Chandigarh News: ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦਰਅਸਲ ਮੇਅਰ ਚੋਣ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਈਆਂ ਦੋ ਕੌਂਸਲਰ ਦੀ ਘਰ ਵਾਪਸੀ ਮਗਰੋਂ ਇਹ ਚੋਣ ਕਾਫੀ ਦਿਲਚਸਪ ਹੋ ਗਈ ਹੈ। ਮਹਿਲਾ ਕੌਂਸਲਰ ਦੀ ਵਾਪਸੀ ਨਾਲ ਹੁਣ ਇੰਡੀਆ ਗਠਜੋੜ ਦਾ ਪਲੜਾ ਭਾਰੀ ਲੱਗ ਰਿਹਾ ਹੈ। ਦੂਜੇ ਪਾਸੇ ਇਹ ਨਵਨਿਯੁਕਤ ਮੇਅਰ ਲਈ ਇਹ ਚੋਣ ਚੁਣੌਤੀ ਭਰਪੂਰ ਹੋ ਸਕਦੀ ਹੈ। ਪਾਬੰਦੀ ਦੇ ਬਾਵਜੂਦ ਮੇਅਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਇਸ ਮੀਟਿੰਗ ਵਿੱਚ ਹੰਗਾਮਾ ਦੀ ਵੀ ਸੰਭਾਵਨਾ ਹੈ। ਦੋ ਕੌਂਸਲਰਾਂ, ਨੇਹਾ ਮੁਸਾਵਤ ਪੂਨਮ ਕੁਮਾਰੀ ਦੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਨੇ ਨਗਰ ਨਿਗਮ ਵਿੱਚ ਭਾਜਪਾ ਲਈ ਮੁਸ਼ਕਲ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ।  


COMMERCIAL BREAK
SCROLL TO CONTINUE READING

ਮੀਟਿੰਗ ਦੌਰਾਨ ਜਿੱਥੇ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਪੰਜ ਮੈਂਬਰਾਂ ਦੀ ਚੋਣ ਹੋਣੀ ਹੈ, ਉਥੇ ਇਸ ਮੀਟਿੰਗ ਦੌਰਾਨ ਵਿਰੋਧੀ ਧਿਰ ਭਾਜਪਾ ਵੱਲੋਂ ਸੰਭਾਵਿਤ ਹੰਗਾਮੇ ਅਤੇ ਕਿਸੀ ਵੀ ਬਹਿਸ ਦਾ ਜਵਾਬ ਦੇਣ ਲਈ ਹਾਕਮ ਧਿਰ ‘ਇੰਡੀਆ’ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਗੱਠਜੋੜ ਦੇ ਕੌਂਸਲਰਾਂ ਨਾਲ ਇੱਕ ਹੰਗਾਮੀ ਪ੍ਰੀ-ਹਾਊਸ ਮੀਟਿੰਗ ਕੀਤੀ ਗਈ।


ਮੀਟਿੰਗ ਦੌਰਾਨ ‘ਆਪ’-ਕਾਂਗਰਸ ਗੱਠਜੋੜ ਦੇ ਕੌਂਸਲਰਾਂ ਨਾਲ ਪਾਰਟੀ ਆਗੂਆਂ ਨੇ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਸਬੰਧੀ ਚਰਚਾ ਕੀਤੀ ਤੇ ਵਿਰੋਧੀ ਧਿਰ ਭਾਜਪਾ ਦੇ ਕਿਸੀ ਵੀ ਤਰ੍ਹਾਂ ਦੇ ਵਿਰੋਧ ਜਾਂ ਬਹਿਸ ਦਾ ਸਾਹਮਣਾ ਕਰਨ ਲਈ ਵਿਉਂਤਬੰਦੀ ਵੀ ਕੀਤੀ ਗਈ। ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਪੰਜ ਮੈਂਬਰਾਂ ਲਈ ਭਲਕੇ ਹੋਣ ਵਾਲੀ ਚੋਣ ਲਈ ਦੋਵੇਂ ਧਿਰਾਂ ਵੱਲੋਂ ਤਿੰਨ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।


ਆਮ ਆਦਮੀ ਪਾਰਟੀ ਤੋਂ ਕੌਂਸਲਰ ਜਸਵਿੰਦਰ ਕੌਰ, ਰਾਮਚੰਦਰ ਯਾਦਵ ਅਤੇ ਕਾਂਗਰਸ ਤੋਂ ਕੌਂਸਲਰ ਤਰੁਣਾ ਮਹਿਤਾ ਚੋਣ ਮੈਦਾਨ ਵਿੱਚ ਹਨ ਅਤੇ ਦੂਜੇ ਪਾਸੇ ਭਾਜਪਾ ਵੱਲੋਂ ਮਹੇਸ਼ਇੰਦਰ ਸਿੰਘ ਸੰਧੂ, ਜਸਮਨਪ੍ਰੀਤ ਸਿੰਘ ਅਤੇ ਲਖਬੀਰ ਸਿੰਘ ਬਿੱਲੂ ਨੇ ਇਸ ਕਮੇਟੀ ਦੇ ਮੈਂਬਰ ਵਜੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹੋਏ ਹਨ।


ਨਗਰ ਨਿਗਮ ਦੇ ਨਿਯਮਾਂ ਅਨੁਸਾਰ ਜਿਸ ਪਾਰਟੀ ਦੀਆਂ ਵੋਟਾਂ ਵੱਧ ਰਹਿ ਜਾਂਦੀਆਂ ਹਨ, ਉਹ ਆਖਰੀ ਮੈਂਬਰ ਬਣ ਜਾਂਦੀ ਹੈ। ਇਸ ਸੰਦਰਭ ਵਿੱਚ, F&CC ਵਿੱਚ ਭਾਜਪਾ ਦੇ 3 ਮੈਂਬਰ ਹੋਣਗੇ। ਐਫ ਐਂਡ ਸੀ ਸੀ ਵਿੱਚ ਭਾਜਪਾ ਦਾ ਬਹੁਮਤ ਹੋਣ ਕਾਰਨ ਮੇਅਰ ਕੁਲਦੀਪ ਕੁਮਾਰ ਲਈ ਉਥੋਂ ਕੁਝ ਵੀ ਪਾਸ ਕਰਵਾਉਣਾ ਮੁਸ਼ਕਲ ਹੋਵੇਗਾ।


ਇਹ ਵੀ ਪੜ੍ਹੋ : Chandigarh News: ਭਾਜਪਾ 'ਚ ਸ਼ਾਮਲ ਹੋਈਆਂ ਦੋ ਕੌਂਸਲਰਾਂ ਦੀ 'ਆਪ' 'ਚ ਵਾਪਸੀ; ਭਾਜਪਾ ਨੂੰ ਵੱਡਾ ਝਟਕਾ