Chandigarh news: ਕਲਸੀ `ਤੇ NSA ਲਗਾਉਣ ਦੇ ਮਾਮਲੇ `ਚ HC ਵਿੱਚ ਹੋਈ ਸੁਣਵਾਈ
Chandigarh news: ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਕਲਸੀ ਅਤੇ ਹੋਰ ਲੋਕਾਂ ਦੇ ਮਾਮਲੇ `ਚ ਅੱਜ ਹਾਈਕੋਰਟ `ਚ ਸੁਣਵਾਈ ਹੋਈ
Chandigarh news: ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਕਲਸੀ ਅਤੇ ਹੋਰ ਲੋਕਾਂ ਦੇ ਮਾਮਲੇ 'ਚ ਅੱਜ ਹਾਈਕੋਰਟ 'ਚ ਸੁਣਵਾਈ ਹੋਈ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਦਾਇਰ ਕਰ ਲਈ ਕਿਹਾ ਗਿਆ ਸੀ।
ਕੇਂਦਰ ਸਰਕਾਰ ਨੇ ਅੱਜ ਹਾਈਕੋਰਟ 'ਚ ਕਿਹਾ ਕਿ ਜੋ ਜਵਾਬ ਅਸੀਂ ਪਹਿਲਾਂ ਵਾਲੇ ਕੇਸ ਵਿੱਚ ਦਾਇਰ ਕੀਤਾ ਸੀ, ਉਸ ਜਾਵਬ ਨੂੰ ਇਸੇ ਕੇਸ ਵਿੱਚ ਸਾਡਾ ਜਵਾਬ ਮੰਨਿਆ ਜਾਵੇ | ਡਿਬਰੂਗੜ੍ਹ ਜੇਲ੍ਹ 'ਚ NSA ਤਹਿਤ ਬੰਦ ਕੈਦੀਆਂ ਨੇ ਮੰਗ ਕੀਤੀ ਸੀ
ਕਿ ਉਨ੍ਹਾਂ ਦੇ ਕੇਸ 'ਤੇ ਅੰਤਿਮ ਬਹਿਸ ਕੀਤੀ ਜਾਵੇ ਜੋ ਹੁਣ ਅਗਲੇ ਜਨਵਰੀ ਦੇ ਦੂਜੇ ਮਹੀਨੇ ਹੋਵੇਗੀ।
ਦੱਸਦਈਏ ਹੈ ਕਿ 23 ਫਰਵਰੀ ਨੂੰ 'ਵਾਰਿਸ ਪੰਜਾਬ ਦੇ' ਜਥੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਮਰਥਕਾਂ ਸਮੇਤ ਅਜਨਾਲਾ ਥਾਣੇ 'ਤੇ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ ਐਫਆਈਆਰ ਨੰਬਰ 39 ਦਰਜ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ NSA ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਸੀ। ਉਸ ਦੇ 9 ਹੋਰ ਸਾਥੀ ਵੀ ਡਿਬਰੂਗੜ੍ਹ 'ਚ ਬੰਦ ਹਨ।
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਸਹਿਯੋਗੀ ਦਲਜੀਤ ਕਲਸੀ ਨੇ ਹਾਈਕੋਰਟ ਚ ਇੱਕ ਪਟੀਸ਼ਨ ਪਾਈ ਸੀ। ਕਲਸੀ ਨੇ ਆਪਣੀ ਉਸ ਪਟੀਸ਼ਨ 'ਚ ਕਿਹਾ ਸੀ ਕਿ ਉਸਨੂੰ ਅਜਨਾਲਾ ਪੁਲਿਸ ਥਾਣੇ 'ਤੇ 23 ਫਰਵਰੀ ਨੂੰ ਹੋਏ ਹਮਲੇ ਦੀ ਐਫਆਈਆਰ ਵਿੱਚ ਨਾਮਜਦ ਕੀਤਾ ਹੋਇਆ ਹੈ,
ਉਸ ਕੇਸ ਵਿੱਚ ਅੱਜ ਗ੍ਰਿਫ਼ਤਾਰੀ ਨਹੀਂ ਦਿਖਾਈ ਗਈ ਅਤੇ ਟ੍ਰਾਇਲ ਕੋਰਟ ਵਿੱਚ ਇਸ ਕੇਸ ਨੂੰ ਪੇਸ਼ ਨਹੀਂ ਕੀਤਾ ਗਿਆ। ਕਲਸੀ ਨੇ ਮੰਗੀ ਕੀਤੀ ਸੀ ।
ਇਹ ਵੀ ਪੜ੍ਹੋ: Bikram Majithia News: SIT ਅੱਗੇ ਪੇਸ਼ੀ, ਮਜੀਠੀਆ ਬੋਲੇ ਮੈਨੂੰ ਕਾਨੂੰਨ 'ਤੇ ਪੂਰਾ ਭਰੋਸਾ
ਦੱਸਦਈਏ ਹੈ ਕਿ 23 ਫਰਵਰੀ ਨੂੰ 'ਵਾਰਿਸ ਪੰਜਾਬ ਦੇ' ਜਥੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਮਰਥਕਾਂ ਸਮੇਤ ਅਜਨਾਲਾ ਥਾਣੇ 'ਤੇ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ ਐਫਆਈਆਰ ਨੰਬਰ 39 ਦਰਜ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਸੀ। ਉਸ ਦੇ 9 ਹੋਰ ਸਾਥੀ ਵੀ ਡਿਬਰੂਗੜ੍ਹ 'ਚ ਬੰਦ ਹਨ।
ਇਹ ਵੀ ਪੜ੍ਹੋ: DA Hike in Punjab: ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੇਵੇਗੀ ਵੱਡਾ ਤੋਹਫ਼ਾ, ਨਵੇਂ ਸਾਲ 'ਤੇ 4 ਫ਼ੀਸਦੀ ਡੀਏ 'ਚ ਵਾਧੇ ਦਾ ਐਲਾਨ
(ਰੋਹਿਤ ਬਾਂਸਲ ਦੀ ਰਿਪੋਰਟ)