Chandigarh Parking Fees Online: ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਚੰਡੀਗੜ੍ਹ ਵਿੱਚ ਪਾਰਕਿੰਗ ਫੀਸ ਆਨਲਾਈਨ ਭੁਗਤਾਨ ਰਾਹੀਂ ਅਦਾ ਹੋਵੇਗੀ। ਇਹ ਆਨਲਾਈਨ ਭੁਗਤਾਨ ਵਾਲੀ ਸਹੂਲਤ ਹੁਣ ਪਹਿਲੀ ਮਈ ਤੋਂ ਸ਼ੁਰੂ ਹੋ ਜਾਵੇਗੀ। 


COMMERCIAL BREAK
SCROLL TO CONTINUE READING

ਦਰਅਸਲ ਹੁਣ ਚੰਡੀਗੜ੍ਹ ਨਗਰ ਨਿਗਮ ਨੇ ਫੈਸਲਾ ਲਿਆ ਹੈ ਕਿ ਹੁਣ ਪਾਰਕਿੰਗ ਫੀਸ ਆਨਲਾਈਨ ਭੁਗਤਾਨ ਰਾਹੀਂ ਅਦਾ ਹੋਵੇਗੀ। ਇਸ ਦੌਰਾਨ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਫੀਸ ਆਨਲਾਈਨ ਲਈ ਜਾਵੇਗੀ। ਇਸ ਦੇ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਨਾਲ ਸਮਝੌਤੇ ਕੀਤੇ ਗਏ ਹਨ।


ਪਹਿਲੀ ਮਈ ਤੋਂ ਹੋਵੇਗੀ ਸ਼ੁਰੂ 
ਇਹ ਆਨਲਾਈਨ ਭੁਗਤਾਨ ਵਾਲੀ ਸਹੂਲਤ ਹੁਣ ਪਹਿਲੀ ਮਈ ਤੋਂ ਸ਼ੁਰੂ ਹੋ ਜਾਵੇਗੀ। 


QR ਕੋਡ ਰਾਹੀਂ ਭੁਗਤਾਨ
ਬੈਂਕਾਂ ਤੋਂ ਕਾਰਡ ਸਵੈਪਿੰਗ ਮਸ਼ੀਨ ਮੰਗਵਾਈ ਗਈ ਹੈ ਜਿਸ ਵਿੱਚ QR ਕੋਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਵੀ ਹੈ। ਨਿਗਮ ਵੱਲੋਂ ਇਹ ਪ੍ਰਣਾਲੀ 73 ਥਾਵਾਂ ’ਤੇ ਲਾਗੂ ਕੀਤੀ ਜਾਵੇਗੀ।


ਇਹ ਵੀ ਪੜ੍ਹੋ:  Happy Labour Day 2024: ਪੰਜਾਬ 'ਚ ਅੱਜ ਛੁੱਟੀ! ਇਹਨਾਂ Messages ਨਾਲ ਮਜ਼ਦੂਰ ਦਿਵਸ ਦੀਆਂ ਦਿਓ ਵਧਾਈਆਂ

ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਸ ਪਾਰਕਿੰਗ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਉਸ ਨਾਲ ਪਾਰਕਿੰਗ ਫੀਸ ਵਿੱਚ ਪਾਰਦਰਸ਼ਤਾ ਆਵੇਗੀ। ਔਨਲਾਈਨ ਭੁਗਤਾਨ ਕਾਰਨ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ ਕਿਉਂਕਿ ਇਹ ਪੈਸਾ ਸਿੱਧਾ ਨਿਗਮ ਦੇ ਖਾਤੇ ਵਿੱਚ ਜਮ੍ਹਾ ਹੋਵੇਗਾ।


ਇਸ ਦਾ ਇੱਕ ਹੋਰ ਕਾਰਨ ਹੈ ਕਿ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ, ਜਿਸ ਕਾਰਨ ਪਾਰਕਿੰਗ ਦੇ ਗੇਟ 'ਤੇ ਵੱਡੇ ਨੋਟ ਹੋਣ ਕਾਰਨ ਜਾਮ ਲੱਗ ਜਾਂਦਾ ਹੈ। ਇੱਥੇ 73 ਪਾਰਕਿੰਗ ਥਾਵਾਂ ਹਨ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਵਾਹਨ ਆਉਂਦੇ ਹਨ। ਇਨ੍ਹਾਂ ਵਿੱਚ ਲਗਭਗ 16000 ਵਾਹਨ ਪਾਰਕ ਕਰਨ ਦੀ ਸਮਰੱਥਾ ਹੈ।


ਇਹ ਵੀ ਪੜ੍ਹੋ:  Chandigarh News: ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ! ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣਨ ਵਾਲੇ ਫਲਾਈਓਵਰ ਨੂੰ ਹਰੀ ਝੰਡੀ