Chandigarh Heart Attack: ਦਿਨੋ- ਦਿਨ ਵੱਧ ਰਿਹਾ ਮੋਟਾਪਾ! ਮਹਿਲਾ ਦੀ ਬਿਮਾਰੀਆਂ ਦਾ ਮੁੱਖ ਕਾਰਨ
Chandigarh Heart Attack: ਡਾ: ਰਾਮਾ ਨੇ ਕਿਹਾ ਕਿ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਹੋ ਕੇ ਅਸੀਂ ਉਥੋਂ ਦੇ ਖਾਣ-ਪੀਣ ਅਤੇ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਾਂ, ਜਦਕਿ ਭਾਰਤੀਆਂ ਦੀ ਸਰੀਰਕ ਬਣਤਰ ਪੱਛਮੀ ਦੇਸ਼ਾਂ ਦੇ ਲੋਕਾਂ ਨਾਲੋਂ ਬਿਲਕੁਲ ਵੱਖਰੀ ਹੈ।
Chandigarh Heart Attack: ਅੱਜ-ਕੱਲ੍ਹ ਮਹਿਲਾਵਾਂ ਦਾ ਲਾਈਫਸਟਾਈਲ ਬੇਹੱਦ ਖਰਾਬ ਹੁੰਦਾ ਜਾ ਰਿਹਾ ਹੈ। ਦਰਅਸਲ ਅੱਜ ਦੇ ਸਮੇਂ ਵਿੱਚ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਹਿਲਾਵਾਂ ਖਾਣ ਪੀਣ ਵੱਲ ਘੱਟ ਧਿਆਨ ਦਿੰਦੀਆਂ ਹਨ। ਇਸ ਕਰਕੇ ਮਹਿਲਾਵਾਂ ਬਹੁਤ ਸਾਰੀਆਂ ਬਿਮਾਰੀਆ ਦਾ ਸ਼ਿਕਾਰ ਹੋ ਰਹੀਆਂ ਹਨ। ਚੰਡੀਗੜ੍ਹ ਵਿੱਚ ਹਰ ਦੂਜੀ ਔਰਤ ਮੋਟਾਪੇ ਦਾ ਸ਼ਿਕਾਰ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਮੋਟਾਪਾ ਅਣਜਾਣੇ ਵਿੱਚ ਉਨ੍ਹਾਂ ਨੂੰ ਦਿਲ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ।
44 ਫੀਸਦੀ ਔਰਤਾਂ ਮੋਟਾਪੇ ਤੋਂ ਪੀੜਤ
ਇਸ ਦੇ ਨਾਲ ਹੀ ਖੋਜ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ 'ਚ 44 ਫੀਸਦੀ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ ਅਤੇ ਇਸ ਨਾਲ ਦਿਲ ਦੀਆਂ ਬੀਮਾਰੀ ਤੋਂ ਪ੍ਰਭਾਵਿਤ ਹੋ ਰਹੀਆਂ ਹਨ। ਇਹ ਜਾਣਕਾਰੀ ਪੀ.ਜੀ.ਆਈ ਦੇ ਕਾਰਡੀਓਲੋਜਿਸਟ ਡਾ: ਨੀਲਮ ਦਹੀਆ, ਜਿਨ੍ਹਾਂ ਨੇ ਇਹ ਖੋਜ ਕੀਤੀ, ਨੇ ਸ਼ਨੀਵਾਰ ਨੂੰ ਸੈਕਟਰ-10 ਸਥਿਤ ਇੱਕ ਹੋਟਲ ਵਿੱਚ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਵਧਾਉਣ ਲਈ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਦਿੱਤੀ।
ਇਹ ਵੀ ਪੜ੍ਹੋ: Salman Khan Firing Case: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ 'ਚ ਮ੍ਰਿਤਕ ਆਰੋਪੀ ਦਾ ਪਰਿਵਾਰ ਪਹੁੰਚਿਆ ਅਦਾਲਤ
ਡਾ: ਨੀਲਮ ਨੇ ਦੱਸਿਆ ਕਿ ਸਾਲ 2018 ਤੋਂ 2020 ਦੌਰਾਨ ਇਲਾਜ ਲਈ ਆਈਆਂ ਔਰਤਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੀਆਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ 'ਤੇ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚੋਂ ਹਰ ਦੂਜੀ ਔਰਤ ਮੋਟਾਪੇ ਦਾ ਸ਼ਿਕਾਰ ਹੈ। ਇਸ ਦੇ ਨਾਲ ਹੀ ਇਨ੍ਹਾਂ 'ਚੋਂ 44 ਫੀਸਦੀ ਲੋਕਾਂ 'ਚ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਵੀ ਪਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਵੀ ਔਰਤਾਂ ਆਪਣੀ ਸਿਹਤ ਪ੍ਰਤੀ ਬਹੁਤ ਲਾਪਰਵਾਹ ਹਨ।
ਅਜਿਹੇ 'ਚ ਇਹ ਸੋਚਣਾ ਬਿਲਕੁਲ ਗਲਤ ਹੈ ਕਿ ਦਿਲ ਦੀ ਬੀਮਾਰੀ ਔਰਤਾਂ ਦੇ ਮੁਕਾਬਲੇ ਮਰਦਾਂ 'ਚ ਜ਼ਿਆਦਾ ਹੁੰਦੀ ਹੈ। ਵਰਤਮਾਨ ਵਿੱਚ, ਕਾਰਡੀਓਵੈਸਕੁਲਰ ਬਿਮਾਰੀਆਂ ਦਾ ਖਤਰਾ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਪ੍ਰਭਾਵਿਤ ਕਰ ਰਿਹਾ ਹੈ। ਚਿੰਤਾ ਦੀ ਗੱਲ ਹੈ ਕਿ ਇੱਕ ਹੋਰ ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 50 ਸਾਲ ਤੋਂ ਘੱਟ ਉਮਰ ਦੀਆਂ 13 ਤੋਂ 15 ਫੀਸਦੀ ਔਰਤਾਂ ਵਿੱਚ ਦਿਲ ਦੀ ਬਿਮਾਰੀ ਦੇ ਕੁਝ ਲੱਛਣ ਦਿਖਾਈ ਦੇ ਰਹੇ ਹਨ।