Chandigarh News: ਚੰਡੀਗੜ੍ਹ ਦੀ ਸੁਖਨਾ ਝੀਲ ਨੂੰ ਲੈ ਕੇ ਲੱਗਦੇ ਇਲਾਕੇ ਵਿੱਚ ਜਿਸ ਵਿੱਚ ਜੰਗਲੀ ਜਾਨਵਰਾਂ ਦੀ ਸੁਰੱਖਿਆ ਲਈ ਸੁਖਨਾ ਈਕੋ ਸੈਂਸੈਟਿਵ ਜ਼ੋਨ ਨੂੰ ਹੁਣ 100 ਮੀਟਰ ਤੋਂ 3 ਕਿਲੋਮੀਟਰ ਤੱਕ ਬਣਾਏ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਸੁਖਨਾ ਦੇ ਨਾਲ ਲੱਗਦੇ ਪਿੰਡ ਉਜਾੜਨ ਦਾ ਖ਼ਤਰਾ ਪੈਦਾ ਹੋ ਗਿਆ ਹੈ।


COMMERCIAL BREAK
SCROLL TO CONTINUE READING

ਨਵਾਂਗਰਾਓਂ ਦੇ ਇਲਾਕੇ ਨੂੰ 17ਵੀਂ ਸਦੀ ਵਿੱਚ ਵਸਾਇਆ ਗਿਆ ਸੀ ਅਤੇ ਸੁਖਨਾ ਲੈ ਕੇ ਨਾਲ ਲੱਗਦਾ ਇਲਾਕਾ 1998 ਵਿੱਚ ਬਣਾਇਆ ਗਿਆ ਸੀ। ਇਸ ਦਾਇਰੇ ਨੂੰ ਵਧਾਉਣ ਦਾ ਭਾਜਪਾ ਦੇ ਆਗੂ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ ਨੂੰ ਪਾਸ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਕੈਬਨਿਟ ਨੂੰ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਸ ਇਸ ਦਾ ਤਿੱਖਾ ਵਿਰੋਧ ਕਰਨਗੇ।


ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਅਤੇ ਐਸਡੀਐਮ ਖਰੜ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮਾਮਲੇ ਵਿੱਚ ਨਯਾਗਰਾਓਂ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਇਕਨੋਮਿਕ ਸੈਂਸੇਟਿਵ ਜ਼ੋਨ ਬਣਦਾ ਹੈ ਤਾਂ ਨਯਾਗਰਾਓਂ ਤਬਾਹ ਹੋ ਜਾਵੇਗਾ। ਜਿਸ ਦੇ ਚੱਲਦੇ ਸਾਰੇ ਕੌਂਸਲਰ ਇਸ ਮਾਮਲੇ ਵਿੱਚ ਇਕੱਠੇ ਹੋਏ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੈਬਨਿਟ ’ਚ ਮਤਾ ਨਾ ਪਾਸ ਕੀਤਾ ਜਾਵੇ।
ਉਨ੍ਹਾਂ ਨੇ ਇਹ ਵੀ ਚਿਤਾਵਨੀ ਕਿ ਅੱਜ ਤਾਂ ਉਨ੍ਹਾਂ ਨੇ ਇਸਦੀ ਸ਼ੁਰੂਆਤ ਕੀਤੀ ਹੈ ਅਗਲੀ ਵਾਰ ਉਹ ਵੱਡਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਤਿੰਨ ਕਿਲੋਮੀਟਰ ਦਾ ਇਲਾਕਾ ਹੀ ਕਵਰ ਕਰਨਾ ਹੈ ਤਾਂ ਸੁਖਨਾ ਝੀਲ ਤੋਂ ਦੂਜੇ ਪਾਸੇ ਵਾਲਾ ਇਲਾਕਾ ਕਵਰ ਕਰਨ। ਇਸ ਵਿੱਚ ਗਵਰਨਰ ਹਾਊਸ  ਅਤੇ ਰੋਜ਼ ਗਾਰਡਨ ਵਾਲਾ ਇਲਾਕਾ ਆਉਂਦਾ ਹੈ।
ਗੌਰਤਲਬ ਹੈ ਕਿ ਸੁਖਨਾ ਝੀਲ ਦੇ ਆਲੇ-ਦੁਆਲੇ ਈਕੋ ਸੈਂਸੀਟਿਵ ਜ਼ੋਨ ਦਾ ਏਰੀਆ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਤੱਕ ਕਰਨ ਲਈ ਜੰਗਲਾਤ ਵਿਭਾਗ ਨੇ ਪੰਜਾਬ ਸਰਕਾਰ ਕੋਲ ਇੱਕ ਪ੍ਰਪੋਜ਼ਲ ਭੇਜਿਆ ਹੈ, ਜਿਸ 'ਤੇ ਪੰਜਾਬ ਸਰਕਾਰ ਹੁਣ ਕੋਈ ਕਦਮ ਚੁੱਕ ਸਕਦੀ ਹੈ। ਇਸ ਨਾਲ ਸੁਖਨਾ ਲੇਕ ਦੇ ਆਲੇ-ਦੁਆਲੇ ਵਸੇ ਲੋਕਾਂ 'ਤੇ ਉਜਾੜੇ ਦੀ ਇੱਕ ਤਲਵਾਰ ਲਟਕ ਗਈ ਹੈ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਨੂੰ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਗਈ।