀ ਸੀ।ਪੁਲਿਸ ਨੇ ਜਾਂਚ ਤੋਂ ਬਾਅਦ ਇੱਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਐੱਨ.ਸੀ.ਬੀ.) ਨੂੰ ਵੀ ਲੋੜੀਂਦਾ ਸੀ।


ਕਾਲਡਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੇ ਪਿਤਾ, ਸੁਰਿੰਦਰ ਅਤੇ ਭਰਾ, ਸੰਨੀ, ਵੀ ਕਥਿਤ ਤੌਰ 'ਤੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜੇ ਹੋਏ ਸਨ, ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਡਰੱਗ ਮਨੀ ਨੂੰ ਲਾਂਡਰ ਕਰਨ ਲਈ ਸ਼ੈੱਲ ਕੰਪਨੀਆਂ ਚਲਾ ਰਹੇ ਸਨ। ਮੁੱਢਲੀ ਪੁਲਿਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮਾਂ ਨੇ ਸ਼ੈਲ ਕੰਪਨੀਆਂ ਅਤੇ ਹਵਾਲਾ ਆਪਰੇਟਰਾਂ ਰਾਹੀਂ ਭਾਰਤ ਤੋਂ ਯੂਏਈ ਵਿੱਚ 250 ਤੋਂ 350 ਕਰੋੜ ਰੁਪਏ ਟਰਾਂਸਫਰ ਕੀਤੇ ਸਨ।


ਇਹ ਵੀ ਪੜ੍ਹੋ: Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ