RP Singh Press Conference/ਰੋਹਿਤ ਬਾਂਸਲ:  ਭਾਜਪਾ ਪੰਜਾਬ ਦੇ ਬੁਲਾਰੇ ਆਰਪੀ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਸੈਕਟਰ 37 ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਕਿਹਾ ਕਿ ਚੋਣਾਂ 'ਚ 3 ਦਿਨ ਬਾਕੀ ਹਨ ਅਤੇ ਪ੍ਰਚਾਰ 'ਚ 2 ਦਿਨ ਬਾਕੀ ਹਨ, ਪੂਰੀ ਪਾਰਟੀ ਅੱਜ ਪੂਰੇ ਪੰਜਾਬ 'ਚ ਚੋਣ ਪ੍ਰਚਾਰ 'ਚ ਰੁੱਝੀ ਹੋਈ ਹੈ। ਅੱਜ ਅਸੀਂ ਪੰਜਾਬ ਦੇ ਅੰਦਰ ਪ੍ਰਚਾਰ ਕਰਨ ਅਤੇ ਨਰਿੰਦਰ ਮੋਦੀ ਦੇ ਵਿਕਾਸ ਪ੍ਰੋਗਰਾਮ ਬਾਰੇ ਲੋਕਾਂ ਨੂੰ ਦੱਸਣ ਵਿੱਚ ਲੱਗੇ ਹੋਏ ਹਾਂ। ਪੰਜਾਬ ਵਿੱਚ 4 ਪਾਰਟੀਆਂ ਚੋਣ ਲੜ ਰਹੀਆਂ ਹਨ ਅਤੇ ਅਸੀਂ ਲਗਾਤਾਰ ਪੰਜਾਬ ਵਿੱਚ ਕੰਮ ਦੇਖ ਰਹੇ ਹਾਂ।


COMMERCIAL BREAK
SCROLL TO CONTINUE READING

ਨਰਿੰਦਰ ਮੋਦੀ ਨੇ ਸਿੱਖਿਆ ਉੱਤੇ ਧਿਆਨ ਦਿੱਤਾ
ਇਸ ਤੋਂ ਇਲਾਵਾ ਅੱਗ ਕਿਹਾ ਕਿ 2007 ਵਿੱਚ ਭਾਜਪਾ ਦੇ ਸਮਰਥਨ ਨਾਲ ਅਕਾਲੀ ਦਲ ਦੀ ਸਰਕਾਰ ਬਣੀ ਅਤੇ 2024 ਤੱਕ ਹਾਲਾਤ ਬਦਲ ਗਏ। ਅੱਜ ਅਸੀਂ ਇਕੱਲੇ ਹੀ ਚੋਣਾਂ ਲੜ ਰਹੇ ਹਾਂ। ਅੱਜ ਤੱਕ ਕੇਂਦਰ ਵਿੱਚ ਕਈ ਸਰਕਾਰਾਂ ਬਣ ਚੁੱਕੀਆਂ ਹਨ ਪਰ ਕਿਸੇ ਨੇ ਸਿੱਖਿਆ ਉੱਤੇ ਧਿਆਨ ਨਹੀਂ ਦਿੱਤਾ, ਨਰਿੰਦਰ ਮੋਦੀ ਨੇ ਸਿੱਖਿਆ ਦੇ ਕੰਮ ਵੱਲ ਧਿਆਨ ਦਿੱਤਾ।


ਇਹ ਵੀ ਪੜ੍ਹੋ: Punjab Roads: ਸਰਕਾਰ ਦੇ ਵਾਅਦਿਆਂ ਤੇ ਦਾਵਿਆਂ ਦੀ ਨਿੱਕਲੀ ਫੂਕ! ਸੁਣੋ ਬਠਿੰਡਾ ਤੇ ਪਠਾਨਕੋਟ ਦੇ ਲੋਕ ਕੀ ਕਹਿ ਰਹੇ ਨੇ

ਆਰਪੀ ਸਿੰਘ ਨੇ ਕਿਹਾ ਹੈ ਕਿ ਅਸੀਂ ਅਰਦਾਸ ਬੇਨਤੀ ਕੀਤੀ ਕਿ ਸਾਨੂੰ ਸਿੱਖ ਅਸਥਾਨ ਦੀ ਸੇਵਾ ਵਿੱਚ ਸਹਿਯੋਗ ਕਰਨ ਦਾ ਮੌਕਾ ਦਿੱਤਾ ਜਾਵੇ। ਪਹਿਲਾਂ ਲੋਕ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ। ਨਰਿੰਦਰ ਮੋਦੀ ਦੀ ਸਰਕਾਰ ਦੇ ਉਪਰਾਲੇ ਸਦਕੇ ਕਰਤਾਰਸਾਹਿਬਪੁਰ ਲਾਂਘਾ ਖੁੱਲ੍ਹਿਆ ਗਿਆ। ਸਾਨੂੰ 71 ਵਿੱਚ ਮੌਕਾ ਮਿਲਿਆ ਜਦੋਂ ਸਾਡੇ ਕੋਲ 90 ਹਜ਼ਾਰ ਸੈਨਿਕ ਸਨ ਪਰ ਦੇਸ਼ ਦੀ ਤਤਕਾਲੀ ਸਰਕਾਰ ਨੇ ਹਾਮੀ ਨਹੀਂ ਭਰੀ ਕਿਉਂਕਿ ਇਨ੍ਹਾਂ ਲੋਕਾਂ ਨੂੰ ਦੇਸ਼ ਦੇ ਇਤਿਹਾਸ ਦੀ ਸਮਝ ਨਹੀਂ ਸੀ। ਸਾਡੇ ਕੋਲ ਇੱਕ ਵੱਡਾ ਸੁਨਹਿਰੀ ਮੌਕਾ ਸੀ। 


ਲੰਗਰ 'ਤੇ ਜੀਐਸਟੀ ਹਟਾਉਣ ਦਾ ਕੰਮ ਕੀਤਾ-RP ਸਿੰਘ
ਅੱਜ ਪਾਕਿਸਤਾਨ ਦੇ ਲੋਕ ਰਾਹੁਲ ਗਾਂਧੀ ਅਤੇ ਕੇਜਰੀਵਾਲ ਦਾ ਸਮਰਥਨ ਕਰ ਰਹੇ ਹਨ। ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਪੈਸਾ ਨਹੀਂ ਭੇਜਿਆ ਜਾ ਸਕਿਆ, ਭਾਜਪਾ ਨੇ ਇਸ ਲਈ ਕੰਮ ਕੀਤਾ। ਲੰਗਰ 'ਤੇ ਜੀਐਸਟੀ ਹਟਾਉਣ ਦਾ ਕੰਮ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ- ਲੱਖ ਵਧਾਈਆਂ। ਇਹ ਦੇਸ਼ ਭਰ ਦੇ ਐਬਸੀ ਵਿੱਚ ਮਨਾਇਆ ਗਿਆ। ਅੱਜ ਦੇਸ਼ ਦੀਆਂ 19 ਭਾਸ਼ਾਵਾਂ ਵਿੱਚ ਗੁਰਬਾਣੀ ਦਾ ਅਨੁਵਾਦ ਹੋ ਰਿਹਾ ਹੈ, 4 ਭਾਸ਼ਾਵਾਂ ਵਿੱਚ ਅਨੁਵਾਦ ਪੂਰਾ ਹੋ ਚੁੱਕਾ ਹੈ। ਗੁਰਬਾਣੀ ਦਾ ਵੱਖ-ਵੱਖ ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਉਣ ਲਈ ਯੂਨੈਸਕੋ ਨਾਲ ਗੱਲਬਾਤ ਚੱਲ ਰਹੀ ਹੈ।


ਛੋਟੇ ਸਾਹਿਬਜ਼ਾਦੇ ਦਾ ਸ਼ਹੀਦੀ ਦਿਵਸ ਮਣਾਇਆ ਗਿਆ। ਚਾਂਦਨੀ ਚੌਕ ਨੂੰ ਵਧੀਆ ਬਣਾਉਣ ਦਾ ਕੰਮ ਕੀਤਾ। ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਲਿਆਉਣ ਦਾ ਕੰਮ ਕੀਤਾ ਗਿਆ। ਬਾਹਰੋਂ ਆਏ ਸਿੱਖ ਪਰਿਵਾਰਾਂ ਨੂੰ ਭਾਰਤ ਦਾ ਨਾਗਰਿਕ ਬਣਾਇਆ ਗਿਆ। ਅਜਿਹਾ ਸਿਰਫ਼ CAA ਕਾਰਨ ਹੀ ਹੋ ਸਕਦਾ ਹੈ। 84 ਦਾ ਇਨਸਾਫ਼ ਨਹੀਂ ਮਿਲਿਆ ਤੇ ਸਾਡੀ ਸਰਕਾਰ ਨੇ ਇਨਸਾਫ਼ ਦਿਵਾਉਣ ਲਈ ਕੰਮ ਕੀਤਾ।


ਇਹ ਵੀ ਪੜ੍ਹੋ:  Punjab Illegal Mining: ਬਰਿੰਦਰ ਢਿੱਲੋਂ ਨੇ ਦੇਰ ਰਾਤ ਮਾਈਨਿੰਗ ਵਾਲੀ ਥਾਂ 'ਤੇ ਜਾ ਕੇ ਕੀਤਾ ਵੱਡਾ ਖੁਲਾਸਾ!


ਇਸ ਤੋਂ ਇਲਾਵਾ ਕਿਹਾ ਕਿ ਪੰਜਾਬ ਤੋਂ ਜ਼ੀ ਮੀਡੀਆ ਨੂੰ ਬਲੈਕ ਆਊਟ ਕਰਨਾ ਗਲਤ ਹੈ, ਇਨ੍ਹਾਂ ਲੋਕਾਂ ਨੇ ਇੰਡੀਆ ਅਲਾਇੰਸ ਦੀ ਤਰਫੋਂ ਇੱਕ ਸੂਚੀ ਤਿਆਰ ਕੀਤੀ ਸੀ ਜਿਸ ਵਿੱਚ ਇਸ ਚੈਨਲ 'ਤੇ ਨਾ ਜਾਣ ਦੀ ਗੱਲ ਕਹੀ ਗਈ ਸੀ। ਇਹ ਲੋਕ ਕਰਦੇ ਕੁਝ ਹਨ ਤੇ ਹੇ ਕਹਿੰਦੇ ਕੁਝ ਹਨ, ਇਹਨਾਂ ਲੋਕਾਂ ਵਿੱਚ ਬਹੁਤ ਅੰਤਰ ਹੈ।