Chandigarh News: ਚੱਲਦੀ ਕਾਰ ਨੂੰ ਲੱਗੀ ਅੱਗ, ਪਿਓ-ਪੁੱਤ ਵਾਲ-ਵਾਲ ਬਚੇ
Chandigarh News: ਚੱਲਦੀ ਕਾਰ ਨੂੰ ਅੱਗ ਲੱਗ ਗਈ, ਪਿਓ-ਪੁੱਤ ਵਾਲ-ਵਾਲ ਬਚੇ
Chandigarh Car Fire: ਚੰਡੀਗੜ੍ਹ ਦੇ ਸੈਕਟਰ-8/9 ਦੀ ਡਿਵਾਈਡਿੰਗ ਰੋਡ 'ਤੇ ਸ਼ਨੀਵਾਰ ਦੇਰ ਸ਼ਾਮ ਚੱਲਦੀ ਕਾਰ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਕਾਰ ਵਿੱਚ ਸਵਾਰ ਪਿਓ-ਪੁੱਤ ਵਾਲ-ਵਾਲ ਬਚ ਗਏ। ਇਸ ਸਬੰਧੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਰਹਿਣ ਵਾਲਾ ਅੰਸ਼ੁਲ ਬਜਾਜ ਆਪਣੇ ਲੜਕੇ ਵੰਸ਼ ਬਜਾਜ ਨਾਲ ਸ਼ਨੀਵਾਰ ਨੂੰ ਕਿਸੇ ਕੰਮ ਲਈ ਚੰਡੀਗੜ੍ਹ ਆਇਆ ਹੋਇਆ ਸੀ।
ਕਲਚ ਨੇ ਕੰਮ ਕਰਨਾ ਕੀਤਾ ਬੰਦ
ਸ਼ਾਮ ਵੇਲੇ ਜਦੋਂ ਉਹ ਸੈਕਟਰ-8/9 ਦੀ ਡਿਵਾਈਡਿੰਗ ਰੋਡ ਤੋਂ ਸੁਖਨਾ ਝੀਲ ਵੱਲ ਆਪਣੀ (Chandigarh Car Fire) ਕਾਰ ਵਿੱਚ ਜਾ ਰਿਹਾ ਸੀ। ਇਸ ਦੌਰਾਨ ਕਲਚ ਨੇ ਕੰਮ ਕਰਨਾ ਬੰਦ ਕਰ ਦਿੱਤਾ। ਡਿਜ਼ੀਟਲ ਇੰਜਣ ਵਿੱਚ ਲਿਖਿਆ ਹੋਇਆ ਸੀ ਕਿ ਗੱਡੀ ਨੂੰ ਸਰਵਿਸ ਕਰਵਾਉਣ ਦੀ ਲੋੜ ਹੈ। ਕੁਝ ਸਕਿੰਟਾਂ ਬਾਅਦ ਵੰਸ਼ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਬੋਨਟ ਤੋਂ ਧੂੰਆਂ ਨਿਕਲ ਰਿਹਾ ਹੈ। ਅੰਸ਼ੁਲ ਨੇ ਕਾਰ ਰੋਕੀ। ਕਾਰ ਰੁਕਦਿਆਂ ਹੀ ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ।
ਇਹ ਵੀ ਪੜ੍ਹੋ: AAP Hunger Strike: ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ AAP ਕਰੇਗੀ ਵਿਰੋਧ, ਅੱਜ ਖਟਕੜ ਕਲਾਂ 'ਚ ਭੁੱਖ ਹੜਤਾਲ
ਕਾਰ 'ਚੋਂ ਕੱਢਿਆ ਜ਼ਰੂਰੀ ਸਾਮਾਨ
ਪਿਓ-ਪੁੱਤ ਨੇ ਕਾਰ 'ਚੋਂ ਜ਼ਰੂਰੀ ਸਾਮਾਨ ਕੱਢਿਆ ਅਤੇ ਦੂਰ ਹੋ ਗਏ। ਇਸ ਤੋਂ ਬਾਅਦ ਫਾਇਰ ਬ੍ਰਿਗੇਡ (Chandigarh Car Fire) ਨੂੰ ਸੂਚਨਾ ਦਿੱਤੀ ਗਈ। ਇੱਕ ਮਿੰਟ ਵਿੱਚ ਅੱਗ ਦੀਆਂ ਲਪਟਾਂ ਹੋਰ ਵੱਧ ਗਈਆਂ। ਫਾਇਰ ਬ੍ਰਿਗੇਡ ਨੇ ਕੁਝ ਦੇਰ 'ਚ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।