CBI Raids News: ਪੀਜੀਆਈ ਦੀ SBI ਬ੍ਰਾਂਚ `ਚ ਸੀਬੀਆਈ ਦਾ ਛਾਪਾ! ਮਹਿਲਾ ਡਾਕਟਰ ਦੇ ਲਾਕਰ `ਚੋਂ ਕਰੀਬ ਸਾਢੇ ਤਿੰਨ ਕਰੋੜ ਦੇ ਗਹਿਣੇ ਬਰਾਮਦ
CBI raids On PGI SBI branch News: ਡੇਢ ਵਜੇ ਦੇ ਕਰੀਬ ਦਿੱਲੀ ਨੰਬਰ ਦੀਆਂ ਦੋ ਗੱਡੀਆਂ ਵਿੱਚ ਆਏ ਟੀਮ ਦੇ ਮੈਂਬਰਾਂ ਨੇ 3.30 ਵਜੇ ਤੱਕ ਲਾਕਰਾਂ ਦੀ ਤਲਾਸ਼ੀ ਲਈ।
CBI raids On PGI SBI branch News: ਪੀਜੀਆਈ ਦੀ ਸਟੇਟ ਬੈਂਕ ਆਫ਼ ਇੰਡੀਆ (SBI) ਸ਼ਾਖਾ ਵਿੱਚ ਵੀਰਵਾਰ ਦੁਪਹਿਰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੀਬੀਆਈ ਦੇ ਕਈ ਅਧਿਕਾਰੀ ਅਚਾਨਕ ਅੰਦਰ ਦਾਖ਼ਲ ਹੋ ਗਏ। ਸੂਤਰਾਂ ਦੀ ਮੰਨੀਏ ਤਾਂ ਸੀਬੀਆਈ ਦੀ ਟੀਮ ਕਰੀਬ 12 ਵਜੇ ਦਿੱਲੀ ਦੇ ਦੋ ਨੰਬਰ ਵਾਹਨਾਂ ਵਿੱਚ ਆਈ ਸੀ ਜਿਹਨਾਂ ਨੇ ਬੈਂਕ 'ਚ ਦਾਖਲ ਹੋ ਕੇ ਸਿੱਧਾ ਬ੍ਰਾਂਚ ਮੈਨੇਜਰ ਦੇ ਕਮਰੇ 'ਚ ਚਲੇ ਗਏ।
ਇਸ਼ ਦੌਰਾਨ ਸੀਬੀਆਈ ਦੀ ਟੀਮ ਉਥੇ ਬੈਠੇ ਗਈ ਅਤੇ ਉਹਨਾਂ ਨੇ ਬ੍ਰਾਂਚ ਮੈਨੇਜਰ ਨਾਲ ਗੱਲ ਕਰਨ ਤੋਂ ਬਾਅਦ ਲਾਕਰ ਖੋਲ੍ਹਣ ਲਈ ਕਿਹਾ। ਸੀਬੀਆਈ ਦੀ ਟੀਮ ਨੇ ਮਹਿਲਾ ਡਾਕਟਰ ਦਾ ਲਾਕਰ ਖੋਲ੍ਹਿਆ, ਜਿਸ ਵਿੱਚ ਕਰੀਬ ਸਾਢੇ ਤਿੰਨ ਕਰੋੜ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ।
ਇਹ ਮਹਿਲਾ ਡਾਕਟਰ ਜਿਸ ਦੇ ਲਾਕਰ ਦੀ ਤਲਾਸ਼ੀ ਲਈ ਗਈ ਹੈ, ਉਹ ਪੀਜੀਆਈ ਤੋਂ ਨਹੀਂ ਸਗੋਂ ਕਿਤੇ ਹੋਰ ਦੀ ਦੱਸੀ ਗਈ ਹੈ। ਇਸ ਬਾਰੇ ਨਾ ਤਾਂ ਸੀਬੀਆਈ ਦੇ ਛਾਪੇ 'ਤੇ ਆਏ ਅਧਿਕਾਰੀਆਂ ਨੇ ਅਤੇ ਨਾ ਹੀ ਬੈਂਕ ਪ੍ਰਬੰਧਨ ਨੇ ਕੁਝ ਕਿਹਾ। ਦਰਅਸਲ ਬੈਂਕ ਮੈਨੇਜਮੈਂਟ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਕੋਈ ਛਾਪਾ ਨਹੀਂ ਮਾਰਿਆ ਗਿਆ। ਜਦੋਂਕਿ ਅੰਦਰ ਮੌਜੂਦ ਸਟਾਫ਼ ਮੈਂਬਰ ਅਨੁਸਾਰ ਛਾਪੇਮਾਰੀ ਹੋਈ ਅਤੇ ਸੀਬੀਆਈ ਨੇ ਲਾਕਰ ਵਿੱਚੋਂ ਕਰੋੜਾਂ ਦੇ ਗਹਿਣੇ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: Himachal Pradesh News: CBI ਨੇ ਹਿਮਾਚਲ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਮਾਮਲੇ 'ਚ FIR ਕੀਤੀ ਦਰਜ
ਇਸ ਮਾਮਲੇ ਬਾਰੇ ਸੀਬੀਆਈ ਦੇ ਐਸਪੀ ਅਸ਼ਵਿਨ ਸ਼ੇਨਵੀ ਨੇ ਦੱਸਿਆ ਕਿ ਲਾਕਰ ਖੋਲ੍ਹਿਆ ਗਿਆ ਹੈ ਪਰ ਇਹ ਨਹੀਂ ਦੱਸਿਆ ਕਿ ਮਾਮਲਾ ਕੀ ਹੈ। ਪੀਜੀਆਈ ਮੈਨੇਜਮੈਂਟ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਜਿਸ ਮਹਿਲਾ ਡਾਕਟਰ ਦੇ ਨਾਮ ਦਾ ਲਾਕਰ ਖੋਲ੍ਹਿਆ ਗਿਆ ਹੈ ਇਹ ਪੀਜੀਆਈ ਵਿੱਚ ਕੰਮ ਨਹੀਂ ਕਰਦੀ ਹੈ।
ਸੂਤਰਾਂ ਅਨੁਸਾਰ ਰਾਤ 12 ਵਜੇ ਦੇ ਕਰੀਬ ਦੋ ਗੱਡੀਆਂ 'ਚ ਸਵਾਰ ਕਰੀਬ 8 ਤੋਂ 10 ਅਧਿਕਾਰੀ ਸਿੱਧੇ ਬੈਂਕ ਦੇ ਬ੍ਰਾਂਚ ਮੈਨੇਜਰ ਦੇ ਦਫ਼ਤਰ ਪੁੱਜੇ ਅਤੇ ਅੰਦਰ ਬੰਦ ਕਮਰੇ 'ਚ ਉਸ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਮੈਨੇਜਰ ਦੇ ਸਾਹਮਣੇ ਹੀ ਲਾਕਰ ਖੋਲ੍ਹਿਆ ਗਿਆ। ਬੈਂਕ ਸੂਤਰਾਂ ਅਨੁਸਾਰ ਜਦੋਂ ਸਟਾਫ਼ ਨੇ ਕਰੋੜਾਂ ਦੇ ਗਹਿਣੇ ਦੇਖੇ ਤਾਂ ਹਰ ਕੋਈ ਹੈਰਾਨ ਰਹਿ ਗਿਆ ਅਤੇ ਇਹ ਗੱਲ ਬੈਂਕ ਮੁਲਾਜ਼ਮਾਂ ਵਿੱਚ ਤੇਜ਼ੀ ਨਾਲ ਫੈਲ ਗਈ।
ਬੈਂਕ ਵਿੱਚ ਪਹਿਲਾਂ ਹੀ ਭੀੜ ਸੀ ਅਤੇ ਪੀਜੀਆਈ ਦੇ ਸਟਾਫ਼ ਤੋਂ ਇਲਾਵਾ ਹੋਰ ਲੋਕ ਵੀ ਕਿਸੇ ਕੰਮ ਲਈ ਆਏ ਹੋਏ ਸਨ। ਬੈਂਕ ਦਾ ਮੇਨ ਗੇਟ ਬੰਦ ਨਹੀਂ ਕੀਤਾ ਗਿਆ ਸੀ ਤਾਂ ਜੋ ਕਿਸੇ ਦਾ ਕੰਮ ਪ੍ਰਭਾਵਿਤ ਨਾ ਹੋਵੇ। ਉੱਥੇ ਇੱਕ ਸੁਰੱਖਿਆ ਗਾਰਡ ਜ਼ਰੂਰ ਤਾਇਨਾਤ ਸੀ। ਲੋਕ ਬੈਂਕ ਦੇ ਅੰਦਰ ਆਪਣਾ ਕੰਮ ਕਰਵਾ ਰਹੇ ਸਨ ਅਤੇ ਸੀਬੀਆਈ ਦੀ ਟੀਮ ਲਾਕਰ ਰੂਮ ਵਿੱਚ ਆਪਣਾ ਕੰਮ ਕਰ ਰਹੀ ਸੀ। ਦਰਅਸਲ ਸੜਕ ਦੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਵੀ ਇਸ ਛਾਪੇ ਦੀ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ: NIA raids News: ਪਾਕਿਸਤਾਨੀ ਅੱਤਵਾਦੀ ਸਾਜ਼ਿਸ਼ ਦਾ ਮਾਮਲਾ- ਜੰਮੂ-ਕਸ਼ਮੀਰ 'ਚ NIA ਨੇ ਮਾਰਿਆ ਛਾਪਾ
(ਮਨੋਜ ਜੋਸ਼ੀ ਦੀ ਰਿਪੋਰਟ)