Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਓਲਾ ਤੇ ਓਬੇਰ ਨੂੰ ਐਗਰੀਗੇਟਰ ਲਾਇਸੈਂਸ ਪ੍ਰਦਾਨ
Chandigarh News: ਚੰਡੀਗੜ੍ਹ ਵਿੱਚ ਕੈਬ ਸੇਵਾਵਾਂ ਲਈ ਓਲਾ ਤੇ ਓਬਰ ਦੋ ਕੰਪਨੀਆਂ ਨੂੰ ਐਗਰੀਗੇਟਰ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਲਾਹ ਵੀ ਦਿੱਤੀ।
Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾਵਾਂ ਮੁਹੱਈਆ ਕਰਵਾਉਣ ਲਈ ਓਲਾ ਤੇ ਓਬਰ ਨਾਮਕ ਦੋ ਕੰਪਨੀਆਂ ਨੂੰ ਐਗਰੀਗੇਟਰ ਲਾਇਸੈਂਸ ਪ੍ਰਦਾਨ ਕੀਤਾ ਗਿਆ ਹੈ। ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਮ ਲੋਕਾਂ ਦੀ ਸੁਰੱਖਿਆ ਲਈ ਇਨ੍ਹਾਂ ਦੋਵੇਂ ਕੰਪਨੀਆਂ ਦੇ ਮਾਧਿਅਮ ਨਾਲ ਪੀਲੇ ਕਾਰੋਬਾਰੀ ਨੰਬਰ ਪਲੇਟ ਵਾਲੀ ਕੈਬ ਬੁੱਕ ਕਰਨ ਤੇ ਗ਼ੈਰ ਰਜਿਸਟ੍ਰੇਸ਼ਨ ਐਪ ਆਧਾਰਿਤ ਐਗਰੀਗੇਟਰ ਕੰਪਨੀਆਂ ਦੇ ਮਾਧਿਅਮ ਨਾਲ ਕੈਬ ਬੁੱਕ ਨਾ ਕੀਤੀ ਜਾਵੇ।
ਇਹ ਵੀ ਸਲਾਹ ਦਿੱਤੀ ਗਈ ਹੈ ਕਿ ਨਿੱਜੀ ਨੰਬਰ (ਸਫੇਦ ਪਲੇਟ) ਵਾਲੀ ਕੈਬ/ਮੋਟਰਸਾਈਕਲ ਵਿੱਚ ਯਾਤਰਾ ਨਾ ਕਰਨ ਜੋ ਕਿ ਗ਼ੈਰਕਾਨੂੰਨੀ ਹੈ। ਅਜਿਹਾ ਨਾ ਕਰਨ ਉਤੇ ਯਾਤਰੀਆਂ ਦੇ ਨਾਲ-ਨਾਲ ਨਿੱਜੀ ਵਾਹਨ ਚਾਲਕਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਮਰਸ਼ੀਅਲ ਕੈਬ ਵਿੱਚ ਪੈਨਿਕ ਬਟਨ ਵੀ ਲੱਗੇ ਹੁੰਦੇ ਹਨ, ਜਿਸ ਨੂੰ ਐਮਰਜੈਂਸੀ ਹਾਲਾਤ ਵਿੱਚ ਦਬਾਇਆ ਜਾ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਲਈ ਵਧ ਤੋਂ ਵਧ ਕਿਰਾਇਆ ਦਰ 10 ਰੁਪਏ ਤੈਅ ਕੀਤੀ ਹੈ। ਜੇਕਰ ਕੋਈ ਕੈਬ ਆਪ੍ਰੇਟਰ/ਕੰਪਨੀ ਜ਼ਿਆਦਾ ਕਿਰਾਇਆ ਵਸੂਲਦੀ ਹੈ ਤਾਂ ਐਸਟੀਏ ਦਫ਼ਤਰ ਤੋਂ ਟੈਲੀਫੋਨ ਨੰਬਰ 0172-2700159 ਜਾਂ ਈਮੇਲ sta18-chd@nic.in ਉਤੇ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ। ਜੇ ਕੋਈ ਕੈਬ ਆਪ੍ਰੇਟਰ ਗਲਤ ਰੂਟ ਜਾਂ ਲੰਬਾ ਰੂਟ ਲੈਂਦਾ ਹੈ ਤਾਂ ਯਾਤਰੀ ਪੈਨਿਕ ਬਟਨ ਦਬਾ ਸਕਦਾ ਹੈ ਤੇ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਉਤੇ ਕਾਲ ਕਰ ਸਕਦਾ ਹੈ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ਫਰਨੀਚਰ ਦੀ ਦੁਕਾਨ 'ਚ ਖੁੱਲ੍ਹਿਆ ਠੇਕਾ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਕਾਬਿਲੇਗੌਰ ਹੈ ਕਿ ਮਾਰਚ 2023 ਵਿੱਚ ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ (STA) 2017-21 ਦਰਮਿਆਨ ਟੈਕਸੀ ਐਗਰੀਗੇਟਰ ਓਲਾ ਤੇ ਓਬੇਰ ਤੋਂ ₹ 4.23 ਕਰੋੜ ਦੀ ਐਂਟਰੀ ਤੇ ਲਾਇਸੈਂਸ ਫੀਸ ਦੀ ਵਸੂਲੀ ਕਰਨ ਵਿੱਚ ਅਸਫਲ ਰਹੀ ਸੀ, ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਯੂਟੀ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਸੀ। ਇੱਕ ਆਡਿਟ ਅਨੁਸਾਰ ਕੁੱਲ ਅਣਉਚਿਤ ਰਕਮ ਵਿੱਚੋਂ, ₹ 3.84 ਕਰੋੜ ਐਂਟਰੀ ਫੀਸ ਦੇ ਤਿਮਾਹੀ ਭੁਗਤਾਨ ਨਾਲ ਸਬੰਧਤ ਸੀ, ਜਦੋਂ ਕਿ ₹ 39 ਲੱਖ ਲਾਇਸੈਂਸ ਫੀਸ ਸੀ।
ਇਹ ਵੀ ਪੜ੍ਹੋ : Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ