Chandigarh Election Result 2024: ਲੋਕ ਸਭਾ ਚੋਣਾਂ `ਚ ਸ਼ਾਨਦਾਰ ਜਿੱਤ ਲਈ ਮਨੀਸ਼ ਤਿਵਾਰੀ ਨੇ ਚੰਡੀਗੜ੍ਹ ਵਾਸੀਆਂ ਦਾ ਕੀਤਾ ਧੰਨਵਾਦ
Chandigarh Election Result 2024: ਚੰਡੀਗੜ੍ਹ ਲੋਕ ਸਭਾ ਸੀਟ ਉਤੇ ਕੱਲ੍ਹ ਨਤੀਜੇ ਐਲਾਨੇ ਗਏ ਹਨ। ਚੰਡੀਗੜ੍ਹ ਦੀ ਜਨਤਾ ਨੇ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾਰੀ ਨੂੰ ਆਪਣਾ ਐਮਪੀ ਚੁਣ ਲਿਆ ਹੈ।
Chandigarh Election Result 2024: ਲੋਕ ਸਭਾ ਹਲਕਾ ਚੰਡੀਗੜ੍ਹ (Lok Sabha Chunav Chandigarh Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਚੰਡੀਗੜ੍ਹ ਲੋਕ ਸਭਾ ਸੀਟ(Chandigarh Lok sabha seat) ਤੋਂ ਮਨੀਸ਼ ਤਿਵਾੜੀ (Manish Tiwari) ਜਿੱਤੇ ਹਨ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ 216657 ਵੋਟਾਂ ਹਾਸਿਲ ਕੀਤੀਆਂ ਹਨ। ਇਸ ਦੇ ਨਾਲ ਹੀ ਸੰਜੇ ਟੰਡਨ ਨੂੰ 2504 ਵੋਟਾਂ ਨਾਲ ਹਰਾਇਆ ਹੈ। ਮਨੀਸ਼ ਤਿਵਾੜੀ ਨੇ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ ਹੈ।
ਸ਼ਾਨਦਾਰ ਜਿੱਤ ਤੋਂ ਬਾਅਦ ਮਨੀਸ਼ ਤਿਵਾੜੀ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਕਾਂਗਰਸ ਪਾਰਟੀ ‘ਤੇ ਅਟੁੱਟ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਸਮਰਥਨ ਨੂੰ ਸੇਵਾ ਅਤੇ ਸਦਭਾਵਨਾ ਦੇ ਨਾਲ ਸਵੀਕਾਰ ਕਰੇਗੀ। ਇਸ ਬਾਰੇ ਅੱਜ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਹੈ।
ਇਹ ਵੀ ਪੜ੍ਹੋ: Chandigarh Lok sabha Elections Result 2024 : ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤੇ
ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੈਂ ਚੰਡੀਗੜ੍ਹ ਦੇ ਲੋਕਾਂ ਦਾ ਮੇਰੇ 'ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਦਾ ਹਾਂ। ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਭਾਰਤ ਗਠਜੋੜ ਦੇ ਸਾਰੇ ਵਰਕਰਾਂ ਅਤੇ ਨੇਤਾਵਾਂ ਦਾ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਜਿੱਤ ਨੂੰ ਸੰਭਵ ਬਣਾਇਆ। ਮੇਰੇ ਯੋਗ ਵਿਰੋਧੀ ਸੰਜੇ ਟੰਡਨ ਬੀਜੇਪੀ ਜੀ ਲਈ ਅਸੀਂ ਇੱਕ ਤਿੱਖੀ ਚੋਣ ਲੜੀ ਪਰ ਮੇਰੇ ਦਿਲ ਵਿੱਚ ਕੋਈ ਕੁੜੱਤਣ ਨਹੀਂ ਹੈ। ਆਓ ਇੱਕ ਨਵੀਂ ਸ਼ੁਰੂਆਤ ਕਰੀਏ ਅਤੇ ਚੰਡੀਗੜ੍ਹ ਦੀ ਖੁਸ਼ਹਾਲੀ ਲਈ ਇਕੱਠੇ ਕੰਮ ਕਰੀਏ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਕਾਂਗਰਸ ਦੇ ਮਨੀਸ਼ ਤਿਵਾੜੀ ਨੇ 216657 ਵੋਟਾਂ ਹਾਸਿਲ ਕੀਤੀਆਂ ਹਨ। ਇਸ ਦੇ ਨਾਲ ਹੀ ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ ਹਨ। ਇਸ ਸੀਟ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ।