Chandigarh News: ਹੁਣ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ, ਮੁੜ ਤੋਂ ਚੰਡੀਗੜ੍ਹ ਦੇ ਸਾਰੇ ਹਸਪਤਾਲਾਂ `ਚ ਉਪਲਬੱਧ ਹੋਈ ਆਈ ਫਲੂ ਦੀ ਦਵਾਈ
Chandigarh Eye Flu News:ਇਹ ਸਟਾਕ ਜੀਐਮਐਸਐਚ-16 ਦੇ ਨਾਲ-ਨਾਲ ਸਾਰੇ ਸਿਵਲ ਹਸਪਤਾਲਾਂ ਅਤੇ ਈਐਸਆਈ ਹਸਪਤਾਲਾਂ ਵਿੱਚ ਦਿੱਤਾ ਜਾਵੇਗਾ ਕਿਉਂਕਿ ਉੱਥੇ ਦਵਾਈਆਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Chandigarh Eye Flu News: ਮਾਨਸੂਨ ਜਦੋਂ ਵੀ ਆਉਂਦਾ ਹੈ, ਇਹ ਆਪਣੇ ਨਾਲ ਸਾਰੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ। ਮੀਂਹ ਕਾਰਨ ਭਾਵੇਂ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਕਾਰਨ ਲੋਕਾਂ ਨੂੰ ਹੜ੍ਹਾਂ ਅਤੇ ਵੱਖ-ਵੱਖ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਕੱਲ੍ਹ ਅੱਖਾਂ ਦੀ ਬਿਮਾਰੀ (Eye Flu) ਨੇ ਜ਼ਿਆਦਾਤਰ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸ ਬਿਮਾਰੀ ਦਾ ਨਾਂ ਕੰਨਜਕਟਿਵਾਇਟਿਸ(Conjunctivitis) ਹੈ, ਜਿਸ ਨੂੰ ਪਿੰਕ ਆਈ ਇਨਫੈਕਸ਼ਨ ਜਾਂ ਆਈ ਫਲੂ (Eye Flu) ਵੀ ਕਿਹਾ ਜਾਂਦਾ ਹੈ।
ਰੋਜ਼ਾਨਾ ਆਈ ਫਲੂ (Eye Flu) ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚਕਾਰ ਬੀਤੇ ਦਿਨੀ ਕੁਝ ਪ੍ਰੈਸ ਕਵਰੇਜ ਨੇ ਚੰਡੀਗੜ੍ਹ ਵਿੱਚ ਮੈਡੀਕਲ ਸਹੂਲਤਾਂ ਵਿੱਚ ਅੱਖਾਂ ਦੇ ਫਲੂ ਲਈ ਦਵਾਈ ਦੀ ਉਪਲਬਧਤਾ ਨਾ ਹੋਣ ਬਾਰੇ ਖ਼ਬਰਾਂ ਨੂੰ ਕਵਰ ਕੀਤਾ ਸੀ ਪਰ ਹੁਣ ਸਾਰੀਆਂ ਮੈਡੀਕਲ ਸਹੂਲਤਾਂ ਵਿੱਚ ਅੱਖਾਂ ਦੇ ਫਲੂ ਲਈ ਦਵਾਈਆਂ ਉਪਲਬਧ ਹਨ।
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
-ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਖੁਦ ਦੀ ਦਵਾਈ ਨਾ ਲੈਣ ਅਤੇ ਕਿਸੇ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਦਵਾਈ ਦੀ ਵਰਤੋਂ ਕਰਨ।
-ਇਸ ਦੇ ਨਾਲ ਕਿਹਾ ਗਿਆ ਹੈ ਕਿ ਜਨਤਕ ਥਾਵਾਂ ਤੋਂ ਬਚੋ ਅਤੇ ਵਾਰ-ਵਾਰ ਹੱਥ ਧੋਵੋ। ਜੇਕਰ ਤੁਹਾਨੂੰ ਅੱਖਾਂ ਦਾ ਫਲੂ ਹੈ ਤਾਂ ਕਿਰਪਾ ਕਰਕੇ ਲੈਂਸ ਨਾ ਪਹਿਨੋ। ਕੰਨਜਕਟਿਵਾਇਟਿਸ ਹੋਣ 'ਤੇ ਆਪਣੇ ਬੱਚੇ ਨੂੰ ਸਕੂਲ ਨਾ ਭੇਜੋ। ਦਰਅਸਲ ਹੁਣ ਜੀਐਮਐਸਐਚ-16 ਦੀ ਓਪੀਡੀ ਵਿੱਚ ਅੱਖਾਂ ਦੇ ਫਲੂ ਦੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਅੱਖਾਂ ਦੀਆਂ ਬੂੰਦਾਂ ਅਤੇ ਹੋਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ GMCH-32 ਹਸਪਤਾਲ ਦੇ ਬਾਹਰ ਵੱਡਾ ਹਾਦਸਾ ਟਲਿਆ, ਦਰੱਖਤ ਤੇ ਟਾਹਿਣੀਆਂ ਸੜ ਕੇ ਸੁਆਹ
ਸਿਹਤ ਵਿਭਾਗ ਵੱਲੋਂ ਅੱਖਾਂ ਲਈ ਐਂਟੀਬਾਇਓਟਿਕਸ, ਐਂਟੀ-ਐਲਰਜੀ ਅਤੇ ਲੁਬਰੀਕੈਂਟਸ ਦਾ ਭਰਪੂਰ ਸਟਾਕ ਉਪਲਬਧ ਕਰਵਾਇਆ ਗਿਆ ਹੈ। ਇਹ ਸਟਾਕ ਜੀਐਮਐਸਐਚ-16 ਦੇ ਨਾਲ-ਨਾਲ ਸਾਰੇ ਸਿਵਲ ਹਸਪਤਾਲਾਂ ਅਤੇ ਈਐਸਆਈ ਹਸਪਤਾਲਾਂ ਵਿੱਚ ਦਿੱਤਾ ਜਾਵੇਗਾ ਕਿਉਂਕਿ ਉੱਥੇ ਦਵਾਈਆਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਕਾਰਨ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਦਵਾਈਆਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਦਵਾਈਆਂ ਦੀਆਂ ਦੁਕਾਨਾਂ ਤੋਂ ਕਈ ਗੁਣਾ ਵੱਧ ਪੈਸੇ ਖਰਚਣੇ ਪੈਂਦੇ ਸਨ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਇਲਾਜ ਦਾ ਕੋਈ ਲਾਭ ਨਾ ਮਿਲਣ ਕਾਰਨ ਡਾਕਟਰ ਵੀ ਪਰੇਸ਼ਾਨ ਸਨ।
ਗੌਰਤਲਬ ਹੈ ਕਿ ਇਨ੍ਹੀਂ ਦਿਨੀਂ ਸ਼ਹਿਰ ਵਿੱਚ ਅੱਖਾਂ ਦੇ ਫਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਸਪਤਾਲਾਂ ਦੀ ਓਪੀਡੀ ਵਿੱਚ ਇਸ ਦੇ ਮਰੀਜ਼ਾਂ ਦੀ ਭਰਮਾਰ ਹੈ। ਸਿਹਤ ਵਿਭਾਗ ਨੇ ਬਚਾਅ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਜਨਤਕ ਛੁੱਟੀ ਦਾ ਕੀਤਾ ਐਲਾਨ, ਜਾਣੋ ਕਿਉਂ