Chandigarh News: ਅਕਸਰ ਲੋਕ ਟਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ  ਜਿਸ ਕਰਕੇ ਵੱਡਾ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਫਿਰ ਪੁਲਿਸ ਤੋਂ ਬਚਣ ਦੇ ਲਈ ਭੱਜਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਵੱਡੇ ਜੁਰਮਾਨੇ ਲੱਗਦੇ ਹਨ। ਹਾਲ ਹੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੰਡੀਗੜ੍ਹ ਦੀ ਅਦਾਲਤ ਨੇ ਚੌਕੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ’ਤੇ ਗੱਡੀ ਚੜ੍ਹਾਉਣ ਦੇ ਦੋਸ਼ ਹੇਠ ਸੈਕਟਰ-20 ਦੇ ਵਸਨੀਕ ਪਾਰਸ ਅਰੋੜਾ (22) ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। 


COMMERCIAL BREAK
SCROLL TO CONTINUE READING

ਅਦਾਲਤ ਨੇ 15,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕਾਂਸਟੇਬਲ ਪਰਵੇਸ਼ ਦੀ ਸ਼ਿਕਾਇਤ 'ਤੇ ਸੈਕਟਰ-19 ਥਾਣਾ ਪੁਲਸ ਨੇ ਪਾਰਸ ਅਰੋੜਾ ਖਿਲਾਫ 10 ਅਪ੍ਰੈਲ 2021 ਨੂੰ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।


ਇਹ ਵੀ ਪੜ੍ਹੋ:  Chandigarh Mayor Election: ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ SC ਦਾ ਵੱਡਾ ਫੈਸਲਾ, ਕੋਰਟ ਨੇ ਮੀਟਿੰਗ 'ਤੇ ਲਗਾਈ ਰੋਕ


ਸਜ਼ਾ ਸੁਣਾਉਣ ਦੌਰਾਨ ਪਾਰਸ ਅਰੋੜਾ ਨੇ ਅਦਾਲਤ ਨੂੰ ਸਜ਼ਾ ਵਿੱਚ ਨਰਮੀ ਦੀ ਅਪੀਲ ਕੀਤੀ। ਇਸ ਦੌਰਾਨ ਸਰਕਾਰੀ ਵਕੀਲ ਹੁਕਮ ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੁਲਜ਼ਮਾਂ ਨੇ ਸਰਕਾਰੀ ਮੁਲਾਜ਼ਮ ਦਾ ਕਤਲ ਕੀਤਾ ਹੈ। ਮ੍ਰਿਤਕ ਏਐਸਆਈ ਰਮੇਸ਼ ਚੰਦ ਡਿਊਟੀ ’ਤੇ ਸੀ। ਦੋਸ਼ੀ ਨੇ ਜਾਣਬੁੱਝ ਕੇ ਏਐਸਆਈ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਲਈ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ।


ਇਹ ਵੀ ਪੜ੍ਹੋ:  Punjab Sports News: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਸ਼ੁਰੂ


ਜਾਣੋ ਪੂਰਾ ਮਾਮਲਾ 
ਪੁਲਿਸ ਵਿਭਾਗ ਵਿੱਚ ਕੰਮ ਕਰਦੇ ਕਾਂਸਟੇਬਲ ਪਰਵੇਸ਼ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ 10 ਅਪਰੈਲ 2021 ਨੂੰ ਉਹ ਏਐਸਆਈ ਰਮੇਸ਼ ਚੰਦ ਅਤੇ ਹੋਰ ਪੁਲੀਸ ਮੁਲਾਜ਼ਮਾਂ ਦੇ ਨਾਲ ਸੈਕਟਰ-20 ਵਿੱਚ ਤਾਇਨਾਤ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਲਈ ਤਾਇਨਾਤ ਸੀ। ਰਾਤ ਕਰੀਬ 8:05 ਵਜੇ ਇੱਕ ਤੇਜ਼ ਰਫ਼ਤਾਰ ਕਾਰ ਆਈ। ਏਐਸਆਈ ਰਮੇਸ਼ ਚੰਦ ਨੇ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਕਾਰ ਰੋਕਣ ਦੀ ਬਜਾਏ ਆਪਣੀ ਰਫ਼ਤਾਰ ਵਧਾ ਦਿੱਤੀ ਅਤੇ ਏਐਸਆਈ ਰਮੇਸ਼ ਨੂੰ ਟੱਕਰ ਮਾਰ ਦਿੱਤੀ।