Chandigarh Dog Bite Case: ਕੁੱਤਿਆਂ ਵੱਲੋਂ ਬੱਚਿਆਂ ਉੱਤੇ ਹਮਲੇ ਦੀਆਂ ਘਟਨਾਂਵਾਂ ਲਗਾਤਾਰ ਵੱਧ ਗਈਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਤੋਂ ਜਿੱਥੇ 9 ਸਾਲ ਦੀ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਲਿਆ ਹੈ। ਇਹ ਵਾਰਦਾਤ ਸੈਕਟਰ 46 ਦੀ ਹੈ ਜਿੱਥੇ ਇੱਕ ਕੁੱਤੇ ਨੇ 9 ਸਾਲ ਦੀ ਬੱਚੀ ਉੱਤੇ ਹਮਲਾ ਕਰ ਦਿੱਤਾ। ਕੁੱਤੇ ਨੇ ਕੁੜੀ ਦਾ ਸਿਰ ਉੱਤੇ ਹਮਲਾ ਕੀਤਾ ਹੈ। ਲੜਕੀ ਦੇ ਸਿਰ 'ਤੇ ਤਿੰਨ ਟਾਂਕੇ ਲੱਗੇ ਹਨ। ਫਿਲਹਾਲ ਲੜਕੀ ਦੀ ਹਾਲਤ ਸਥਿਰ ਹੈ।


COMMERCIAL BREAK
SCROLL TO CONTINUE READING

ਲੜਕੀ ਨੂੰ ਜ਼ਖਮੀ ਹਾਲਤ 'ਚ ਸੈਕਟਰ 45 ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਥੋਂ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ 16 ਹਸਪਤਾਲ ਰੈਫਰ ਕਰ ਦਿੱਤਾ ਗਿਆ। 


ਇਹ ਵੀ ਪੜ੍ਹੋ: Punjab Dog Bite Cases: ਪੰਜਾਬ 'ਚ ਪਿਛਲੇ 5 ਸਾਲਾਂ 'ਚ ਕੁੱਤਿਆਂ ਦਾ ਆਤੰਕ; ਅੰਕੜੇ ਜਾਣ ਕੇ ਰਹਿ ਜਾਓਗੇ ਹੈਰਾਨ


ਉਥੇ ਉਸਦਾ ਇਲਾਜ ਚੱਲ ਰਿਹਾ ਹੈ। ਲੜਕੀ ਦੇ ਸਿਰ 'ਤੇ ਤਿੰਨ ਟਾਂਕੇ ਲੱਗੇ ਹਨ। ਫਿਲਹਾਲ ਲੜਕੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕੁੱਤੇ ਨੇ ਪਹਿਲਾਂ ਵੀ ਕਿਸੇ 'ਤੇ ਹਮਲਾ ਕੀਤਾ ਸੀ। ਵਸਨੀਕਾਂ ਦਾ ਕਹਿਣਾ ਹੈ ਕਿ ਲੋਕ ਕੁੱਤਿਆਂ ਨੂੰ ਖਾਣਾ ਇਧਰ-ਉਧਰ ਸੁੱਟ ਦਿੰਦੇ ਹਨ। ਇਸ ਕਾਰਨ ਇਹ ਘਟਨਾਵਾਂ ਵੱਧ ਰਹੀਆਂ ਹਨ।


ਇਹ ਵੀ ਪੜ੍ਹੋ:  Ferozepur News: ਆਵਾਰਾ ਕੁੱਤਿਆਂ ਨੇ ਦੋ ਮਾਸੂਮ ਭਰਾਵਾਂ ਨੂੰ ਬੁਰੀ ਤਰ੍ਹਾਂ ਨੋਚਿਆ; ਇੱਕ ਦੀ ਮੌਤ


ਗੌਰਤਲਬ ਹੈ ਕਿ ਚੰਡੀਗੜ੍ਹ ਦੇ ਸੈਕਟਰ 35 ਵਿੱਚ ਕੁੱਤਿਆਂ ਦੇ ਕੱਟਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ। ਪਿਛਲੇ ਦੋ ਦਿਨਾਂ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਕੁਝ ਦਿਨਾਂ 'ਚ ਕੁੱਤਿਆਂ ਨੇ 7 ਲੋਕਾਂ 'ਤੇ ਹਮਲਾ ਕੀਤਾ ਹੈ। ਇਨ੍ਹਾਂ ਵਿੱਚ ਇੱਕੋ ਗਲੀ ਦੇ ਕਈ ਲੋਕ ਸ਼ਾਮਲ ਹਨ। ਇਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ।


ਲੋਕ ਹੁਣ ਨਗਰ ਨਿਗਮ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਲਈ ਮੁਆਵਜ਼ੇ ਦੀ ਵੀ ਮੰਗ ਕਰਨਗੇ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦਸੰਬਰ ਦੇ ਇਨ੍ਹਾਂ 14 ਦਿਨਾਂ ਵਿੱਚ ਸੈਕਟਰ 35 ਵਿੱਚ ਕਰੀਬ 30 ਤੋਂ 35 ਲੋਕਾਂ ਨੂੰ ਕੁੱਤਿਆਂ ਨੇ ਵੱਢ ਲਿਆ ਹੈ।