Chandigarh News (Kamaldeep Dhaliwal): ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਂਸਟੇਬਲ ਸੈਕਟਰ 26 ਥਾਣੇ ਵਿੱਚ ਤੈਨਾਅ ਸੀ। ਉਸ ਦਾ ਸਾਥੀ ਸਬ ਇੰਸਪੈਕਟਰ ਮੌਕੇ ਤੋਂ ਫਰਾਰ ਹੈ।


COMMERCIAL BREAK
SCROLL TO CONTINUE READING

ਸੀਬੀਆਈ ਨੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੋਵਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸੀਬੀਆਈ ਸੈਕਟਰ 26 ਥਾਣੇ ਵਿੱਚ ਹੀ ਮੁਲਜ਼ਮ ਕਾਂਸਟੇਬਲ ਤੋਂ ਪੁੱਛਗਿੱਛ ਕਰ ਰਹੀ ਹੈ। ਸੀਬੀਆਈ ਨੂੰ ਮੁਲਜ਼ਮ ਕਾਂਸਟੇਬਲ ਅਤੇ ਸਬ ਇੰਸਪੈਕਟਰ ਖ਼ਿਲਾਫ਼ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਸੀਬੀਆਈ ਨੇ ਜਾਲ ਵਿਛਾ ਕੇ ਇਹ ਕਾਰਵਾਈ ਕੀਤੀ ਹੈ।