Chandigarh News: ਸੜਕ `ਤੇ ਮੁੰਡਾ ਕਰ ਰਿਹਾ ਸੀ ਸਟੰਟ; ਸੋਸ਼ਲ ਮੀਡੀਆ `ਤੇ ਸ਼ਿਕਾਇਤ ਪਿਛੋਂ ਪੁਲਿਸ ਨੇ ਕੀਤੀ ਕਾਰਵਾਈ
Chandigarh News: ਮੋਟਰਸਾਈਕਲ ਸਵਾਰ ਆਪਣੇ ਹੈਲਮੇਟ ਉਪਰ ਮਾਸਕ ਪਹਿਨੇ ਹੋਏ ਦੁਪਹਿਰ ਨੂੰ ਸੈਕਟਰ 29/30 ਨੂੰ ਵੰਡਣ ਵਾਲੀ ਸੜਕ ਉਪਰ ਇੱਕ ਸਕੂਲੀ ਬੱਚਿਆਂ ਜਾ ਬੱਸ ਕੋਲ ਖ਼ਤਰਨਾਕ ਸਟੰਟ ਕਰ ਰਿਹਾ ਸੀ।
Chandigarh News: ਇੱਕ ਸਖ਼ਸ਼ ਵੱਲੋਂ ਚੰਡੀਗੜ੍ਹ ਪੁਲਿਸ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਆਪਣੇ ਹੈਲਮੇਟ ਉਪਰ ਮਾਸਕ ਪਹਿਨੇ ਹੋਏ ਦੁਪਹਿਰ ਨੂੰ ਸੈਕਟਰ 29/30 ਨੂੰ ਵੰਡਣ ਵਾਲੀ ਸੜਕ ਉਪਰ ਇੱਕ ਸਕੂਲੀ ਬੱਚਿਆਂ ਜਾ ਬੱਸ ਕੋਲ ਖ਼ਤਰਨਾਕ ਸਟੰਟ ਕਰ ਰਿਹਾ ਸੀ ਜੋ ਕਿ ਇਹ ਉਸ ਲਈ ਅਤੇ ਹੋਰ ਰਾਹਗੀਰਾਂ ਲਈ ਵੀ ਖ਼ਤਰਨਾਕ ਹੈ। ਟ੍ਰੈਫਿਕ ਪੁਲਿਸ ਨੇ ਨੋਟਿਸ ਲੈਂਦੇ ਹੋਏ ਮੋਟਰਸਾਈਕਲ ਸਵਾਰ ਦੀ ਪਛਾਣ ਕੀਤੀ ਗਈ ਅਤੇ ਖ਼ਤਰਨਾਕ ਡਰਾਈਵਿੰਗ ਲਈ ਉਸ ਦਾ ਡਰਾਈਵਿੰਗ ਲਾਇਸੈਂਸ ਜ਼ਬਤ ਕਰਦੇ ਹੋਏ ਆਜਾਵਾਈ ਦੀ ਉਲੰਘਣਾ ਦਾ ਚਾਲਾਨ ਜਾਰੀ ਕਰ ਦਿੱਤਾ।
ਇਸ ਤੋਂ ਇਲਾਵਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਨਸ਼ੇ ਵਿੱਚ ਗੱਡੀ ਚਲਾਉਣ ਉਤੇ ਰੋਕ ਲਗਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਚਾਲੂ ਸਾਲ ਵਿੱਚ ਹੁਣ ਤੱਕ ਨਸ਼ੇ ਵਿੱਚ ਖ਼ਤਰਨਾਕ ਡਰਾਈਵਿਗ ਖਿਲਾਫ਼ 2276 ਚਾਲਨ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਨਤਕ ਸੁਰੱਖਿਆ ਤਹਿਤ ਭੀੜ ਅਤੇ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਆਸਪਾਸ ਦੇ ਬਾਜ਼ਾਰਾਂ ਵਿਚ ਸਰਕਾਰੀ ਸਕੂਲਾਂ ਵਿੱਚ ਮੁਹੱਈਆ ਵਾਹਨ ਪਾਰਕਿੰਗ ਦੀ ਵਰਤੋਂ ਕਰਨ, ਜਨਤਕ ਟਰਾਂਸਪੋਰਟ, ਕਾਰ ਪੂਲਿੰਗ ਪ੍ਰਣਾਲੀ ਦਾ ਇਸਤੇਮਾਲ ਕਰਨ।
ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਆ ਚੁੱਕੇ ਹਨ। ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦੌਰਾਨ ਚੋਣ ਪ੍ਰਚਾਰ ਦੌਰਾਨ ਸੈਕਟਰ-11 ਕਾਲਜ ਦੇ ਬਾਹਰ ਇੱਕ ਜਥੇਬੰਦੀ ਦੇ ਵਿਦਿਆਰਥੀਆਂ ਨੇ ਵਾਹਨਾਂ ਦੇ ਉੱਪਰ ਖੜ੍ਹੇ ਹੋ ਕੇ ਸਟੰਟ ਕੀਤੇ ਸਨ।
ਇਹ ਵੀ ਪੜ੍ਹੋ : Sultanpur Lodhi News: ਖ਼ੌਫਨਾਕ ਘਟਨਾ; ਅਧਿਆਪਕ ਨੇ ਨੌਜਵਾਨ ਨੂੰ ਕਾਰ ਦੇ ਬੋਨਟ 'ਤੇ ਲਟਕਾ ਕੇ 10 ਕਿਲੋਮੀਟਰ ਘੜੀਸਿਆ
ਪੁਲਿਸ ਨੇ ਇਨ੍ਹਾਂ ਸਾਰੇ ਵਾਹਨਾਂ ਦੇ ਚਲਾਨ ਵੀ ਕੀਤੇ ਸਨ। ਅਜਿਹਾ ਹੀ ਇੱਕ ਮਾਮਲਾ ਸੈਕਟਰ-16 ਤੇ ਸੈਕਟਰ-17 ਡਿਵਾਈਡਿੰਗ ਰੋਡ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਪੰਜਾਬ ਦੇ ਕੁੱਝ ਵਾਹਨਾਂ ਵਿੱਚ ਲੋਕ ਸਟੰਟ ਕਰ ਰਹੇ ਸਨ। ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗੀ। ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : Punjab News: ਸੜਕ ਸੁਰੱਖਿਆ ਫੋਰਸ ਲਈ ਜਵਾਨਾਂ ਦੀ ਸਿਖਲਾਈ ਸ਼ੁਰੂ; ਕਪੂਰਥਲਾ 'ਚ 1500 ਜਵਾਨ ਲੈ ਰਹੇ ਟ੍ਰੇਨਿੰਗ