Chandigarh Carnival Festival 2023: ਚੰਡੀਗੜ੍ਹ ਦੇ ਸੈਕਟਰ-10 ਸਥਿਤ ਲੇਜ਼ਰ ਵੈਲੀ ਵਿੱਚ ਅੱਜ ਤੋਂ ਤਿੰਨ ਰੋਜ਼ਾ ਕਾਰਨੀਵਲ ਦਾ ਅੱਜ ਆਖਿਰੀ ਦਿਨ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਾਰਨੀਵਲ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਕਾਰਨੀਵਲ ਪਰੇਡ ਅਤੇ ਵਿਕਾਸ ਭਾਰਤ ਸੰਕਲਪ ਯਾਤਰਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਾਰ ਦਾ ਕਾਰਨੀਵਲ ਬੱਚਿਆਂ ਲਈ ਖਾਸ ਸੀ , ਕਿਉਂਕਿ ਇਸ ਦੀ ਸਜਾਵਟ ਕੈਂਡੀ ਲੈਂਡ ਥੀਮ 'ਤੇ ਕੀਤੀ ਗਈ ਸੀ। 


COMMERCIAL BREAK
SCROLL TO CONTINUE READING

ਚੰਡੀਗੜ੍ਹ 'ਚ ਚੱਲ ਰਹੇ ਤਿੰਨ ਰੋਜ਼ਾ ਕਾਰਨੀਵਲ ਫੈਸਟੀਵਲ (Chandigarh Carnival Festival 2023) ਦਾ ਅੱਜ ਆਖਰੀ ਦਿਨ ਹੈ। ਅੱਜ ਐਤਵਾਰ ਸ਼ਾਮ ਨੂੰ ਪੰਜਾਬੀ ਗਾਇਕ ਬੱਬੂ ਮਾਨ ਪ੍ਰੋਗਰਾਮ ਵਿੱਚ ਪਰਫਾਰਮ ਕਰਨਗੇ। ਦਿਨ ਭਰ ਸੈਲਾਨੀ ਇੱਥੇ ਲਗਾਏ ਗਏ ਵੱਖ-ਵੱਖ ਸਟਾਲਾਂ ਅਤੇ ਬੱਚਿਆਂ ਦੇ ਝੂਲਿਆਂ ਦਾ ਆਨੰਦ ਮਾਣਨਗੇ।


ਇਹ ਵੀ ਪੜ੍ਹੋ: Chandigarh Carnival Festival 2023: चंडीगढ़ का सबसे बड़ा कार्निवल हुआ शुरू, बच्चों के लिए है सबसे खास

ਚੰਡੀਗੜ੍ਹ ਕਾਰਨੀਵਲ ਫੈਸਟੀਵਲ (Chandigarh Carnival Festival 2023) ਦੀ ਸ਼ੁਰੂਆਤ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਕੀਤੀ। ਸੈਕਟਰ-10 ਸਥਿਤ ਲੇਜ਼ਰ ਵੈਲੀ ਵਿਖੇ ਕਰਵਾਇਆ ਜਾ ਰਿਹਾ ਹੈ। ਕਈ ਰਾਜਾਂ ਦੇ ਕਲਾਕਾਰਾਂ ਵੱਲੋਂ ਪੇਸ਼ਕਾਰੀ ਵੀ ਕੀਤੀ ਜਾ ਰਹੀ ਹੈ। ਪਹਿਲੇ ਦਿਨ ਪੰਜਾਬ, ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਕਲਾਕਾਰ ਪਹੁੰਚੇ। ਉਨ੍ਹਾਂ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਪ੍ਰਦਰਸ਼ਨ ਕੀਤਾ।


ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੇ ਦਿਨੀ ਗਾਇਕ ਕੈਲਾਸ਼ ਖੇਰ ਸ਼ਨੀਵਾਰ ਨੂੰ ਕਾਰਨੀਵਲ ਫੈਸਟੀਵਲ 'ਚ ਆਪਣੇ ਬੈਂਡ ਕੈਲਾਸ਼ ਨਾਲ ਪਰਫਾਰਮ ਕਰਨ ਪਹੁੰਚੇ। ਇਸ 'ਚ ਆਪਣਾ ਗੀਤ 'ਤੌਬਾ ਤੌਬਾ ਇਹ ਤੇਰੀ ਸੂਰਤ' ਗਾਉਂਦੇ ਹੋਏ ਜਿਵੇਂ ਹੀ 'ਮਾਸ਼ਾ ਅੱਲ੍ਹਾ ਵੇ ਚੰਡੀਗੜ੍ਹ ਤੇਰੀ ਸੂਰਤ' ਕਿਹਾ ਤਾਂ ਚੰਡੀਗੜ੍ਹ ਦੇ ਲੋਕ ਉਸ 'ਤੇ ਨੱਚਣ ਲੱਗ ਪਏ।


ਇਸ ਦੇ ਨਾਲ ਹੀ ਕੈਲਾਸ਼ ਖੇਰ ਨੇ 'ਤੇਰੀ ਦੀਵਾਨੀ ਅੱਲਾਹ ਕੇ ਬੰਦੇ' ਗੀਤ ਵੀ ਪੇਸ਼ ਕੀਤਾ। ਕੈਲਾਸ਼ ਖੇਰ ਦੇ ਗੀਤ 'ਕੈਸੇ ਬਤਾਏ ਕਿਊਨ ਤੁਮਕੋ ਚਾਹ ਯਾਰਾ ਬਾਤਾ ਨਾ ਪਾਏ' ਦੀ ਧੁਨ 'ਤੇ ਲੋਕ ਨੱਚਦੇ ਨਜ਼ਰ ਆਏ। ਕੈਲਾਸ਼ ਖੇਰ ਜਦੋਂ ਸਟੇਜ 'ਤੇ ਆਏ ਤਾਂ ਲੋਕਾਂ ਨੇ ਮੋਬਾਈਲਾਂ ਦੀ ਰੌਸ਼ਨੀ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।